ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨੋਲੋਜੀ ਪਟਿਆਲਾ ਵੱਲੋ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਮੁਫ਼ਤ ਕੈਂਪ ਖੂਨ ਦੇ ਟੈਸਟ:- ਸੂਗਰ, ਐਚ. ਬੀ, ਬੱਲਡ ਗਰੁੱਪ ਅਤੇ ਬੀ. ਪੀ ਅਤੇ ਫਿਜ਼ੀਓਥੈਰੇਪੀ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰੂ ਨਾਨਕ ਇੰਸਟੀਚਿਊਟ ਪਟਿਆਲਾ ਦੇ ਮਾਹਿਰ ਸਟਾਫ਼ ਅਤੇ ਵਿਦਿਆਰਥੀਆਂ ਵੱਲੋ ਲਗਾਇਆ ਗਿਆ। ਇਸ ਕੈਂਪ ਵਿੱਚ ਗੁਰੂ ਨਾਨਕ ਇੰਸਟੀਚਿਊਟ ਦੀ ਟੀਮ ਵੱਲੋ 300 ਮਰੀਜਾਂ ਦਾ ਚੈੱਕਅਪ ਕੀਤਾ ਗਿਆ। ਇਹ ਕੈਂਪ ਸਵੇਰੇ 10 ਵਜੇ ਤੋਂ 1 ਵਜੇ ਤੱਕ ਲਗਾਇਆ ਗਿਆ। ਇਸ ਕੈਂਪ ਨੂੰ ਲਗਾਉਣ ਵਿੱਚ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ ਦਾ ਬਹੁਤ ਸਹਿਯੋਗ ਰਿਹਾ ਇਸ ਟਰੱਸਟ ਦੇ ਮੈਂਬਰਾਂ ਨੇ ਇੰਸਟੀਚਿਊਟ ਵੱਲੋ ਗਈ ਟੀਮ ਦਾ ਬਹੁਤ ਸਹਿਯੋਗ ਕੀਤਾ ਅਤੇ ਕੈਂਪ ਲਗਾਉਣ ਵਿੱਚ ਵੀ ਉਹਨਾਂ ਨੇ ਬਹੁਤ ਮਦਦ ਕੀਤੀ।ਗੁਰੂ ਨਾਨਕ ਇੰਸਟੀਚਿਊਟ ਪਟਿਆਲਾ ਵਲੋਂ ਇਹ ਕੈਪ ਲਗਾਉਣ ਦਾ ਮੁੱਖ ਮਕਸਦ ਇਹ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਕਿਉਕਿ ਲੋਕ ਬਜ਼ਾਰਾਂ ਵਿੱਚ ਮਹਿੰਗੇ ਟੈਸਟ ਹੋਣ ਕਰਕੇ ਆਪਣੇ ਖੂਨ ਦੀ ਜਾਚ ਨਹੀਂ ਕਰਾਉਂਦੇ ਅਤੇ ਉਹਨਾ ਨੂੰ ਸ਼ੂਗਰ ਵਰਗੀ ਭਿਆਨਕ ਬਿਮਾਰੀਆਂ ਬਾਰੇ ਪਤਾ ਨਹੀਂ ਲੱਗਦਾ ਜਿਸ ਨਾਲ ਬਾਅਦ ਵਿਚ ਇਹ ਬਿਮਾਰੀਆਂ ਭਿਆਨਕ ਰੂਪ ਲੈ ਲੈਂਦੀਆਂ ਹਨ ਅਤੇ ਇਸ ਨਾਲ ਹਾਰਟ ਅਟੈਕ ਵਰਗੀਆਂ ਸਮੱਸਿਆਂਵਾਂ ਹੋ ਜਾਂਦੀਆ ਹਨ ਅਤੇ ਲੋਕਾਂ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ। ਦੂਜਾ ਕੈਂਪ ਫਿਜਿਉਥੈਰਪੀ ਦਾ ਕੈਂਪ ਇਸ ਲਈ ਲਗਾਇਆ ਗਿਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਫਿਜਿਉਥੈਰਪੀ ਬਾਰੇ ਜਾਣੂ ਕਰਵਾਇਆ ਜਾ ਸਕੇ ਕਿ ਕਿਸ ਤਰ੍ਹਾਂ ਅਸੀਂ ਬਿਨਾਂ ਦਵਾਈਆਂ ਦੀ ਵਰਤੋਂ ਅਤੇ ਬਿਨਾਂ ਆਪ੍ਰੇਸ਼ਨ ਕੀਤੇ ਭਿਆਨਕ ਤੋਂ ਭਿਆਨਕ ਬਿਮਾਰੀਆਂ:- ਸਰਵਾਈਕਲ, ਰੀੜ ਦੀ ਹੱਡੀ ਦਾ ਦਰਦ, ਗੱਠਿਆ , ਅਧਰੰਗ ਆਦਿ ਵਰਗੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ।ਇਸ ਤਰ੍ਹਾਂ ਦੀਆਂ ਲੋਕ ਸੇਵਾਵਾਂ ਗੁਰੂ ਨਾਨਕ ਇੰਸਟੀਚਿਊਟ ਵੱਲੋ ਸਮੇਂ – ਸਮੇਂ ਤੇ ਕੀਤੀਆਂ ਜਾਂਦੀਆ ਰਹਿੰਦੀਆ ਹਨ। ਡਾਂ. ਰਾਹੁਲ ਡਾਵਰ ਜੀ ਨੇ ਦੱਸਿਆਂ ਕਿ ਇਸ ਕੈਂਪ ਵਿੱਚ ਆਏ ਮਰੀਜਾਂ ਨੂੰ ਗੁਰੂ ਨਾਨਕ ਇੰਸਟੀਚਿਊਟ ਵਿੱਖੇ ਖੂਨ ਜਾਂਚ ਅਤੇ ਫਿਜਿਉਥੈਰਪੀ ਨਾਲ ਇਲਾਜ ਕਰਾਉਣ ਤੇ 50 ਪ੍ਰਤੀਸ਼ਤ ਦੀ ਛੂਟ ਵੀ ਦਿੱਤੀ ਜਾਵੇਗੀ।ਇਸ ਕੈਂਪ ਵਿੱਚ ਇੰਸਟੀਚਿਊਟ ਦੇ ਸਟਾਫ਼ ਵੱਲੋਂ ਸ਼ਾਮਿਲ ਸਨ:- ਡਾਂ. ਰਾਹੁਲ ਡਾਵਰ (ਐਮ. ਬੀ. ਬੀ. ਐਸ), ਕੋਆਰਡੀਨੇਟਰ ਰਸ਼ਮੀ ਸ਼ਰਮਾ, ਮਿਸ ਮਨਦੀਪ ਕੌਰ, ਡਾਂ ਆਰੂਸ਼ੀ ਸੂਦ, ਮਿਜ਼ ਪੂਜਾ ਠਾਕੁਰ ਅਤੇ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀ ਸ਼ਾਮਿਲ ਰਹੇ ਸਨ। ਗੁਰੂ ਨਾਨਕ ਇੰਸਟੀਚਿਊਟ ਲੋਕ ਸੇਵਾ ਦੇ ਨਾਲ – ਨਾਲ ਵਿਦਿਆਰਥੀਆ ਨੂੰ ਮੈਡੀਕਲ ਦੇ ਕੋਰਸ ਕਰਵਾ ਕੇ ਵਿਦਿਆਰਥੀਆਂ ਨੂੰ ਸਵੈਰੋਜ਼ਗਾਰ ਕਰ ਰਿਹਾ ਹੈ। ਇਸ ਕੈਂਪ ਨੂੰ ਵੇਖ ਕੇ ਮੰਦਿਰ ਵਿਚ ਆਏ ਭਗਤਾਂ ਵੱਲੋ ਬਹੁਤ ਖੁਸ਼ੀ ਪ੍ਰਗਟ ਕੀਤੀ ਗਈ।