No Result
View All Result
Sunday, July 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਐਨਆਈਟੀ ਵਿਧਾਨਸਭਾ ਖੇਤਰਵਾਸੀਆਂ ਨੂੰ ਦਿੱਤਾ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦਾ ਤੋਹਫਾ

admin by admin
May 5, 2025
in BREAKING, CHANDIGARH, COVER STORY, HARYANA, INDIA, National, POLITICS, PUNJAB
0
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਐਨਆਈਟੀ ਵਿਧਾਨਸਭਾ ਖੇਤਰਵਾਸੀਆਂ ਨੂੰ ਦਿੱਤਾ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦਾ ਤੋਹਫਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗਡ੍ਹ, 4 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਐਨਆਈਟੀ ਵਿਧਾਨਸਭਾ ਖੇਤਰਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਪਿੰਡਾਂ ਦੀ ਕੱਚੀ ਫਿਰਨੀਆਂ ਨੂੰ ਪੱਕਾ ਕਰਨ, ਵਾਰਡ ਨੰਬਰ-10 ਵਿੱਚ ਡਿਸਪੇਂਸਰੀ ਦਾ ਨਵੀਨੀਕਰਣ, ਪਿੰਡ ਪਾਉਂਟਾ ਅਤੇ ਖੇੜੀ ਗੁਜਰਾਨ ਵਿੱਚ ਨਵੇਂ ਸਬ ਹੈਲਥ ਸੈਂਟਰ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ।ਉਨ੍ਹਾਂ ਨੇ ਡਬੂਆ ਮੰਡੀ ਵਿੱਚ ਪੀਵੀ ਕਵਰ ਸ਼ੈਡ ਦੇ ਨਿਰਮਾਣ ਲਈ 85 ਲੱਖ ਰੁਪਏ ਦਾ ਐਲਾਨ ਕੀਤਾ।

          ਮੁੱਖ ਮੰਤਰੀ ਨੇ ਇਹ ਐਲਾਨ ਅੱਜ ਫਰੀਦਾਬਾਦ ਐਨਆਈਟੀ ਵਿੱਚ ਪ੍ਰਬੰਧਿਤ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੀਤੇ। ਇਸ ਤੋਂ ਪਹਿਲਾ ਮੁੱਖ ਮੰਤਰੀ ਨੇ ਮਹਾਗਰਾਮ ਯੋਜਨਾ ਤਹਿਤ ਪਿੰਡ ਧੌਜ ਵਿੱਚ 26 ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸੀਵਰੇਜ ਪਾਇਪਲਾਇਨ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ।

          ਮੁੱਖ ਮੰਤਰੀ ਨੇ ਐਨਆਈਟੀ, ਫਰੀਦਾਬਾਦ ਖੇਤਰ ਤਹਿਤ ਵੱਖ-ਵੱਖ ਪਿੰਡ ਵਿੱਚ ਕਮਿਉਨਿਟੀ ਭਵਨ ਬਨਾਉਣ ਲਈ 5 ਕਰੋੜ ਰੁਪਏ ਦਾ ਐਲਾਨ ਕੀਤਾ। ਦੋ ਪਿੰਡਾਂ ਨਾਂਟ ਆਲਮਪੁਰ ਦੇ ਪ੍ਰਾਈਮਰੀ ਸਕੂਲ ਅਤੇ ਪਿੰਡ ਸਾਰਨ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੇ ਨਵੇਂ ਭਵਨ ਦੇ ਨਿਰਮਾਣ ਲਈ ਵੀ 7 ਕਰੋੜ 63 ਲੱਖ ਰੁਪਏ ਦਾ ਐਲਾਨ ਕੀਤਾ। ਪਿੰਡ ਕੁਰੈਸ਼ੀਪੁਰ ਦੇ ਪ੍ਰਾਈਮਰੀ ਸਕੂਲ ਨੂੰ ਮਿਡਲ ਸਕੂਲ ਵਿੱਚ, ਪਿੰਡ ਟੀਕਰੀ ਖੇੜਾ ਦੇ ਮਿਡਲ ਸਕੂਲ ਨੂੰ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਵਾਰਡ ਨੰਬਰ 10 ਐਨਆਈਟੀ ਫਰੀਦਾਬਾਦ ਵਿੱਚ ਜਮੀਨ ਉਪਲਬਧ ਹੋਣ ‘ਤੇ ਡਿਜੀਬਿਲਿਟੀ ਚੈਕ ਕਰ ਕੇ ਨਵਾਂ ਸਕੂਲ ਖੋਲਿਆ ਜਾਵੇਗਾ।

          ਉਨ੍ਹਾਂ ਨੇ ਐਨਆਈਟੀ ਫਰੀਦਾਬਾਦ ਦੇ ਵਾਰਡ ਨੰਬਰ 1, ਝਾੜਸੇਤਲੀ, ਵਾਰਡ ਨੰਬਰ 9, ਹੋਲੀ ਚਾਇਲਡ ਸੜਕ ਅਤੇ ਵਾਰਡ ਨੰਬਰ 9 ਵਿੱਚ 45 ਫੁੱਟ ਸੜਕ, ਵਾਰਡ ਨੰਬਰ 10 ਵਿੱਚ ਸੀਵਰ ਲਾਇਨ ਵਿਛਾਉਣ ਦਾ ਕੰਮ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ।

          ਉਨ੍ਹਾਂ ਨੇ ਹਰਚੰਦ ਡਿਸਟਰੀਬਿਊਟਰੀ ਦਾ ਸੱਜੇ ਪਾਸੇ 7 ਕਿਲੋਮੀਟਰ ਲੰਬੀ ਸੜਕ ਦੀ ਡਿਜੀਬਿਲਟੀ ਚੈਕ ਕਰਵਾ ਕੇ ਉਸ ਦਾ ਨਿਰਮਾਣ ਕਰਵਾਇਆ ਜਾਵੇਗਾ। ਦਿੱਲੀ ਆਗਰਾ ਰੋਡ ਤੋਂ ਸ਼ੁਰੂ ਹੋ ਕੇ ਪਿੰਡ ਦੇ ਟੀ ਪੁਆਇੰਟ ਤੱਕ ਵਲੱਭਗੜ੍ਹ ਸੋਹਨਾ ਰੋਡ ਐਮਡੀਆਰ 133 ‘ਤੇ ਸਰਵਿਸ ਰੋਡ ਦੇ ਨਾਲ ਏਲੀਵੇਟੇਡ ਪੁੱਲ ਦੀ ਡਿਜੀਬਿਲਟੀ ਚੈਕ ਕਰਵਾ ਕੇ ਉਸ ਦਾ ਵੀ ਨਿਰਮਾਣ ਕੰਮ ਕੀਤਾ ਜਾਵੇਗਾ।

          ਸ੍ਰੀ ਨਾਇਬ ਸਿੰਘ ਸੈਣੀ ਨੇ ਐਨਆਈਟੀ ਫਰੀਦਾਬਾਦ ਦੇ 25 ਕਿਲੋਮੀਟਰ ਲੰਬਾਈਦੇ ਕੱਚੇ ਰਸਤਿਆਂ ਨੂੰ ਪੱਕਾ ਬਨਵਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਸੋਹਨਾ ਵਲੱਭਗੜ੍ਹ ਰੋਡ, 1.14 ਕਿਲੋਮੀਟਰ ਲੰਬੀ ਸੜਕ, ਬਜਰੀ ਤੋਂ ਗਾਜੀਪੁਰ 1.90 ਕਿਲੋਮੀਟਰ ਲੰਬੀ ਸੜਕ, ਪਿੰਡ ਕੋਟਡਾ ਤੋਂ ਮੋਹਤਾਬਾਦ ਤੋਂ ਖੇੜੀ ਗੁਜਰਾਨ, 3.16 ਲੰਬਾਈ ਦੀ ਸੜਕਾਂ ਨੂੰ ਵੀ ਪੱਕਾ ਕੀਤਾ ਜਾਵੇਗਾ।

          ਇਸ ਤੋਂ ਇਲਾਵਾ, ਮੁੱਖ ਮੰਤਰੀ ਨੈ ਪਿੰਡ ਖੇੜੀ ਗੁਜਰਾਨ ਵਿੱਚ ਕੌਮੀ ਯੁਨਾਨੀ ਖੋਜ ਸਥਾਪਿਤ ਕਰਨ ਦੇ ਸਬੰਧ ਵਿੱਚ ਕਿਹਾ ਕੇਂਦਰ ਸਰਕਾਰ ਨਾਲ ਗੱਲ ਕਰ ਕੇ ਇਸ ਨੂੰ ਵੀ ਜਲਦੀ ਬਨਵਾਉਣ ਦਾ ਕੰਮ ਕੀਤਾ ਜਾਵੇਗਾ। ਭਾਖਰੀ ਪਾਲੀ ਰੋਡ ‘ਤੇ ਜਮੀਨ ਉਪਲਬਧ ਹੋਣ ‘ਤੇ ਫਾਇਰ ਸਟੇਸ਼ਨ ਬਣਾਇਆ ਜਾਵੇਗਾ। ਵਾਰਡ ਨੰਬਰ 10 ਐਨਆਈਟੀ ਫਰੀਦਾਬਾਦ ਵਿੱਚ ਆਰਸੀਸੀ ਨਾਲੇ ਦੀ ਫਿਜੀਬਿਲਿਟੀ ਚੈਕ ਕਰਵਾ ਕੇ ਉਸ ਨੂੰ ਬਨਵਾਉਣ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਵਿਧਾਨਸਭਾ ਖੇਤਰ ਵਿੱਚ ਵਿਕਾਸ ਕੰਮਾਂ ਨੁੰ ਗਤੀ ਦੇਣ ਲਈ ਵੱਖ ਤੋਂ 5 ਕਰੋੜ ਰੁਪਏ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਵਿਧਾਇਕ ਵੱਲੋਂ ਦਿੱਤੇ ਗਏ ਮੰਗ ਪੱਤਰ ਦੀ ਹੋਰ ਮੰਗਾਂ ਨੁੰ ਸਬੰਧਿਤ ਵਿਭਾਗਾਂ ਨੂੰ ਭੇਜਿਆ ਜਾਵੇਗਾ ਅਤੇ ਉਨ੍ਹਾਂ ‘ਤੇ ਅਗਾਮੀ ਕਾਰਵਾਈ ਕੀਤੀ ਜਾਵੇਗੀ।

Post Views: 15
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Faridabad NIT assembly constituency.haryana cmHaryana newsharyana news latestNayab Singh Saini
Previous Post

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ ਗਲੋਬਲ ਸਿੱਖ ਕੌਂਸਲ ਵੱਲੋਂ ਸਮਰਥਨ

Next Post

ਲੁਧਿਆਣਾ ਨਗਰ ਨਿਗਮ ਨੇ ਇੱਕ ਡਿਜੀਟਲ ਔਨਲਾਈਨ ਸੰਪਤੀ ਟਰੈਕਿੰਗ ਸਿਸਟਮ ਲਾਗੂ ਕੀਤਾ ਹੈ।

Next Post
ਲੁਧਿਆਣਾ ਨਗਰ ਨਿਗਮ ਨੇ ਇੱਕ ਡਿਜੀਟਲ ਔਨਲਾਈਨ ਸੰਪਤੀ ਟਰੈਕਿੰਗ ਸਿਸਟਮ ਲਾਗੂ ਕੀਤਾ ਹੈ।

ਲੁਧਿਆਣਾ ਨਗਰ ਨਿਗਮ ਨੇ ਇੱਕ ਡਿਜੀਟਲ ਔਨਲਾਈਨ ਸੰਪਤੀ ਟਰੈਕਿੰਗ ਸਿਸਟਮ ਲਾਗੂ ਕੀਤਾ ਹੈ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In