ਅਕਤੂਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਭਾਵ ਕਿ ਇਸ ਦੌਰਾਨ ਛੁੱਟੀਆਂ ਦੀ ਸੂਚੀ ਵੀ ਲੰਬੀ ਹੋ ਜਾਵੇਗੀ। ਅਕਤੂਬਰ ਦੇ ਮਹੀਨੇ ਬਹੁਤ ਸਾਰੇ ਤਿਉਹਾਰ ਹੁੰਦੇ ਹਨ, ਜਿਸ ਕਰਕੇ ਛੁੱਟੀਆਂ ਹੁੰਦੀਆਂ ਹਨ। ਇਸ ਦੌਰਾਨ ਜੇਕਰ ਬੈਂਕਾਂ ਦੀ ਗੱਲ ਕੀਤੀ ਜਾਵੇ ਤਾਂ ਅਕਤੂਬਰ ਦੇ ਮਹੀਨੇ ਸਿਰਫ਼ 15 ਦਿਨ ਬੈਂਕਾਂ ‘ਚ ਕੰਮ ਹੋਵੇਗਾ। ਇਸ ਦਾ ਮਤਲਬ ਹੈ ਕਿ 15 ਦਿਨਾਂ ਲਈ ਬੈਂਕ ਛੁੱਟੀਆਂ ਹੋਣਗੀਆਂ। ਇਸ ਲਈ ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਜਾਣ ਦੀ ਸੋਚ ਰਹੇ ਹੋ ਤਾਂ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਬੈਂਕ ਜਾਓ।
ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਵਲੋਂ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਬੈਂਕ ਵਿੱਚ ਕਿਹੜੇ-ਕਿਹੜੇ ਦਿਨ ਛੁੱਟੀਆਂ ਹੋਣਗੀਆਂ। ਰਿਜ਼ਰਵ ਬੈਂਕ ਹਰ ਕੈਲੰਡਰ ਸਾਲ ਲਈ ਇੱਕ ਸੂਚੀ ਤਿਆਰ ਕਰਦਾ ਹੈ। ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਵਿੱਚ ਕਈ ਰਾਸ਼ਟਰੀ ਛੁੱਟੀਆਂ ਵੀ ਹਨ, ਜਿਸ ‘ਤੇ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਦੱਸ ਦੇਈਏ ਕਿ ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਵੀ ਹੁੰਦੀਆਂ ਹਨ। ਉਨ੍ਹਾਂ ਦਿਨਾਂ ‘ਚ ਬੈਂਕ ਸ਼ਾਖਾਵਾਂ ਇਸ ਨਾਲ ਜੁੜੇ ਰਾਜਾਂ ‘ਚ ਬੰਦ ਰਹਿਣਗੀਆਂ।
1 ਅਕਤੂਬਰ, ਐਤਵਾਰ – ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
2 ਅਕਤੂਬਰ, ਗਾਂਧੀ ਜਯੰਤੀ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
8 ਅਕਤੂਬਰ, ਐਤਵਾਰ – ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
14 ਅਕਤੂਬਰ, ਮਹਾਲਯਾ ਦੇ ਕਾਰਨ ਕੋਲਕਾਤਾ ਵਿੱਚ ਬੈਂਕ ਬੰਦ, ਦੂਜੇ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
15 ਅਕਤੂਬਰ, ਐਤਵਾਰ – ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
18 ਅਕਤੂਬਰ, ਗੁਹਾਟੀ ‘ਚ ਕਟਿ ਬਿਹੂ ਦੇ ਕਾਰਨ ਬੈਂਕ ਬੰਦ ਰਹਿਣਗੇ।
21 ਅਕਤੂਬਰ, ਦੁਰਗਾ ਪੂਜਾ/ਮਹਾਨ ਸਪਤਮੀ ਕਾਰਨ ਅਗਰਤਲਾ, ਗੁਹਾਟੀ, ਇੰਫਾਲ, ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ।
22 ਅਕਤੂਬਰ, ਐਤਵਾਰ, ਦੇਸ਼ ਦੇ ਬਾਰੇ ਬੈਂਕਾਂ ‘ਚ ਛੁੱਟੀ ਰਹੇਗੀ।
24 ਅਕਤੂਬਰ, ਦੁਸਹਿਰੇ ਕਾਰਨ ਬੈਂਕ ਬੰਦ, ਹੈਦਰਾਬਾਦ ਅਤੇ ਇੰਫਾਲ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
25 ਅਕਤੂਬਰ, ਦੁਰਗਾ ਪੂਜਾ (ਦਸਾਈ) ਕਾਰਨ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।
26 ਅਕਤੂਬਰ, ਦੁਰਗਾ ਪੂਜਾ (ਦਸਾਈ)/ਪ੍ਰਬੰਧਨ ਦਿਵਸ ‘ਤੇ ਗੰਗਟੋਕ, ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
27 ਅਕਤੂਬਰ, ਦੁਰਗਾ ਪੂਜਾ (ਦਸਾਈ) ‘ਤੇ ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ।
28 ਅਕਤੂਬਰ, ਲਕਸ਼ਮੀ ਪੂਜਾ ਅਤੇ ਚੌਥੇ ਸ਼ਨੀਵਾਰ ਨੂੰ ਕੋਲਕਾਤਾ ਸਮੇਤ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
29 ਅਕਤੂਬਰ, ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
31 ਅਕਤੂਬਰ, ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਅਹਿਮਦਾਬਾਦ ਵਿੱਚ ਬੈਂਕ ਬੰਦ ਰਹਿਣਗੇ।