No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸ਼ਿਫ਼ਾ ਹਸਪਤਾਲ ਦੇ ਅਹਾਤੇ ਵਿੱਚ 179 ਲਾਸ਼ਾਂ ਦਫ਼ਨਾਈਆਂ

admin by admin
November 15, 2023
in BREAKING, COVER STORY, ENGLISH NEWS, WORLD
0
ਸ਼ਿਫ਼ਾ ਹਸਪਤਾਲ ਦੇ ਅਹਾਤੇ ਵਿੱਚ 179 ਲਾਸ਼ਾਂ ਦਫ਼ਨਾਈਆਂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਇਜ਼ਰਾਈਲ ਵੱਲੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫ਼ਾ ਵਿਚ ਕੀਤੀ ਬੰਬਾਰੀ ਵਿੱਚ ਮਾਰੇ ਗਏ ਘੱਟੋ-ਘੱਟ 179 ਵਿਅਕਤੀਆਂ ਨੂੰ ਹਸਪਤਾਲ ਦੇ ਅਹਾਤੇ ਵਿੱਚ ਹੀ ਜ਼ਮੀਨ ਪੁੱਟ ਕੇ ਦਫ਼ਨਾ ਦਿੱਤਾ ਗਿਆ ਹੈ। ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲਮੀਆ ਨੇ ਕਿਹਾ ਕਿ ਮ੍ਰਿਤਕ ਦੇਹਾਂ, ਜਿਨ੍ਹਾਂ ਵਿੱਚ ਸੱਤ ਨਵਜੰਮੇ ਤੇ 29 ਆਈਸੀਯੂ ਮਰੀਜ਼ ਵੀ ਸਨ, ਖਰਾਬ ਹੋਣ ਲੱਗੀਆਂ ਸਨ, ਜਿਸ ਕਰਕੇ ਇਨ੍ਹਾਂ ਨੂੰ ਦਫਨਾਉਣਾ ਜ਼ਰੂਰੀ ਹੋ ਗਿਆ ਸੀ। ਸਲਮੀਆ ਨੇ ਕਿਹਾ ਕਿ ਕਈ ਮਰੀਜ਼ ਅਜਿਹੇ ਸਨ, ਜਿਨ੍ਹਾਂ ਦੀ ਸਰਜਰੀ ਐਨਸਥੀਸੀਆ ਤੋਂ ਬਗੈਰ ਤੇ ਬਿਨਾਂ ਬਜਿਲੀ ਦੇ ਕੀਤੀ ਗਈ ਤੇ ਇਨ੍ਹਾਂ ਨੂੰ ਜਿਹੜਾ ਦਰਦਾ ਹੋਇਆ ਉਹ ਬਿਆਨ ਕਰਨਾ ਮੁਸ਼ਕਲ ਸੀ। ਹਸਪਤਾਲ ਅਥਾਰਿਟੀਜ਼ ਮੁਤਾਬਕ ਇਜ਼ਰਾਇਲੀ ਫੌਜ ਕੌਮਾਂਤਰੀ ਰੈੱਡ ਕਰਾਸ ਕੌਂਸਲ ਦੇ ਦਖ਼ਲ ਮਗਰੋਂ ਸਮੇਂ ਤੋਂ ਪਹਿਲਾਂ ਜਨਮੇ ਕੁਝ ਬੱਚਿਆਂ ਨੂੰ ਹਸਪਤਾਲ ਤੋਂ ਬਾਹਰ ਤਬਦੀਲ ਕਰਨ ਲਈ ਰਾਜ਼ੀ ਹੋ ਗਈ ਹੈ। ਯੂਰੋ-ਮੈੱਡ ਮਨੁੱਖੀ ਹੱਕਾਂ ਬਾਰੇ ਨਿਗਰਾਨ ਮੁਤਾਬਕ ਇਜ਼ਰਾਈਲ 7 ਅਕਤੂਬਰ ਨੂੰ ਸ਼ੁਰੂ ਹੋਈ ਜੰਗ ਮਗਰੋਂ ਹੁਣ ਤੱਕ ਗਾਜ਼ਾ ’ਤੇ 25000 ਟਨ ਧਮਾਕਾਖੇਜ਼ ਸਮੱਗਰੀ ਸੁੱਟ ਚੁੱਕਾ ਹੈ, ਜੋ ਦੋ ਪ੍ਰਮਾਣੂ ਬੰਬਾਂ ਦੇ ਬਰਾਬਰ ਹੈ। ਇਸ ਦੌਰਾਨ ਅਮਰੀਕਾ ਨੇ ਹਮਾਸ ਸਮੂਹ ’ਤੇ ਅੱਜ ਤੀਜੇ ਗੇੜ ਦੀਆਂ ਪਾਬੰਦੀਆਂ ਤਹਿਤ ਇਰਾਨ ਤੋਂ ਗਾਜ਼ਾ ਨੂੰ ਹੁੰਦੇ ਪੈਸਿਆਂ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀਆਂ ਯੂਕੇ ਦੇ ਸਹਿਯੋਗ ਨਾਲ ਲਾਈਆਂ ਗਈਆਂ ਹਨ। ਅਲ-ਸ਼ਿਫਾ ਹਸਪਤਾਲ ਵਿਚ ਮਰੀਜ਼ ਤੇ ਨਵਜੰਮਿਆਂ ਤੋਂ ਇਲਾਵਾ ਮੈਡੀਕਲ ਸਟਾਫ਼ ਫਸਿਆ ਹੋਇਆ ਹੈ। ਹਸਪਤਾਲ ਦੀ ਬਜਿਲੀ ਬੰਦ ਹੈ ਅਤੇ ਈਂਧਣ ਤੇ ਆਕਸੀਜਨ ਸਣੇ ਹੋਰ ਜ਼ਰੂਰੀ ਸਪਲਾਈ ਦੀ ਵੱਡੀ ਕਮੀ ਕਰਕੇ ਮਰੀਜ਼ਾਂ ਦੀ ਜਾਨ ਖ਼ਤਰੇ ਵਿੱਚ ਹੈ। ਸ਼ਿਫਾ ਸਣੇ ਗਾਜ਼ਾ ਵਿਚਲੇ ਜ਼ਿਆਦਾਤਰ ਹਸਪਤਾਲ ਰੈਣ-ਬਸੇਰਿਆਂ ਵਿੱਚ ਤਬਦੀਲ ਹੋ ਗਏ ਹਨ, ਜਿੱਥੇ ਲੋਕ ਜਾਨ ਬਚਾਉਣ ਲਈ ਪਨਾਹ ਲਈ ਬੈਠੇ ਹਨ। ਸ਼ਿਫਾ ਹਸਪਤਾਲ ਵਿਚ ਇਨਕਿਊਬੇਟਰਾਂ ਨੂੰ ਬਜਿਲੀ ਸਪਲਾਈ ਨਾ ਮਿਲਣ ਕਰਕੇ 36 ਨਵਜੰਮਿਆਂ ਦੀ ਜਾਨ ਜੋਖ਼ਮ ਵਿੱਚ ਹੈ। ਜੰਗ ਦੌਰਾਨ ਜ਼ਖ਼ਮੀ ਹੋਏ ਮਰੀਜ਼ਾਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਦੀ ਐਨਸਥੀਸੀਆ ਤੋਂ ਬਗੈਰ ਹੀ ਸਰਜਰੀ ਕੀਤੀ ਜਾ ਰਹੀ ਹੈ। ਸਟਾਫ ਮੈਂਬਰਾਂ ਨੇ ਕਿਹਾ ਕਿ ਸਿਰਕੇ ਨੂੰ ਐਂਟੀਸੈਪਟਿਕ ਵਜੋਂ ਵਰਤਿਆ ਜਾ ਰਿਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਐਮਰਜੈਂਸੀ ਜਨਰੇਟਰ ਦਾ ਈਂਧਣ ਮੁੱਕਣ ਮਗਰੋਂ ਤਿੰਨ ਨਵਜੰਮਿਆਂ ਸਣੇ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 36 ਨਵਜੰਮੇ ਤੇ ਹੋਰ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਹੈ।

Post Views: 64
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: daily hindi newspaper patiala Punjabdaily punjabi newspaper patiala punjabhamashamas attackhamas attack israelhamas attacks israelhamas gazahamas israelhamas israel warhamas rocket attack israelhamas terror attackhamas vs israelhamas warhammasisrael at warisrael attack hamasisrael hamasisrael hamas newsisrael hamas warisrael hamas war newsisrael hamas war news todayisrael palestine warisrael warlatest breaking news Punjablatest Indian hindi newslatest political news Punjablatest punjabi newspress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspapertop 10 newspaper of Punjabwarwar in israelwar israelwhy is hamas and israel at war
Previous Post

ਸ਼ਿਲਪਾ ਦੇ ਘਰ ਚੱਲੇੇ ਦੀਵਾਲੀ ਦੇ ਜਸ਼ਨ

Next Post

ਇਮਰਾਨ ਖ਼ਿਲਾਫ਼ ਜੇਲ੍ਹ ’ਚ ਸੁਣਵਾਈ ’ਤੇ ਰੋਕ

Next Post
Breaking News: PM ਇਮਰਾਨ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ

ਇਮਰਾਨ ਖ਼ਿਲਾਫ਼ ਜੇਲ੍ਹ ’ਚ ਸੁਣਵਾਈ ’ਤੇ ਰੋਕ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In