No Result
View All Result
Friday, October 10, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਗੁਰਬਾਣੀ ਦੇ ਨੂਰ ਨਾਲ ਨੌਜਵਾਨੀ ਨੂੰ ਰੋਸ਼ਨ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਲੱਖਣ ਮੁਹਿੰਮ

admin by admin
September 25, 2025
in BREAKING, COVER STORY, INDIA, National, PUNJAB
0
ਗੁਰਬਾਣੀ ਦੇ ਨੂਰ ਨਾਲ ਨੌਜਵਾਨੀ ਨੂੰ ਰੋਸ਼ਨ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਲੱਖਣ ਮੁਹਿੰਮ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇਸ਼ ਵਿੱਚ ਇੱਕ ਸੰਸਥਾ ਹੈ,ਜ਼ੋ ਦਿੱਲੀ ਸਿੱਖ ਗੁਰਦੁਆਰਾ ਐਕਟ, 1971 ਦੇ ਅਧੀਨ ਕੰਮ ਕਰ ਰਹੀ ਹੈ, ਜੋ ਕਿ ਭਾਰਤ ਦੀ ਪਾਰਲੀਮੈਂਟ ਵੱਲੋਂ ਲਾਗੂ ਕੀਤਾ ਗਿਆ ਇੱਕ ਕਾਨੂੰਨ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸ਼ਹਿਰ ਵਿੱਚ ਗੁਰਦੁਆਰਿਆਂ,ਸਿੱਖ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਲਈ ਜ਼ਿੰਮੇਂਵਾਰ ਹੈ। ਇਹ ਦਿੱਲੀ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਬਿਰਧ ਘਰਾਂ, ਲਾਇਬ੍ਰੇਰੀਆਂ ਅਤੇ ਹੋਰ ਚੈਰੀਟੇਬਲ ਸੰਸਥਾਵਾਂ ਦਾ ਪ੍ਰਬੰਧਨ ਵੀ ਕਰਦੀ ਹੈ।
                                    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਗੁਰਦੁਆਰਿਆਂ ਦੇ ਪ੍ਰਬੰਧ ਤੱਕ ਸੀਮਿਤ ਨਹੀਂ ਹੈ,ਸਗੋਂ ਇਹ ਸਿੱਖ ਧਰਮ ਦੀ ਆਤਮਿਕ, ਸਿੱਖਿਅਕ ਅਤੇ ਸਮਾਜਿਕ ਮੁੱਲਾਂ ਦੀ ਰੱਖਿਆ ਅਤੇ ਵਿਕਾਸ ਲਈ ਹਮੇਸ਼ਾ ਸਰਗਰਮ ਰਹਿੰਦੀ ਹੈ।
                    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੀ ਪ੍ਰਚਾਰ-ਪ੍ਰਸਾਰ ਅਤੇ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਲਈ ਸਮਰਪਿਤ ਇੱਕ ਅਤਿ-ਮਹੱਤਵਪੂਰਨ ਸੰਸਥਾ ਹੈ। ਸਿੱਖ ਪੰਥ ਦੀ ਨਵੀ ਪਨੀਰੀ ਨੂੰ ਦੁਨਿਆਵੀ ਵਿਦਿਆ ਦੇ ਨਾਲ ਸਿੱਖਾਂ ਦੇ ਮਹਾਨ ਵਿਰਸੇ ਨੂੰ ਜਾਣੂ ਕਰਵਾਉਣ ਲਈ ਕੈਂਪਾਂ ਬੱਚਿਆਂ ਨੂੰ ਆਪਣੀ ਧਰਮ ਨਾਲ ਗੁਰ ਇਤਿਹਾਸ ਨਾਲ ਜੋੜਨ ਵਾਸਤੇ  ਗੁਰਮਤਿ ਕੈਂਪਾਂ ਦਾ ਆਯੋਜਨ ਕੀਤਾ ਗਿਆ।
                       ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ 2025 ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਐਨ.ਸੀ.ਆਰ. ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸਿੱਖ ਧਾਰਮਿਕ ਜਾਗਰੂਕਤਾ ਸੰਬੰਧੀ ਇਕ ਪ੍ਰਭਾਵਸ਼ਾਲੀ ਮੁਹਿੰਮ ਉਲੀਕੀ ਗਈ। ਇਸ ਵਿਸ਼ੇਸ਼ ਮੁਹਿੰਮ ਦਾ ਪ੍ਰਮੁੱਖ ਮੰਤਵ ਨੌਜਵਾਨ ਵਿਦਿਆਰਥੀਆਂ ਨੂੰ ਗੁਰਮਤਿ ਸਿੱਖਿਆ ਨਾਲ ਜੋੜਨਾ ਅਤੇ ਸਿੱਖ ਧਰਮ ਦੇ ਅਮੋਲਕ ਸੰਦੇਸ਼ ਵੱਲ ਪ੍ਰੇਰਿਤ ਕਰਨਾ ਸੀ।
                                  ਇਸ ਵਿਸ਼ੇਸ਼ ਮੁਹਿੰਮ ਅਧੀਨ 250 ਤੋਂ ਵੱਧ ਗੁਰਮਤਿ ਕੈਂਪ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਬਿਹਾਰ ਅਤੇ ਹੋਰ ਰਾਜਾਂ ਵਿੱਚ ਆਯੋਜਤ ਕੀਤੇ ਗਏ। ਇਨ੍ਹਾਂ ਕੈਂਪਾਂ ਵਿੱਚ  ਵੱਖੋ-ਵੱਖਰੇ ਸਕੂਲਾਂ ਦੇ ਹਜ਼ਾਰਾਂ ਨੌਜਵਾਨਾਂ ਵਿਦਿਆਰਥੀਆਂ ਨੇ ਭਾਗ ਲਿਆ।
                      ਇਨ੍ਹਾਂ ਗੁਰਮਤਿ ਕੈਂਪਾਂ ਵਿੱਚ ਮੁੱਖ-ਗਤੀਵਿਧੀਆਂ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਗੁਰਬਾਣੀ ਪਾਠ ਤੇ ਕੀਰਤਨ ਸਿੱਖਿਆ ਦਿਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ  ਸ਼ੁੱਧ ਉਚਾਰਣ ਨਾਲ ਪਾਠ ਕਰਨਾ ਅਤੇ ਰਾਗੀ ਜਥਿਆਂ ਦੀ ਸੰਗਤ ਵਿੱਚ ਕੀਰਤਨ ਸਿੱਖਣ ਦਾ ਮੌਕਾ ਮਿਲਿਆ।ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀ ਜ਼ੋ ਕਿ ਨੌਜਵਾਨ ਪੀੜ੍ਹੀ ਦੇ ਰੂਪ ਵਿੱਚ ਇਨ੍ਹਾਂ ਕੈਂਪਾਂ ਵਿੱਚ ਹਾਜ਼ਰ ਹੋਏ ਨੂੰ ਸਿੱਖ ਇਤਿਹਾਸ ਅਤੇ ਮਹਾਨ ਗੁਰਸਿੱਖਾਂ ਤੇ ਗੁਰੂ ਸਾਹਿਬਾਨ ਦੇ ਜੀਵਨ ਸੰਦਰਭਾਂ ਰਾਹੀਂ ਨੌਜਵਾਨਾਂ ਵਿੱਚ ਚੇਤਨਾ ਜਗਾਈ ਗਈ।
                       ਕੈਪਾਂ ਵਿੱਚ ਗੁਰਮਤਿ ਸਿੱਧਾਂਤ ਤੇ ਆਦਰਸ਼ ਜੀਵਨ, ਸੇਵਾ, ਸਿਮਰਨ, ਸੱਚਾਈ ਅਤੇ ਨਿਮਰਤਾ ਦੇ ਸਿੱਖੀ ਮੁੱਲਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਦਿੱਤੀ ਗਈ।ਇਸ ਤੋਂ ਇਲਾਵਾ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ  ਗੁਰਮਤਿ ਕਵਿਤਾ, ਗੁਰਬਾਣੀ ਦਾ ਅਭਿਆਸ, ਪੇਂਟਿੰਗ, ਗੁਰਦੁਆਰਾ ਪ੍ਰਬੰਧਨ ਸਬੰਧੀ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਜਾਣਕਾਰੀ ਦਿੱਤੀ ਗਈ ਤੇ ਹੋਰ ਰਚਨਾਤਮਕ ਮੁਕਾਬਲਿਆਂ ਦਾ ਵੀ ਆਯੋਜਨ ਕਰਵਾਇਆ ਗਿਆ।
                      ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਨੌਜਵਾਨ ਸਾਡਾ ਭਵਿੱਖ ਹਨ ਅਤੇ ਉਹਨਾਂ ਨੂੰ ਧਾਰਮਿਕ ਜੜ੍ਹਾਂ ਨਾਲ ਜੋੜਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਏਜੰਡਾ ਹੈ। ਸਰਦਾਰ ਹਰਮੀਤ ਸਿੰਘ ਕਾਲਕਾ ਅਨੁਸਾਰ ਇਹ ਕੈਂਪ ਸਿਰਫ ਗੁਰਮਤਿ ਸਿੱਖਿਆ ਨਹੀਂ, ਸਗੋਂ ਨੌਜਵਾਨਾਂ ਵਿੱਚ ਆਪਸੀ ਪਿਆਰ, ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਜਜ਼ਬਾ ਵੀ ਪੈਦਾ ਕਰਦੇ ਹਨ।
                   ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਸ ਸਾਲ ਦੀਆਂ ਗਰਮੀਆਂ ਦੇ ਕੈਂਪਾਂ ਵਿੱਚ ਭਾਗ ਲੈਣ ਵਾਲਿਆਂ ਦੀ ਸ਼ਮੂਲੀਅਤ  ਪਿਛਲੇ ਸਾਲਾਂ ਨਾਲੋਂ ਵੱਧ ਰਹੀ, ਜਿਸ ਨਾਲ ਸਿੱਖ ਧਰਮ ਪ੍ਰਤੀ ਨੌਜਵਾਨ ਪੀੜ੍ਹੀ ਦਾ ਵੱਧਦਾ ਰੁਝਾਨ ਸਿੱਖ ਨੌਜਵਾਨ ਦੇ ਉਜਲੇ ਸੁਨਹਿਰੀ ਭਵਿੱਖ ਵੱਲ ਸੰਕੇਤ ਦਾ ਪਰਛਾਵੇ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।
                       ਇਨ੍ਹਾਂ ਉਪਰਾਲਿਆਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਤ ਕਰ ਦਿੱਤਾ ਹੈ ਕਿ ਆਧੁਨਿਕ ਤਕਨਾਲੋਜੀ ਅਤੇ ਪੁਰਾਤਨ ਗੁਰਮਤਿ ਸਿੱਖਿਆ ਨੂੰ ਮਿਲਾ ਕੇ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਸਿੱਖ ਧਰਮ ਦਾ ਅਟੱਲ ਬੀਜ ਬੋਇਆ ਜਾ ਸਕਦਾ ਹੈ।
                   ਇਥੇ ਦਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਦੇ ਜਿਹੜੇ ਇਲਾਕਿਆਂ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਦੀਆਂ ਗੱਲਾਂ ਸਮਾਜਿਕ ਭਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਸਨ, ਉਥੇ ਉਤਰ ਪ੍ਰਦੇਸ਼ ਵਿੱਚ ਦਿੱਲੀ ਕਮੇਟੀ ਦੇ ਗੁਰਮਿਤ ਕੈਂਪਾਂ ਨੂੰ ਸਭ ਤੋਂ ਵੱਧ ਹੁੰਗਾਰਾ ਮਿਲਿਆ।
                 ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ ਦੇ ਅਨੁਸਾਰ ਉੱਤਰ ਪ੍ਰਦੇਸ਼ ਦੇ ਜਿਸ ਇਲਾਕੇ ਵਿਚ ਸਿੱਖਾਂ ਦੇ ਈਸਾਈ ਧਰਮ ਵਿਚ ਪਰਿਵਰਤਨ ਦੀਆਂ ਚਰਚਾਵਾਂ ਚਲ  ਰਹੀਆਂ ਸਨ, ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਸਭ ਤੋਂ ਵੱਧ ਹੁੰਗਾਰਾ ਮਿਲਿਆ ਮਿਲਿਆ ਹੈ।
                          ਗੁਰਮਿਤ ਕੈਂਪਾਂ ਦੇ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਭਰ ਦੇ ਵੱਖ – ਵੱਖ ਰਾਜਾਂ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ ਜਿਥੇ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਸਿੱਖ ਉਥੇ ਈਸਾਈ ਧਰਮ ਵਿਚ ਤਬਦੀਲ ਹੋ ਰਹੇ ਹਨ  ਇਹਨਾਂ ਇਲਾਕਿਆਂ ਵਿਚ ਗੁਰਮਤਿ ਕੈਂਪਾ ਵਿਚ ਕਿ ਸਿੱਖ ਕੌਮ ਆਪਣੇ ਧਰਮ ਪ੍ਰਤੀ ਵਚਨਬੱਧ ਹੈ ਤੇ ਕੌਮ ਦੇ ਬੱਚੇ ਅਤੇ ਨੌਜਵਾਨ ਪੀੜ੍ਹੀ ਗੁਰਮਤਿ ਜੀਵਨ ਜਾਂਚ ਨਾਲ ਜੁੜਨ ਲਈ ਤੱਤਪਰ ਹਨ। ਇਹਨਾਂ ਕੈਂਪਾਂ ਦੌਰਾਨ ਜਿਥੇ ਬੱਚਿਆਂ ਨੂੰ ਗੁਰਬਾਣੀ ਨਾਲ ਅਤੇ ਗੁਰਬਾਣੀ ਅਨੁਸਾਰ ਜੀਵਨ ਜਾਚ ਨਾਲ ਵੀ ਜੋੜਿਆ ਗਿਆ। ਇਨ੍ਹਾਂ ਕੈਂਪਾਂ ਦੀ ਸਫਲਤਾ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਬੱਚਿਆਂ ਨੇ ਆਪਣੇ ਮਾਪਿਆਂ ਤੇ ਜ਼ੋਰ ਪਾਇਆ  ਕਿ ਉਹਨਾਂ ਨੂੰ ਇਸ ਸਾਲ ਗਰਮੀ ਦੀਆਂ ਛੁੱਟੀਆਂ ਪਹਾੜੀਆਂ ਵਿਚ ਬਿਤਾਉਣ ਦੀ ਥਾਂ ਗੁਰਮਤਿ ਕੈਂਪਾ ਵਿਚ ਗੁਰਬਾਣੀ ਨਾਲ ਜੁੜਨਾ ਚਾਹੁੰਦੇ ਹਨ ਤੇ ਜਿਸ ਦੇ ਸਾਰਥਿਕ ਨਤੀਜਿਆਂ ਵਜੋਂ ਇਸ ਸਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 250 ਕੈਂਪਾਂ ਵਿਚ 20 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋਏ।ਇਹ ਜ਼ਿੰਦਗੀ ਦੀ ਸੱਚਾਈ ਹੈ ਜਦੋਂ ਵਿਦਿਆਰਥੀ ਆਪਣੇ ਜੀਵਨ ਦੇ ਮੁੱਢਲੇ ਪੜਾਅ ਵਿਚ ਹੀ ਗੁਰਸਿੱਖੀ ਜੀਵਨ ਜਾਚ ਨਾਲ ਜੁੜਦੇ ਹਨ ਤਾਂ ਉਹਨਾਂ ਪਰਿਵਾਰਾਂ ਤੇ ਗੁਰੂ ਸਾਹਿਬ ਆਪ ਬਖਸ਼ਿਸ਼ ਕਰਦੇ ਹਨ।
                        ਇਹਨਾਂ ਕੈਂਪਾ ਦੀ ਸਫਲਤਾ ਵਾਸਤੇ ਇਹਨਾਂ ਕੈਂਪਾ ਵਿਚ ਭਾਗ ਲੈਣ ਵਾਲੇ ਬੱਚਿਆਂ ਦਾ, ਇਹਨਾਂ ਦੇ ਮਾਪਿਆਂ ਦਾ, ਸਿੰਘ ਸਭਾਵਾਂ ਦੇ ਪ੍ਰਬੰਧਕਾਂ, ਕਮੇਟੀ ਦੇ ਸਮੂਹ ਹੈਡ ਗ੍ਰੰਥੀ ਸਾਹਿਬ, ਗ੍ਰੰਥੀ ਸਾਹਿਬ, ਪ੍ਰਚਾਰਕ, ਰਾਗੀ, ਢਾਡੀ ਜਿਹਨਾਂ ਨੇ ਇਹਨਾਂ ਕੈਂਪਾਂ ਵਿਚ ਵਡਮੁੱਲਾ ਯੋਗਦਾਨ  ਪਾਇਆ, ਦਿੱਲੀ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਹਨਾਂ  ਇਹ ਕੈਂਪ ਸਫਲ ਹੋਏ ਹਨ।
                            ਲੇਖਕ ਇਨਾਂ ਕੈਂਪਾਂ ਦੀ ਇਕ ਵਿਲੱਖਣ ਉਦਾਹਰਣ ਸਾਂਝੀ ਕਰ ਰਿਹਾ ਹੈ ਇਕ  ਕੈਂਪ ਵਿਚ ਸ਼ਮੂਲੀਅਤ ਕਰਨ ਵਾਲੇ  5 ਸਾਲਾ ਬੱਚੇ ਵਾਸਤੇ 12ਵੀਂ ਤੱਕ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ, ਜਿਸ 5 ਸਾਲ ਦੇ ਬੱਚੇ ਨੂੰ ਜਪੁਜੀ ਸਾਹਿਬ ਸਮੇਤ ਅਨੇਕਾਂ ਬਾਣੀਆਂ ਕੰਠ ਸਨ, ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋਂ    ਬੱਚੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ 12ਵੀਂ ਤੱਕ ਪੜ੍ਹਾਈ ਦਾ ਖਰਚਾ ਦਿੱਲੀ ਕਮੇਟੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਕਰੇਗੀ ਦਾ ਐਲਾਨ ਕੀਤਾ ਗਿਆ।
                           ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਅਨੁਸਾਰ ਸਾਡਾ ਮੁੱਖ ਮੰਤਵ ਇਕ ਹੋਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਚਾਰ ਸਾਡੇ ਗੁਰੂਆਂ ਸਾਹਿਬ ਵੱਲੋਂ ਮਨੁੱਖਤਾ ਦੇ ਭਲਾਈ ਲਈ ਦੱਸੇ ਗਏ ਸਿਖਿਆਵਾ ਅਤੇ ਸਿਧਾਂਤ ਘਰ ਘਰ ਤੱਕ ਪਹੁੰਚਣ ਅਤੇ ਸਿੱਖਾਂ ਦੇ ਜਿਹੜਾ ਵਿਸ਼ਾਲ ਅਤੇ ਗੌਰਵਮਈ ਇਤਿਹਾਸ ਹੈ ਉਹ ਸਾਡੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ  ਇਸ ਕਾਰਜ ਨੂੰ ਲਾਗੂ ਕਰਨ ਲਈ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀਆਂ ਵੱਖ ਵੱਖ  ਯਤਨਸ਼ੀਲ ਰਹੀਆਂ ਹਨ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਮੈਨੂੰ ਮਾਣ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੁਨੀਆਂ ਦੇ ਵਿੱਚ ਇੱਕ ਆਪਣਾ ਅਲੱਗ ਰੁਤਬਾ ਇਸ ਕਰਕੇ ਰੱਖਦੀ ਹੈ ਕਿ ਕਦੀ ਧਰਮ ਦੇ ਕਿਸੇ ਮਸਲੇ ਦੇ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਗਿਆ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਹਮੇਸ਼ਾ ਅੱਗੇ ਰੱਖਿਆ ਗਿਆ ਹੈ  ਦਿੱਲੀ ਦਾ ਜੋ ਵਿਸ਼ਾਲ ਇਤਿਹਾਸ ਹੈ,ਜਿਸ ਤਰ੍ਹਾਂ ਅਸੀਂ ਫਤਿਹ ਦਿਵਸ ਹੈ । ਹਰ ਸਾਲ ਇਹਨੂੰ ਮਨਾਉਂਣ ਦਾ ਮੁੱਖ ਮੰਤਵ ਹੈ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਯਾਦ ਦਵਾ ਕੇ ਰੱਖਣਾ ਕਿ ਸਾਡੇ ਜਿਹੜੇ ਸਿੰਘ ਸੀ ਸਾਡੇ ਗੁਰੂਆਂ ਦੇ ਥਾਪੇ ਜਿਹੜੇ ਸਿੱਖ ਸੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ ਦਿੱਲੀ ਨੂੰ ਇੱਕ ਵਾਰ ਦੋ ਵਾਰ ਨਹੀਂ ਕਈ ਕਈ ਵਾਰ ਫਤਿਹ ਕੀਤਾ.
ਮਨਮੋਹਨ ਸਿੰਘ
ਲੋਕ ਸੰਪਰਕ ਸਲਾਹਕਾਰ
ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ)
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਪਟਿਆਲਾ
ਫੋਨ 8437725172
Post Views: 12
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Delhi Sikh Gurdwara Management CommitteeDelhi Sikh Gurdwaras ActGuru Granth Sahib Jiharmeet singh kalkakirtan
Previous Post

ਸੋਲਨ ਵਿੱਚ ਆਫਤ ਪ੍ਰਬੰਧਨ, ਪੋਸ਼ਣ ਅਭਿਆਨ, ਬਾਗਵਾਨੀ ਮਿਸ਼ਨ, ਮਹਿਲਾ ਸਸ਼ਕਤੀਕਰਣ ‘ਤੇ ਵਾਰਤਾਲਾਪ ਦਾ ਆਯੋਜਨ

Next Post

ਸਵੱਛਤਾ ਹੀ ਸੇਵਾ- ਏਕ ਦਿਨ, ਏਕ ਘੰਟਾ, ਏਕ ਸਾਥ ਸ਼੍ਰਮਦਾਨ ਅਭਿਆਨ ਆਯੋਜਿਤ

Next Post
ਸਵੱਛਤਾ ਹੀ ਸੇਵਾ- ਏਕ ਦਿਨ, ਏਕ ਘੰਟਾ, ਏਕ ਸਾਥ ਸ਼੍ਰਮਦਾਨ ਅਭਿਆਨ ਆਯੋਜਿਤ

ਸਵੱਛਤਾ ਹੀ ਸੇਵਾ- ਏਕ ਦਿਨ, ਏਕ ਘੰਟਾ, ਏਕ ਸਾਥ ਸ਼੍ਰਮਦਾਨ ਅਭਿਆਨ ਆਯੋਜਿਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In