ਆਈਪੀਐੱਲ ਦੇ ਪੰਜ ਖ਼ਿਤਾਬ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਦੀ ਥਾਂ ’ਤੇ ਹਾਰਦਿਕ ਪਾਂਡਿਆ ਨੂੰ ਆਪਣਾ ਨਵਾਂ ਕਪਤਾਨ ਬਣਾਇਆ ਹੈ। ਮੁੰਬਈ ਇੰਡੀਅਨਜ਼ ਨੇ ਹਾਰਦਿਕ ਪਾਂਡਿਆਂ ਨੂੰ ਗੁਜਰਾਤ ਟਾਈਟਨਜ਼ ਨਾਲ ਕਰਾਰ ਕਰਕੇ ਪਿਛਲੇ ਮਹੀਨੇ ਆਪਣੀ ਟੀਮ ’ਚ ਮੁੜ ਸ਼ਾਮਲ ਕੀਤਾ ਸੀ। ਮੁੰਬਈ ਇੰਡੀਅਨਜ਼ ਨੇ ਇੱਕ ਬਿਆਨ ’ਚ ਕਿਹਾ ਕਿ ਕਪਤਾਨੀ ਵਿੱਚ ਤਬਦੀਲੀ ਉਸ ਦੀ ਭਵਿੱਖੀ ਯੋਜਨਾ ਦਾ ਹਿੱਸਾ ਹੈ। ਫ੍ਰੈਂਚਾਇਜ਼ੀ ਨੇ ਰੋਹਿਤ ਦਾ ਟੀਮ ਲਈ ਸ਼ਾਨਦਾਰ ਸੇਵਾਵਾਂ ਬਦਲੇ ਧੰਨਵਾਦ ਕੀਤਾ।