No Result
View All Result
Sunday, July 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ

admin by admin
November 21, 2024
in BREAKING, COVER STORY, INDIA, National, POLITICS, PUNJAB
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 21 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਸੂਬੇ ਵਿਚ ਚੱਲ ਰਹੀ 58,274 ਕਰੋੜ ਰੁਪਏ ਦੇ ਅੰਦਾਜਾ ਨਿਵੇਸ਼ ਦੀ 9 ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

          ਅੱਜ ਇੱਥੇ ਰਾਜ ਪੱਧਰੀ ਮੀਟਿੰਗ ਵਿਚ ਪਰਿਯੋਜਨਾ ਨਿਗਰਾਨੀ ਸਮੂਹ (ਪੀਐਮਜੀ) ਵਿਚ ਸੂਚੀਬੱਧ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਸਬੰਧਿਤ ਡਿਪਟੀ ਕਮਿਸ਼ਨਰਾਂ ਅਤੇ ਬਿਜਲੀ ਲੋਕ ਨਿਰਮਾਣ (ਭਵਨ ਅਤੇ ਸੜਕਾਂ), ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਸਤਾਰ ਚਰਚਾ ਕੀਤੀ। ਵੱਖ-ਵੱਖ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ। ਮੁੱਖ ਸਕੱਤਰ ਨੇ ਇੰਨ੍ਹਾਂ ਸਾਰੀ ਪਰਿਯੋਜਨਾਵਾਂ ਵਿਚ ਹੋਈ ਪ੍ਰਗਤੀ ‘ਤੇ ਸਬਰ ਵਿਅਕਤ ਕੀਤਾ ਅਤੇ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਪੈਂਡਿੰਗ ਮੁਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।

          ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸ ਵੇ ਪਰਿਯੋਜਨਾ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕੈਥਲ ਜਿਲ੍ਹਾ ਪ੍ਰਸਾਸ਼ਨ ਨੂੰ ਕਲਾਇਤ ਦੇ ਖਰਕ ਪਾਂਡਵਾ ਪਿੰਡ ਵਿਚ 30 ਮੀਟਰ ਪੱਟੀ ਦਾ ਕਬਜੇ ਦੀ ਪ੍ਰਕ੍ਰਿਆ ਦਸੰਬਰ ਦੇ ਆਖੀਰ ਤਕ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਹਰਿਆਣਾ ਵਿਚ ਚਾਰ ਲੇਣ ਦੀ ਇਸ ਗ੍ਰੀਨਫੀਲਡ ਪਰਿਯੋਜਨਾ ਦਾ ਲਾਗੂ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ।

          ਮੁੱਖ ਸਕੱਤਰ ਨੇ ਡੀਐਨਡੀ-ਫਰੀਦਾਬਾਦ-ਵਲੱਭਗੜ੍ਹ ਬਾਈਪਾਸ ਕੇਐਮਪੀ ਲਿੰਕ ਨਾਲ ਜੇਵਰ ਹਵਾਈ ਅੱਡੇ ਤਕ ਗ੍ਰੀਨਫੀਲਡ ਕਨੈਕਟੀਵਿਟੀ ਦੇ ਨਿਰਮਾਣ ਦੀ ਵੀ ਸਮੀਖਿਆ ਕੀਤੀ ਅਤੇ ਫਰੀਦਾਬਾਦ ਦੇ ਜਿਲ੍ਹਾ ਪ੍ਰਸਾਸ਼ਨ ਨੂੰ ਇਕ ਮਹਾਨੇ ਦੇ ਅੰਦਰ ਸਾਰੀ ਰੁਕਾਵਟਾਂ ਨੂੰ ਦੂਰ ਕਰਨ ਨਿਰਦੇਸ਼ ਦਿੱਤੇ ਤਾਂ ਜੋ ਪਰਿਯੋਜਨਾ ਨੂੰ ਤੇਜੀ ਨਾਲ ਪੂਰਾ ਕੀਤਾ ਜਾ ਸਕੇ। ਇਸ ਪਰਿਯੋਜਨਾਵਾ ਦੇ ਪੂਰਾ ਹੋਣ ਦੇ ਬਾਅਦ, ਦੱਖਣ ਦਿੱਲੀ, ਫਰੀਦਾਬਾਦ ਅਤੇ ਗੁਰੂਗ੍ਰਾਮ ਤੋਂ ਆਗਰਾ ਅਤੇ ਉਸ ਤੋਂ ਅੱਗੇ ਜਾਣ ਵਾਲੇ ਆਵਾਜਾਈ ਲਈ ਯਾਤਰਾ ਦਾ ਸਮੇਂ ਕਾਫੀ ਘੱਟ ਹੋ ਜਾਵੇਗਾ।

          ਮੀਟਿੰਗ ਵਿਚ ਸੋਨੀਪਤ ਵਿਚ 150 ਬਿਸਤਰੇ ਵਾਲੇ ਈਐਸਆਈਸੀ ਹਸਪਤਾਲ ਦੇ ਲਈ ਭੁਮੀ ਅਲਾਟ ਦੇ ਮੁੱਦੇ ਦੀ ਵੀ ਸਮੀਖਿਆ ਕੀਤੀ ਗਈ। ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਹਰਿਆਣਾ ਰਾਜ ਉਦਯੋਗਿਕ ਅਤੇ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਦੇ ਨਾਲ ਚਰਚਾ ਕਰ ਕੇ ਜਲਦੀ ਤੋਂ ਜਲਦੀ ਉਪਯੁਕਤ ਭੁਮੀ ਖੋਜਣ ਦੇ ਨਿਰਦੇਸ਼ ਦਿੱਤੇ। ਹਿਸਾਰ ਵਿਚ 100 ਬਿਸਤਰੇ ਵਾਲੇ ਈਐਸਆਈ ਹਸਪਤਾਲ ਦੇ ਨਿਰਮਾਣ ਦੇ ਸਬੰਧ ਵਿਚ, ਮੁੱਖ ਸਕੱਤਰ ਨੂੰ ਦਸਿਆ ਗਿਆ ਕਿ ਹਸਪਤਾਲ ਦੀ ਸਕਾਪਨਾ ਲਈ ਭੁਮੀ ਅਲਾਟ ਦੇ ਪੱਤਰ ਸਬੰਧਿਤ ਅਥਾਰਿਟੀ ਨੂੰ ਭੇਜ ਦਿੱਤਾ ਗਿਆ ਹੈ।

          ਰਿਵਾੜੀ ਜਿਲ੍ਹੇ ਦੇ ਮਾਜਰਾ ਵਿਚ ਏਮਸ ਦੇ ਨਿਰਮਾਣ ਲਈ ਅਲਾਟ ਭੂਮੀ ‘ਤੇ ਕੁੱਝ ਕਬਜਾ ਨਾਲ ਜੁੜੇ ਮੁੱਦੇ ਦੇ ਸਬੰਧ ਵਿਚ, ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਦਸਿਆ ਕਿ ਰੇਲਵੇ ਨੇ 15 ਦਿਨਾਂ ਦੇ ਅੰਦਰ ਕਬਜਾ ਹਟਵਾਉਣ ਦਾ ਭਰੋਸਾ ਦਿੱਤਾ ਹੈ। ਡੀਐਚਬੀਵੀਐਨ ਦੇ ਪ੍ਰਬੰਧ ਨਿਦੇਸ਼ਕ ਨੇ ਮੁੱਖ ਸਕੱਤਰ ਨੂੰ ਮਾਜਰੀ ਏਮਸ ਪਰਿਸਰ ਤੋਂ ਲੰਘਣ ਵਾਲੇ ਬਿਜਲੀ ਦੇ ਖੰਭਿਆਂ ਅਤੇ ਲਾਇਨਾਂ ਨੂੰ ਇਕ ਮਹੀਨੇ ਦੇ ਅੰਦਰ ਟ੍ਰਾਂਸਫਰ ਕਰਨ ਦਾ ਭਰੋਸਾ ਦਿੱਤਾ।

          ਈਸਟਰਨ ਡੇਡੀਕੇਟੇਡ ਫ੍ਰੇਟ ਕੋਰੀਡੋਰ ਦੇ ਸਬੰਧ ਵਿਚ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜਮੀਨ ਮੁਆਵਜੇ ਦਾ ਮੁੱਦਾ ਜਲਦੀ ਤੋਂ ਜਲਦੀ ਹੱਲ ਕਰ ਦਿੱਤਾ ਜਾਵੇਗਾ। ਹਿਸਾਰ ਵਿਚ ਅਵਾਡਾ-ਆਦਮਪੁਰ ਸੌਰ ਉਰਜਾ ਪਰਿਯੋਜਨਾ ਦੇ ਨਿਰਮਾਣੇ ਦੇ ਸਬੰਧ ਵਿਚ ਮੁੱਖ ਸਕੱਤਰ ਨੂੰ ਜਾਣੂੰ ਕਰਾਇਆ ਗਿਆ ਕਿ ਗ੍ਰਿਡ ਕਨੈਕਟੀਵਿਟੀ ਦੇ ਬਦਲਾਅ ਦਾ ਮੁੱਦਾ ਇਕ ਮਹੀਨੇ ਦੇ ਅੰਦਰ ਹੱਲ ਹੋ ਜਾਵੇਗਾ

          ਇਸੀ ਤਰ੍ਹਾ ਮੀਟਿੰਗ ਵਿਚ ਰਾਜਸਤਾਨ ਵਿਚ ਐਸਈਜੇਡ ਤੋਂ ਬਿਜਲੀ ਨਿਕਾਸੀ ਲਈ ਸਪ੍ਰੇਸ਼ਨ ਪ੍ਰਣਾਲੀ ਮਜਬੂਤੀਕਰਣ ਯੋਜਨਾ ਅਤੇ ਅੰਬਾਲਾ ਵਿਚ 100 ਬਿਸਤਰਿਆਂ ਵਾਲੇ ਈਐਸਆਈਸੀ ਹਸਪਤਾਲ ਦੇ ਨਿਰਮਾਣ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।

Post Views: 26
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: breaking newsHaryanaharyana breaking newsharyana hindi newsharyana live newsHaryana newsharyana news in hindiharyana news liveharyana news todayhindi newshindi news liveindia newslatest haryana newslatest newslive newsnewsToday newstop news
Previous Post

68ਵੀਆਂ ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦਾ ਸ਼ਾਨਦਾਰ ਉਦਘਾਟਨ ਹੋਇਆ

Next Post

ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂ

Next Post
ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂ

ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In