ਉਤਰਾਖੰਡ ਵਿਚ ਸਥਿਤ ਵਿਸ਼ਵ ਪ੍ਰਸਿੱਧ ਧਾਮ ਕੇਦਾਰਨਾਥ ਦੇ ਕਪਾਟ ਅੱਜ ਭਾਈ ਦੂਜ ਦੇ ਪਵਿੱਤਰ ਤਿਉਹਾਰ ‘ਤੇ ਰਵਾਇਤੀ ਪੂਜਾ ਅਤੇ ਰੀਤੀ ਰਿਵਾਜਾਂ ਨਾਲ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਕੇਦਾਰਨਾਥ ਮੰਦਰ ਦੇ ਕਪਾਟ ਸਰਦੀਆਂ ਦੇ ਮੌਸਮ ਲਈ ਸਵੇਰੇ 8.30 ਵਜੇ ਭਾਰਤੀ ਫੌਜ ਦੇ ਬੈਂਡ ਦੀਆਂ ਧੁਨਾਂ ਵਿਚਕਾਰ ਬੰਦ ਕਰ ਦਿੱਤੇ ਗਏ। ਕਪਾਟ ਬੰਦ ਹੋਣ ਮੌਕੇ ‘ਤੇ ਕੜਾਕੇ ਦੀ ਠੰਢ ਦੇ ਬਾਵਜੂਦ ਢਾਈ ਹਜ਼ਾਰ ਤੋਂ ਵੱਧ ਸ਼ਰਧਾਲੂ ਮੌਜੂਦ ਸਨ।