No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਆਲੀਆ ਤੇ ਕ੍ਰਿਤੀ ਨੂੰ ਸਰਵੋਤਮ ਅਦਾਕਾਰਾ ਵਜੋਂ ਮਿਲਿਆ ਕੌਮੀ ਫ਼ਿਲਮ ਪੁਰਸਕਾਰ

admin by admin
October 18, 2023
in BREAKING, COVER STORY, ENTERTAINMENT, INDIA, National
0
ਆਲੀਆ ਤੇ ਕ੍ਰਿਤੀ ਨੂੰ ਸਰਵੋਤਮ ਅਦਾਕਾਰਾ ਵਜੋਂ ਮਿਲਿਆ ਕੌਮੀ ਫ਼ਿਲਮ ਪੁਰਸਕਾਰ

New Delhi: President Droupadi Murmu presents the award for Best Actress (Shared) category to Alia Bhatt for the movie ‘Gangubai Kathiawadi’ during the 69th National Film Awards at Vigyan Bhavan, in New Delhi, Tuesday, Oct. 17, 2023. (PTI Photo/Atul Yadav)(PTI10_17_2023_000218B)

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਇੱਥੋਂ ਦੇ ਵਿਗਿਆਨ ਭਵਨ ਵਿੱਚ 69ਵਾਂ ਨੈਸ਼ਨਲ ਫਿਲਮ ਐਵਾਰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੌਲੀਵੁਡ ਅਦਾਕਾਰਾ ਆਲੀਆ ਭੱਟ ਨੂੰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਤੇ ਕ੍ਰਿਤੀ ਸੈਨਨ ਨੂੰ ਫਿਲਮ ‘ਮਿਮੀ’ ਵਿੱਚ ਬਿਹਤਰੀਨ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦੇ ਸਾਂਝੇ ਪੁਰਸਕਾਰ ਨਾਲ ਸਨਮਾਨਿਆ ਗਿਆ। ਪੁਰਸਕਾਰ ਦੇਣ ਦੀ ਰਸਮ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਿਭਾਈ। ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਨਾਲ ਸਮਾਗਮ ਵਿੱਚ ਪੁੱਜੀ। ਸੰਜੈ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਫਿਲਮ ‘ਗੰਗੂਬਾਈ ਕਾਠੀਆਵਾੜੀ’ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ ਜਿਸ ਨੂੰ ਜਬਰੀ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਅੰਡਰਵਰਲਡ ਅਤੇ ਕਾਮਾਥੀਪੁਆ ਰੈੱਡ-ਲਾਈਟ ਇਲਾਕੇ ਵਿੱਚ ਇੱਕ ਪ੍ਰਮੁੱਖ ਅਤੇ ਮਸ਼ਹੂਰ ਹਸਤੀ ਬਣ ਜਾਂਦੀ ਹੈ। ਦੱਸਣਾ ਬਣਦਾ ਹੈ ਕਿ ਇਸ ਫਿਲਮ ਵਿੱਚ ਆਲੀਆ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਆਈਫਾ 2023 ਅਤੇ ਫਿਲਮਫੇਅਰ ਐਵਾਰਡ 2023 ਦਿੱਤਾ ਗਿਆ ਸੀ। ਦੂਜੇ ਪਾਸੇ ਸਰਵੋਤਮ ਅਦਾਕਾਰਾ ਦਾ ਖ਼ਿਤਾਬ ਹਾਸਲ ਕਰਨ ਵਾਲੀ ਕ੍ਰਿਤੀ ਸੈਨਨ ਵੀ ਇਸ ਮੌਕੇ ਹਲਕੇ ਰੰਗ ਦੀ ਸਾੜੀ ਪਾ ਕੇ ਪੁੱਜੀ। ਇਸ ਮੌਕੇ ਉਸ ਦੇ ਮਾਪੇ ਵੀ ਮੌਜੂਦ ਸਨ। ਕ੍ਰਿਤੀ ਸੈਨਨ ਨੇ ਫਿਲਮ ‘ਮਿਮੀ’ ਵਿਚ ਬਿਹਤਰੀਨ ਅਦਾਕਾਰੀ ਕੀਤੀ। ਇਹ ਫਿਲਮ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ, ਜੋ ਅਦਾਕਾਰਾ ਬਣਨ ਲਈ ਪੈਸੇ ਇਕੱਠੇ ਕਰਨ ਲਈ ਇੱਕ ਵਿਦੇਸ਼ੀ ਜੋੜੇ ਨੂੰ ਆਪਣੀ ਕੁੁੱਖ ਕਿਰਾਏ ’ਤੇ ਦਿੰਦੀ ਹੈ ਪਰ ਇਹ ਜੋੜਾ ਬੱਚਾ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਪਰ ਫਿਰ ਵੀ ਉਹ ਲੜਕੀ ਅਣਵਿਆਹੀ ਮਾਂ ਬਣਨ ਦਾ ਫ਼ੈਸਲਾ ਕਰਦੀ ਹੈ। ਇਸ ਤੋਂ ਇਲਾਵਾ ਪੰਕਜ ਤ੍ਰਿਪਾਠੀ ਨੂੰ ਫਿਲਮ ‘ਮਿਮੀ’ ਵਿੱਚ ਬੈਸਟ ਸਪੋਰਟਿੰਗ ਐਕਟਰ ਤੇ ਪੱਲਵੀ ਜੋਸ਼ੀ ਨੂੰ ਫਿਲਮ ‘ਦਿ ਕਸ਼ਮੀਰ ਫਾਈਲਜ਼’ ਵਿੱਚ ਬਿਹਤਰੀਨ ਅਦਾਕਾਰੀ ਲਈ ਬੈਸਟ ਸਪੋਰਟਿੰਗ ਅਦਾਕਾਰਾ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਅਦਾਕਾਰ ਰਕਸ਼ਿਤ ਸ਼ੈਟੀ ਦੀ ਫਿਲਮ ‘777 ਚਾਰਲੀ’ ਨੂੰ ਸਰਵੋਤਮ ਕੰਨੜ ਫਿਲਮ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਫਿਲਮਕਾਰ ਕਰਨ ਜੌਹਰ ਦੀ ਪ੍ਰੋਡਕਸ਼ਨ ‘ਸ਼ੇਰਸ਼ਾਹ’ ਨੂੰ ਸਪੈਸ਼ਲ ਜਿਊਰੀ ਐਵਾਰਡ ਦਿੱਤਾ ਗਿਆ, ਜਿਸ ਵਿਚ ਮੁੱਖ ਅਦਾਕਾਰਾਂ ਦੀਆਂ ਭੂਮਿਕਾਵਾਂ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੇ ਨਿਭਾਈਆਂ ਹਨ। ਮਿਊਜ਼ਿਕ ਕੰਪੋਜ਼ਰ ਐਮ ਐਮ ਕਿਰਾਵਾਨੀ ਨੂੰ ਬੈਸਟ ਬੈਕਗਰਾਊਂਡ ਸਕੋਰ ਦਾ ਖ਼ਿਤਾਬ ਦਿੱਤਾ ਗਿਆ ਜਿਸ ਨੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ‘ਆਰਆਰਆਰ’ ਲਈ ਸੰਗੀਤ ਦਿੱਤਾ ਸੀ। ਇਸ ਤੋਂ ਇਲਾਵਾ ਬੈਸਟ ਫੀਚਰ ਫਿਲਮ ਦਾ ਐਵਾਰਡ ‘ਰੋਕੇਟਰੀ’ ਦੇ ਹਿੱਸੇ ਆਇਆ। ਬੈਸਟ ਡਾਇਰੈਕਟਰ ਦਾ ਐਵਾਰਡ ਨਿਖਿਲ ਮਹਾਜਨ ਨੂੰ ਮਿਲਿਆ (ਫ਼ਿਲਮ ਗੋਦਾਵਰੀ), ਸਰਵੋਤਮ ਬਾਲ ਕਲਾਕਾਰ ਦਾ ਐਵਾਰਡ ਭਾਵਨਿ ਰਬਾਰੀ ਨੂੰ (ਫ਼ਿਲਮ ਛੇਲੋ ਸ਼ੋਅ), ਸਰਵੋਤਮ ਸਕ੍ਰੀਨ ਪਲੇਅ ਦਾ ਐਵਾਰਡ ਸ਼ਾਹੀ ਕਬੀਰ ਤੇ ਨਯਾਟੂ ਨੂੰ ਮਿਲਿਆ, ਸਰਵੋਤਮ ਸਕ੍ਰੀਨਪਲੇਅ (ਅਡੈਪਟਿਡ) ਦਾ ਐਵਾਰਡ ਸੰਜੈ ਲੀਲਾ ਭੰਸਾਲੀ ਅਤੇ ਉਤਕਰਸ਼ਨਿੀ ਵਸ਼ਿਸ਼ਟ ਦੇ ਹਿੱਸੇ ਆਇਆ (ਗੰਗੂਬਾਈ ਕਾਠੀਆਵਾੜੀ), ਸਰਵੋਤਮ ਸੰਵਾਦ ਲੇਖਕ ਦੇ ਪੁਰਸਕਾਰ ਨਾਲ ਉਤਕਰਸ਼ਨਿੀ ਵਸ਼ਿਸ਼ਟ ਅਤੇ ਪ੍ਰਕਾਸ਼ ਕਪਾਡੀਆ ਨੂੰ ਨਿਵਾਜਿਆ ਗਿਆ, ਸਰਵੋਤਮ ਸੰਗੀਤ ਨਿਰਦੇਸ਼ਕ (ਗੀਤ) ਦਾ ਪੁਰਸਕਾਰ ਦੇਵੀ ਸ੍ਰੀ ਪ੍ਰਸਾਦ ਨੂੰ ਮਿਲਿਆ, ਸਰਵੋਤਮ ਸੰਗੀਤ ਨਿਰਦੇਸ਼ਨ (ਬੈਕਗ੍ਰਾਊਂਡ ਸੰਗੀਤ) ਦਾ ਐਵਾਰਡ ਐੱਮਐੱਮ ਕਿਰਾਵਾਨੀ ਦੇ ਹਿੱਸੇ ਆਇਆ, ਬੈਸਟ ਮੇਲ ਪਲੇਅਬੈਕ ਸਿੰਗਰ ਦਾ ਐਵਾਰਡ ਕਾਲਾ ਭੈਰਵ ਨੂੰ ਮਿਲਿਆ (ਆਰਆਰਆਰ), ਬੈਸਟ ਫੀਮੇਲ ਪਲੇਅਬੈਕ ਸਿੰਗਰ ਲਈ ਸ਼੍ਰੇਆ ਘੋਸ਼ਾਲ ਨੂੰ ਪੁਰਸਕਾਰ ਦਿੱਤਾ ਗਿਆ, ਸਰਵੋਤਮ ਗੀਤ ਦਾ ਐਵਾਰਡ ਚੰਦਰਬੋਸ ਨੂੰ ਮਿਲਿਆ, ਸਰਬੋਤਮ ਮਲਿਆਲਮ ਫ਼ਿਲਮ ‘ਹੋਮ’ ਐਲਾਨੀ ਗਈ, ਸਰਬੋਤਮ ਗੁਜਰਾਤੀ ਫ਼ਿਲਮ: ਛੇਲੋ ਸ਼ੋਅ, ਸਰਬੋਤਮ ਤਾਮਿਲ ਫ਼ਿਲਮ ‘ਕਦਾਸੀ ਵਿਵਾਸਯੀ’, ਸਰਬੋਤਮ ਤੇਲਗੂ ਫ਼ਿਲਮ ‘ਉਪਪੇਨਾ’ ਅਤੇ ਸਰਬੋਤਮ ਮੈਥਿਲੀ ਫ਼ਿਲਮ ‘ਸਮਾਨੰਤਰ’ ਨੂੰ ਪੁਰਸਕਾਰ ਦਿੱਤਾ ਗਿਆ।

ਵਿਆਹ ਵਾਲੀ ਸਾੜੀ ਪਾ ਕੇ ਐਵਾਰਡ ਲੈਣ ਪੁੱਜੀ ਆਲੀਆ

ਅਦਾਕਾਰਾ ਆਲੀਆ ਭੱਟ ਅੱਜ ਨਵੀਂ ਦਿੱਲੀ ਵਿੱਚ ਕੌਮੀ ਫਿਲਮ ਐਵਾਰਡ ਹਾਸਲ ਕਰਨ ਲਈ ਆਪਣੇ ਵਿਆਹ ਵਾਲੀ ਸਾੜੀ ਪਾ ਕੇ ਪੁੱਜੀ। ਇਹ ਸਾੜ੍ਹੀ ਫੈਸ਼ਨ ਡਿਜ਼ਾਇਨਰ ਸਾਬਿਆਸਾਂਚੀ ਨੇ ਤਿਆਰ ਕੀਤੀ ਸੀ। ਇਸ ਤੋਂ ਪਹਿਲਾਂ ਆਲੀਆ ਦੀਆਂ ਮੁੰਬਈ ਹਵਾਈ ਅੱਡੇ ’ਤੇ ਚਿੱਟੇ ਸੂਟ ਵਾਲੀਆਂ ਫੋਟੋਆਂ ਵਾਇਰਲ ਹੋਈਆਂ ਸਨ। ਇਸ ਮੌਕੇ ਉਸ ਦਾ ਪਤੀ ਰਣਬੀਰ ਕਪੂਰ ਵੀ ਨਾਲ ਸੀ।

Post Views: 50
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਨਾਲ ਮੀਟਿੰਗ

Next Post

ਅਡਾਨੀ ਸਮੂਹ ਨੇ ਕੋਲਾ ਦਰਾਮਦ ’ਚ ਲੋਕਾਂ ਦੇ 12000 ਕਰੋੜ ਰੁਪਏ ਹੜੱਪੇ

Next Post
ਰਾਹੁਲ ਗਾਂਧੀ ਹੋਏ ਲੋਕ ਸਭਾ ਵਿੱਚੋ ਰੱਦ

ਅਡਾਨੀ ਸਮੂਹ ਨੇ ਕੋਲਾ ਦਰਾਮਦ ’ਚ ਲੋਕਾਂ ਦੇ 12000 ਕਰੋੜ ਰੁਪਏ ਹੜੱਪੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In