No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰਾਮ ਮੰਦਰ ਲਈ 30 ਸਾਲਾਂ ਤੋਂ ਤਪ ਕਰ ਰਹੀ ਇਹ ਔਰਤ, ਰੱਖਿਆ ਹੋਇਆ ਮੌਨਵਰਤ

ਝਾਰਖੰਡ ਦੀ ਰਹਿਣ ਵਾਲੀ ਸਰਸਵਤੀ ਦੇਵੀ ਹੈ, ਜੋ ਕਿ ਇੱਕ ਅਨੋਖੀ ਰਾਮ ਭਗਤ ਬਣ ਕੇ ਉਭਰੀ ਹੈ। ਭਗਵਾਨ ਰਾਮ ਦੀ ਇਹ ਭਗਤ 30 ਸਾਲਾਂ ਤੋਂ ਮੌਨਵਰਤ 'ਤੇ ਹੈ, ਕਿਉਂਕਿ 30 ਸਾਲ ਪਹਿਲਾਂ ਉਸ ਨੇ ਸਹੁੰ ਚੁੱਕੀ ਸੀ ਕਿ ਜਦੋਂ ਤੱਕ ਰਾਮ ਮੰਦਰ ਨਹੀਂ ਬਣ ਜਾਂਦਾ, ਉਦੋਂ ਤੱਕ ਬੋਲੇਗੀ ਨਹੀਂ।

admin by admin
January 9, 2024
in BREAKING, COVER STORY, INDIA
0
ਰਾਮ ਮੰਦਰ ਲਈ 30 ਸਾਲਾਂ ਤੋਂ ਤਪ ਕਰ ਰਹੀ ਇਹ ਔਰਤ, ਰੱਖਿਆ ਹੋਇਆ ਮੌਨਵਰਤ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ram-mandir-inauguration: ਅਯੁੱਧਿਆ ‘ਚ ਰਾਮ ਮੰਦਰ (ayodhya-ram-temple) ਦੀਆਂ ਤਿਆਰੀਆਂ ਨੂੰ ਲੈ ਕੇ ਕਾਰਜ ਜ਼ੋਰਾਂ ‘ਤੇ ਚੱਲ ਰਹੇ ਹਨ ਅਤੇ ਕੁੱਝ ਦਿਨਾਂ ਵਿੱਚ ਹੀ ਆਸਥਾ ਦੇ ਪ੍ਰਤੀਕ ਇਸ ਮੰਦਰ (features-of-ram-mandir) ਦਾ ਉਦਘਾਟਨ ਹੋਣ ਵਾਲਾ ਹੈ। ਦੁਨੀਆਂ ਭਰ ਦੇ ਸ਼ਰਧਾਲੂਆਂ ਵਿੱਚ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪਰ ਇਨ੍ਹਾਂ ਵਿਚੋਂ ਇੱਕ ਝਾਰਖੰਡ ਦੀ ਰਹਿਣ ਵਾਲੀ ਸਰਸਵਤੀ ਦੇਵੀ ਹੈ, ਜੋ ਕਿ ਇੱਕ ਅਨੋਖੀ ਰਾਮ ਭਗਤ ਬਣ ਕੇ ਉਭਰੀ ਹੈ। ਭਗਵਾਨ ਰਾਮ ਦੀ ਇਹ ਭਗਤ 30 ਸਾਲਾਂ ਤੋਂ ਮੌਨਵਰਤ ‘ਤੇ ਹੈ, ਕਿਉਂਕਿ 30 ਸਾਲ ਪਹਿਲਾਂ ਉਸ ਨੇ ਸਹੁੰ ਚੁੱਕੀ ਸੀ ਕਿ ਜਦੋਂ ਤੱਕ ਰਾਮ ਮੰਦਰ ਨਹੀਂ ਬਣ ਜਾਂਦਾ, ਉਦੋਂ ਤੱਕ ਬੋਲੇਗੀ ਨਹੀਂ। ਨਤੀਜੇ ਵੱਜੋਂ ਅੱਜ ਤੱਕ ਉਸ ਨੇ ਇੱਕ ਸ਼ਬਦ ਤੱਕ ਨਹੀਂ ਬੋਲਿਆ।

ਭਗਵਾਨ ਰਾਮ ਨੂੰ ਸਮਰਪਿਤ ਕੀਤਾ ਜੀਵਨ

4 ਧੀਆਂ ਸਮੇਤ 8 ਬੱਚਿਆਂ ਦੀ ਮਾਂ ਸਰਸਵਤੀ ਦੇ ਸਭ ਤੋਂ ਛੋਟੇ ਪੁੱਤਰ 55 ਸਾਲਾ ਹਰੇਰਾਮ ਅਗਰਵਾਲ ਨੇ ਦੱਸਿਆ ਕਿ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ ਤਾਂ ਮੇਰੀ ਮਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੱਕ ਚੁੱਪ ਰਹਿਣ ਦੀ ਸਹੁੰ ਚੁੱਕੀ ਸੀ। ਜਦੋਂ ਤੋਂ ਮੰਦਿਰ ਵਿੱਚ ਸੰਸਕਾਰ ਦੀ ਤਾਰੀਖ ਦਾ ਐਲਾਨ ਹੋਇਆ ਹੈ, ਉਹ ਬਹੁਤ ਖੁਸ਼ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਸਵਤੀ ਨੇ 1986 ਵਿੱਚ ਆਪਣੇ ਪਤੀ ਦੇਵਕੀਨੰਦਨ ਅਗਰਵਾਲ ਦੀ ਮੌਤ ਤੋਂ ਬਾਅਦ ਆਪਣਾ ਜੀਵਨ ਭਗਵਾਨ ਰਾਮ ਨੂੰ ਸਮਰਪਿਤ ਕਰ ਦਿੱਤਾ ਅਤੇ ਆਪਣਾ ਜ਼ਿਆਦਾਤਰ ਸਮਾਂ ਤੀਰਥ ਯਾਤਰਾਵਾਂ ‘ਤੇ ਬਿਤਾਇਆ।

ਪਰਿਵਾਰਕ ਮੈਂਬਰਾਂ ਨਾਲ ਇਸ ਤਰ੍ਹਾਂ ਕਰਦੀ ਹੈ ਗੱਲਾਂ

ਦੇਵੀ ਨੂੰ ਅਯੁੱਧਿਆ ਵਿੱਚ ਮੌਨੀ ਮਾਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਲਈ ਉਹ ਲਿਖ ਕੇ ਜਾਂ ਸੰਕੇਤਕ ਭਾਸ਼ਾ ਵਰਤਦੀ ਹੈ। ਉਸ ਨੇ ਕੁਝ ਸਮੇਂ ਲਈ ਮੌਨ ਵਰਤ ਛੱਡਿਆ ਸੀ ਅਤੇ 2020 ਤੱਕ ਹਰ ਰੋਜ਼ ਦੁਪਹਿਰ ਨੂੰ ਇਕ ਘੰਟਾ ਬੋਲਦੀ ਸੀ, ਪਰ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦੀ ਨੀਂਹ ਰੱਖੀ ਸੀ, ਉਸ ਦਿਨ ਤੋਂ ਉਸ ਨੇ ਸਾਰਾ ਦਿਨ ਮੌਨ ਧਾਰ ਲਿਆ ਸੀ।

ਰਾਮ ਮੰਦਰ ਦੇ ਨਿਰਮਾਣ ਤੱਕ ਚੁੱਪ ਦਾ ਕੀਤਾ ਸੀ ਪ੍ਰਣ

ਪਰਿਵਾਰਕ ਮੈਂਬਰਾਂ ਅਨੁਸਾਰ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਸਰਸਵਤੀ ਦੇਵੀ ਨੇ ਅਯੁੱਧਿਆ ਦਾ ਦੌਰਾ ਕੀਤਾ ਅਤੇ ਰਾਮ ਮੰਦਰ ਦੇ ਨਿਰਮਾਣ ਤੱਕ ਚੁੱਪ ਰਹਿਣ ਦਾ ਪ੍ਰਣ ਲਿਆ। ਉਹ ਦਿਨ ਦੇ 23 ਘੰਟੇ ਚੁੱਪ ਰਹਿੰਦੀ ਹੈ।

Post Views: 45
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ayodhya ka ram mandirayodhya ram mandirayodhya ram mandir constructionayodhya ram mandir construction updateayodhya ram mandir inaugurationayodhya ram mandir marg nirmanayodhya ram mandir newsram mandirram mandir ayodhyaram mandir ayodhya constructionram mandir ayodhya construction updateram mandir constructionram mandir construction updateram mandir in ayodhyaram mandir inaugurationram mandir newsram mandir nirmanram mandir song
Previous Post

Special Sweet । ਸਰਦੀਆਂ ਦੀ ਸੌਗਾਤ ਹੈ ਅੰਮ੍ਰਿਤਸਰੀ ਖਜੂਰ, ਹਰ ਸਾਲ ਲੋਕਾਂ ‘ਚ ਰਹਿੰਦੀ ਵਧੇਰੇ ਮੰਗ ।

Next Post

ਪੰਜਾਬ ਦੇ ਇਹ ਜ਼ਿਲ੍ਹੇ ਸ਼ਿਮਲੇ ਨਾਲੋਂ ਵੀ ਠੰਢੇ, ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਬਾਰੇ ਕਰ ਦਿੱਤੀ ਭਵਿੱਖਬਾਣੀ…

Next Post
कैनेडा में जानलेवा ठंड की चेतावनी, जनजीवन प्रभावित, 50 डिगरी तक पहुँचा पारा, पारा और ज़्यादा गिरने का खदशा

ਪੰਜਾਬ ਦੇ ਇਹ ਜ਼ਿਲ੍ਹੇ ਸ਼ਿਮਲੇ ਨਾਲੋਂ ਵੀ ਠੰਢੇ, ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਬਾਰੇ ਕਰ ਦਿੱਤੀ ਭਵਿੱਖਬਾਣੀ...

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In