ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਐਨੀਮਲ’ ਦੇ ਅਦਾਕਾਰ ਬੌਬੀ ਦਿਓਲ ਦਾ ਐਂਟਰੀ ਗੀਤ ‘ਜਮਾਲ ਕੁੱਡੂ’ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ ਤੇ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ‘ਐਨੀਮਲ’ ਦੇ ਨਿਰਮਾਤਾਵਾਂ ਨੇ ਅੱਜ ਪੂਰਾ ਟਰੈਕ ਰਿਲੀਜ਼ ਕੀਤਾ। ਪ੍ਰੋਡੈਕਸ਼ਨ ਹਾਊਸ ਟੀ-ਸੀਰੀਜ਼ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘‘ਜ਼ਸਨ ਸ਼ੁਰੂ ਹੋਣ ਦਿਓ। ਅਬਰਾਰ ਦਾ ਐਂਟਰੀ ਜਮਾਲ ਕੁੱਡੂ ਗਾਣਾ ਹੁਣੇ ਰਿਲੀਜ਼ ਹੋਇਆ ਹੈ। ਖੁੱਲ੍ਹ ਕੇ ਨੱਚੋ।’ ਇਕ ਜਾਣਕਾਰੀ ਅਨੁਸਾਰ ਇਹ ਗੀਤ ਇਰਾਨੀ ਗੀਤ ‘ਜਮਾਲ ਜਮਾਲੂ’ ਦਾ ਰੀਮੇਕ ਹੈ। ਗੀਤ ਵਿੱਚ ਬੌਬੀ ਦਿਓਲ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ‘ਐਨੀਮਲ’ ਨੇ ਰਿਲੀਜ਼ ਹੋਣ ਮਗਰੋਂ ਸਿਰਫ਼ ਪੰਜ ਦਿਨਾਂ ਵਿੱਚ ਭਾਰਤ ਵਿੱਚ 250 ਕਰੋੜ ਰੁਪਏ ਵਾਲੇ ਕਲੱਬ ਵਿੱਚ ਦਾਖ਼ਲਾ ਪਾ ਲਿਆ ਹੈ। ਟਰੇਡ ਐਨਾਲਿਸਟ ਤਰਨ ਆਦਰਸ਼ ਅਨੁਸਾਰ ਮੰਗਲਵਾਰ ਨੂੰ ਫ਼ਿਲਮ ਨੇ 34.02 ਕਰੋੜ ਰੁਪਏ ਦੀ ਕਮਾਈ ਕੀਤੀ ਜਿਸ ਨਾਲ ਫ਼ਿਲਮ ਦਾ ਕੁੱਲ ਆਮਦਨ ਹਿੰਦੀ ਭਾਸ਼ਾ ਵਿੱਚ ਨੈੱਟ ਇੰਡੀਆ ’ਤੇ 250.66 ਕਰੋੜ ਰੁਪਏ ਹੋ ਗਈ ਹੈ। ਤਰਨ ਆਦਰਸ਼ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਲਿਖਿਆ ਹੈ, ‘‘ਐਨੀਮਲ’ ਨੂੰ ਰੋਕਿਆ ਨਹੀਂ ਜਾ ਸਕਦਾ…। ਐਨੀਮਲ 250 ਨਾਟ-ਆਊਟ ਹੈ…..300 ਕਰੋੜ ਰੁਪਏ ਵੱਲ ਦੌੜ ਰਿਹਾ ਹੈ। ਸੰਦੀਪ ਰੈੱਡੀ ਵੱਲੋਂ ਬਣਾਈ ਇਸ ਫ਼ਿਲਮ ਵਿੱਚ ਰਣਬੀਰ ਕਪੂਰ, ਅਨਿਲ ਕਪੂਰ ਅਤੇ ਰਸ਼ਮਿਕਾ ਮੰਦਾਨਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਫਿਲਮ ਅਪਰਾਧ ਅਤੇ ਅੰਡਰਵਰਲਡ ਦੇ ਪਿਛੋਕੜ ਦੇ ਵਿਰੁੱਧ ਪਿਤਾ-ਪੁੱਤਰ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ। ਇਹ ਫ਼ਿਲਮ ਪਹਿਲੀ ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।