ਅੰਬਾਲਾ, 29 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਵਿੱਚ ਅੱਜ ਦੂਜੇ ਦਨਿ ਵੀ ‘ਰੇਲ ਰੋਕੋ ਅੰਦੋਲਨ’ ਜਾਰੀ ਰਿਹਾ। ਇਸ ਦੌਰਾਨ 19 ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ, ਜਲੰਧਰ ਕੈਂਟ ਅਤੇ ਤਰਨ ਤਾਰਨ ਸਮੇਤ 17 ਥਾਵਾਂ ’ਤੇ ਰੇਲ ਦੀਆਂ ਪਟੜੀਆਂ ’ਤੇ ਧਰਨੇ ਦਿੱਤੇ, ਜਿਸ ਕਰ ਕੇ ਹਰਿਆਣਾ, ਪੰਜਾਬ ਤੇ ਦਿੱਲੀ ਵਿਚਾਲੇ ਚੱਲਣ ਵਾਲੀਆਂ ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਰੇਲਵੇ ਨੂੰ ਕਈ ਗੱਡੀਆਂ ਰੱਦ ਕਰਨੀਆਂ ਪਈਆਂ ਅਤੇ ਕਈਆਂ ਦੇ ਰੂਟ ਬਦਲਣੇ ਪਏ। ਉੱਤਰ ਰੇਲਵੇ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ 44 ਗੱਡੀਆਂ ਰੱਦ ਕੀਤੀਆਂ ਗਈਆਂ ਜਦੋਂ ਕਿ 20 ਗੱਡੀਆਂ ਦੇ ਰੂਟ ਬਦਲੇ ਗਏ। 20 ਤੋਂ ਵੱਧ ਗੱਡੀਆਂ ਹਨ ਜਨਿ੍ਹਾਂ ਦੇ ਰੂਟ ਸ਼ਾਰਟਕੱਟ ਕੀਤੇ ਗਏ।