ਅਮਰੀਕਾ ਵਿਚ ਰਹਿਣ ਵਾਲੇ ਹਿੰਦੂ ਅਗਲੇ ਮਹੀਨੇ ਅਯੁੱਧਿਆ ਵਿਚ ਰਾਮ ਮੰਦਰ ਦੇ ਉਦਘਾਟਨ ਮੌਕੇ ਆਪਣੇ ਘਰਾਂ ਵਿਚ ਪੰਜ ਦੀਵੇ ਜਗਾ ਕੇ ਖੁਸ਼ੀ ਮਨਾਉਣਗੇ। ਅਮਰੀਕੀ ਹਿੰਦੂ ਭਾਈਚਾਰੇ ਨੇ ਵੀ ਇਸ ਮੌਕੇ ‘ਤੇ ਕਈ ਸਮਾਗਮ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਵੱਖ-ਵੱਖ ਸ਼ਹਿਰਾਂ ਵਿਚ ਕਾਰ ਰੈਲੀਆਂ ਕੱਢੀਆਂ ਜਾਣਗੀਆਂ, ਸ਼ਾਨਦਾਰ ਉਦਘਾਟਨ ਸਮਾਰੋਹ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ ਅਤੇ ਭਾਈਚਾਰਕ ਸਭਾਵਾਂ ਕੀਤੀਆਂ ਜਾਣਗੀਆ।