ਅਬੋਹਰ ਤੋਂ ਇਕ ਪੁਲਿਸ ਵਾਲੇ ਦੀ ਗੱਡੀ ਵਿਚ ਬੈਠ ਕੇ ਸ਼ਰਾਬ ਪੀਂਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਡਿਊਟੀ ਦੌਰਾਨ ਇੱਕ ਏਐਸਆਈ ਆਪਣੀ ਗੱਡੀ ਵਿਚ ਬੈਠਿਆ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਕਿਸੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਗਈ। ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਇਸ ਮਾਮਲੇ ਵਿਚ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਏਐਸਆਈ ਗੁਰਦੇਵ ਸਿੰਘ ਨੇ ਦੋਦਾ ਟੀ ਪੁਆਇੰਟ ‘ਤੇ ਨਾਕਾ ਲਾਇਆ ਹੋਇਆ ਹੈ। ਰਾਤ ਸਮੇਂ ਉਸ ਨੇ ਨਾਕੇ ਉਤੇ ਸ਼ਰਾਬ ਪੀ ਕੇ ਟਰੱਕ ਵਾਲਿਆਂ ਨਾਲ ਗਲਤ ਵਿਵਹਾਰ ਕੀਤਾ ਹੈ ਜਿਸ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਲਈ ਲਿਖ ਕੇ ਭੇਜ ਦਿੱਤਾ ਹੈ।