ਆਂਧਰਾ ਪ੍ਰਦੇਸ਼ ਦੇ ਵਜਿ਼ਿਆਨਗਰਮ ਜ਼ਿਲ੍ਹੇ ਵਿੱਚ ਹਾਵੜਾ-ਚੇਨਈ ਲਾਈਨ ’ਤੇ ਐਤਵਾਰ ਨੂੰ ਹੋਏ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ, ਜਦੋਂਕਿ 50 ਲੋਕ ਜ਼ਖ਼ਮੀ ਹੋ ਗਏ ਹਨ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨਮੋਹਨ ਰੈਡੀ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ ਅਤੇ ਉਨ੍ਹਾਂ ਨਾਲ ਮੁਲਾਕਾਤ ਵੀ ਕਰਨਗੇ। ਜ਼ਖ਼ਮੀ ਵਜਿਿਆਨਗਰਮ ‘ਚ ਇਲਾਜ ਕਰਵਾ ਰਹੇ ਹਨ। ਵਿਸ਼ਾਖਾਪਟਨਮ ਤੋਂ ਕਰੀਬ 40 ਕਿਲੋਮੀਟਰ ਦੂਰ ਕੰਤਾਕਾਪੱਲੇ ਵਿਖੇ ਐਤਵਾਰ ਸ਼ਾਮ ਕਰੀਬ 7 ਵਜੇ ਪਲਾਸਾ ਪੈਸੰਜਰ ਟਰੇਨ ਨੇ ਰਾਇਗੜਾ ਪੈਸੰਜਰ ਟਰੇਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ।ਇਸ ਹਾਦਸੇ ਵਿੱਚ ਰਾਇਗੜਾ ਪੈਸੰਜਰ ਟਰੇਨ ਦੇ ਡਰਾਈਵਰ ਅਤੇ ਪਲਾਸਾ ਟਰੇਨ ਦੇ ਗਹਰਡ ਦੀ ਵੀ ਮੌਤ ਹੋ ਗਈ।