ਹਿਸਾਰ ਵਿਚ ਜਨਸੰਵਾਦ ਪ੍ਰੋਗ੍ਰਾਮ ਵਿਚ ਸੁਣੀਆਂ ਜਨਸਮਸਿਆਵਾਂ
ਚੰਡੀਗੜ੍ਹ, 10 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਨਾਗਰਿਕਾਂ ਦੇ ਘਰਾਂ ਦੇ ਉੱਪਰ ਤੋਂ ਲੰਘਣ ਵਾਲੀਆਂ ਬਿਜਲੀ ਲਾਇਨ ਨੂੰ ਹਟਾਇਆ ਜਾਵੇਗਾ। ਇਸ ਦੇ ਲਈ ਸੂਬਾ ਸਰਕਾਰ ਨੇ 1.51 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਹੈ।
ਮੁੱਖ ਮੰਤਰੀ ਮੰਗਲਵਾਰ ਨੂੰ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਆਈਜੀ ਓਡੀਟੋਰਿਅਮ ਵਿਚ ਜਨਸੰਵਾਦ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਘਰਾਂ ਦੇ ਉੱਪਰ ਤੋਂ ਲੰਘਣ ਵਾਲੀ ਲਾਇਨ ਦੀ ਸਮਸਿਆ ਦਾ ਹੱਲ ਕਰਨ ਲਈ ਬਿਜਲੀ ਵਿਭਾਗ ਨੂੰ ਨਿਰਦੇਸ਼ ਜਾ ਚੁੱਕੇ ਹਨ। ਉਨ੍ਹਾਂ ਨੇ ਬਿਜਲੀ ਵਿਭਾਗ ਨੂੰ ਕਿਹਾ ਕਿ ਭਵਿੱਖ ਵਿਚ ਬਿਜਲੀ ਦੀ ਲਾਇਨ ਦੇ ਹੇਠਾਂ ਨਿਰਮਾਣ ਨਹੀਂ ਹੋਣ ਦਿੱਤਾ ਜਾਵੇਗ।
ਮੁੱਖ ਮੰਤਰੀ ਨੇ ਉਤਰਾਖੰਡ ਵਿਚ ਹੋਏ ਹਾਦਸੇ ਵਿਚ ਜਾਨ ਗਵਾਉਣ ਵਾਲੇ ਨਾਗਰਿਕਾਂ ਨੂੰ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰੈਡਕ੍ਰਾਸ ਦੀ ਸਹਾਇਤਾ ਨਾਲ ਦਿਵਆਂਗਾਂ ਨੂੰ ਦਿਵਆਂਗ ਜਨਸਹਾਇਤ ਸਮੱਗਰੀ ਵੀ ਪ੍ਰਦਾਨ ਕੀਤੀ। ਉਨ੍ਹਾਂ ਨੇ ਘਰੇਲੂ ਊਤਪਾਦ ਨੂੰ ਪ੍ਰੋਤਸਾਹਨ ਦੇਣ ਲਈ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਵੱਲੋਂ ਬਣਾਏ ਗਏ ਉਤਪਾਦਾਂ ਦੀ ਸਟਾਲ ਦਾ ਅਵਲੋਕਨ ਕੀਤਾ।
ਬੁਢਾਪਾ ਸਨਮਾਨ ਪੈਂਸ਼ਨ ਵਿਚ ਜਲਦੀ ਕੀਤਾ ਜਾਵੇਗਾ ਵਾਧਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਬਜੁਰਗਾਂ ਨੂੰ ਸੱਭ ਤੋਂ ਵੱਧ ਪੈਂਸ਼ਨ ਦੇਣ ਵਾਲਾ ਸੂਬਾ ਹੈ। ਬਜੁਰਗਾਂ ਦੀ ਪੈਂਸ਼ਨ ਵਿਚ ਜਲਦੀ ਹੀ ਵਾਧਾ ਕਰ ਕੇ ਤਿੰਨ ਹਜਾਰ ਰੁਪਏ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਸੂਬੇ ਦੇ ਨਾਗਰਿਕ ਨੂੰ 60 ਸਾਲ ਦੀ ਉਮਰ ਪੂਰੀ ਹੋਣ ‘ਤੇ ਪੈਂਸ਼ਨ ਦੇ ਲਈ ਚੱਕਰ ਨਹੀਂ ਕੱਟਣੇ ਪੈਂਦੇ। ਪਰਿਵਾਰ ਪਹਿਚਾਣ ਪੱਤਰ ਰਾਹੀਂ ਖੁਦ ਹੀ ਪੈਂਸ਼ਨ ਬਣ ਰਹੀ ਹੈ। ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਮੌਕੇ ‘ਤੇ ਹੀ 22 ਲੋਕਾਂ ਦੀ ਪੈਂਸ਼ਨ ਬਣਾ ਕੇ ਕਾਰਡ ਪ੍ਰਦਾਨ ਕੀਤੇ।
ਰਾਸ਼ਨ ਡਿਪੂਆਂ ਵਿਚ ਗੜਬੜੀ ਦੀ ਜਾਂਓ ਏਸੀਬੀ ਕਰੇਗੀ
ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਦੇ ਸਾਹਮਣੇ ਦਿਅਵਾਂਗ ਨਾਗਰਿਕਾਂ ਨੇ ਜਿਲ੍ਹਾ ਵਿਚ ਕੁੱਝ ਰਾਸ਼ਨ ਡਿਪੂਆਂ ‘ਤੇ ਗੜਬੜੀ ਦੀ ਸ਼ਿਕਾਇਤ ਕੀਤੀ। ਮੁੱਖ ਮੰਤਰੀ ਨੇ ਰਾਸ਼ਨ ਡਿਪੂਆਂ ‘ਤੇ ਫਰਜੀ ਰਾਸ਼ਨ ਕਾਰਡ ਬਣਵਾ ਕੇ ਰਾਸ਼ਨ ਲੈਣ ਸਮੇਤ ਰਾਸ਼ਨ ਨਾਲ ਜੁੜੀ ਹੋਰ ਸ਼ਿਕਾਇਤਾਂ ਦੀ ਜਾਂਚ ਏਂਟੀ ਕਰਪਸ਼ਨ ਬਿਊਰੋ ਨੂੰ ਕਰਨ ਦੇ ਆਦੇਸ਼ ਦਿੱਤੇ।
ਮੁੱਖ ਮੰਤਰੀ ਨੇ ਹਿਸਾਰ ਵਿਚ ਦੋ ਸੜਕਾਂ ਦੇ ਨਿਰਮਾਣ ਦਾ ਐਲਾਨ ਕੀਤਾ
ਮੁੱਖ ਮੰਤਰੀ ਮਨੋਹਰ ਲਾਲ ਨੇ 37 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਹਿਸਾਰ ਤੋਂ ਖਾਨਕ ਅਤੇ 8 ਕਰੋੜ ਦੀ ਲਾਗਤ ਨਾਲ ਬਨਣ ਵਾਲੀ ਹਿਸਾਰ ਤੋਂ ਬਾਲਸਮੰਦ ਰੋਡ ਦੇ ਨਿਰਮਾਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ 26 ਕਰੋੜ ਰੁਪਏ ਦੀ ਲਾਗਤ ਦੀ 14 ਸੜਕਾਂ ਦੇ ਟੈਂਡਰ ਪਹਿਲਾਂ ਹੀ ਹੋ ਚੁੱਕੇ ਹਨ ਜਿਸ ‘ਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ।
ਆਯੂਸ਼ਮਾਨ ਯੋਜਨਾ ਨਾਲ ਆਮਜਨਤਾ ਨੂੰ ਮਿਲੇ ਰਿਹਾ ਸਿਹਤ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਸਿਹਤ ਦੇ ਲਈ ਆਯੂਸ਼ਮਾਨ ਯੋਜਨਾ ਲਾਭਕਾਰੀ ਸਿੱਦ ਹੋ ਰਹੀ ਹੈ। ਲੋਕਾਂ ਨੂੰ ਪੰਜ ਲੱਖ ਰੁਪਏ ਤਕ ਦਾ ਮੁਫਤ ਇਲਾਜ ਇਸ ਯੋਜਨਾ ਦੇ ਤਹਿਤ ਪ੍ਰਦਾਨ ਕੀਤਾ ਜਾ ਰਿਹਾ ਹੈ। ਹਿਸਾਰ ਵਿਧਾਨਸਭਾ ਖੇਤਰ ਵਿਚ 77566 ਆਯੂਸ਼ਮਾਨ ਕਾਰਡ ਬਣਵਾਏ ਹਨ। ਜਿਨ੍ਹਾਂ ਵਿੱਚੋਂ 868 ਕਾਰਧਾਰਕਾਂ ਨੇ 2 ਕਰੋੜ 74 ਲੱਖ ਰਕਮ ਦਾ ਇਲਾਜ ਕਰਵਾ ਕੇ ਯੋਜਨਾ ਦਾ ਲਾਭ ਚੁਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿਆਲੂ ਯੋਜਨਾ ਦੇ ਤਹਿਤ 75 ਕਰੋੜ ਰੁਪਏ ਦੀ ਰਕਮ ਵਿੱਤੀ ਸਹਾਇਤਾ ਵਜੋ ਉਪਲਬਧ ਕਰਵਾਈ ਗਈ ਹੈ।