No Result
View All Result
Friday, March 6, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਗੁਰੂਗ੍ਰਾਮ ’ਚ ਭੀੜ ਨੇ ਇਮਾਮ ਦੀ ਕੀਤੀ ਹੱਤਿਆ

admin by admin
August 2, 2023
in BREAKING, COVER STORY, HARYANA, National
0
ਗੁਰੂਗ੍ਰਾਮ ’ਚ ਭੀੜ ਨੇ ਇਮਾਮ ਦੀ ਕੀਤੀ ਹੱਤਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਗੁਰੂਗ੍ਰਾਮ, 2 ਅਗਸਤ (ਪ੍ਰੈਸ ਕੀ ਤਾਕਤ ਬਿਊਰੋ) : ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ’ਚ ਦੱਖਣੀ ਹਰਿਆਣਾ ਝੁਲਸ ਗਿਆ। ਸਥਿਤੀ ਨੂੰ ਕੰਟਰੋਲ ਕਰਨ ਲਈ 6 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰਨੀ ਪਈ। ਗੁਰੂਗ੍ਰਾਮ ’ਚ ਭੜਕੀ ਫਿਰਕੂ ਹਿੰਸਾ ’ਚ ਬੀਤੀ ਰਾਤ ਇਕ ਮਸਜਿਦ ਦੇ ਇਮਾਮ ਦੀ ਹੱਤਿਆ ਕਰ ਦਿੱਤੀ ਗਈ।  ਗੁਰੂਗ੍ਰਾਮ ਦੇ ਹੀ ਸੈਕਟਰ 70-ਏ ਦੇ ਗੋਦਾਮ ’ਚ ਦੰਗਾਕਾਰੀਆਂ ਨੇ ਅੱਗ ਲਾ ਦਿੱਤੀ ਅਤੇ ਵੱਡੀ ਗਿਣਤੀ ’ਚ ਕਾਰਾਂ ਵੀ ਫੂਕੀਆਂ। ਗੁਰੂਗ੍ਰਾਮ ਦੇ ਹੀ ਸੈਕਟਰ 70-ਏ ਦੇ ਗੋਦਾਮ ’ਚ ਦੰਗਾਕਾਰੀਆਂ ਨੇ ਅੱਗ ਲਾ ਦਿੱਤੀ ਅਤੇ ਵੱਡੀ ਗਿਣਤੀ ’ਚ ਕਾਰਾਂ ਵੀ ਫੂਕੀਆਂ।ਮੰਗਲਵਾਰ ਸਵੇਰੇ ਨੂਹ ਜ਼ਿਲ੍ਹੇ ’ਚ ਕਰਫਿਊ ਲਾ ਦਿੱਤਾ ਗਿਆ।ਨੂਹ ਦੇ ਖੇੜਲਾ ਮੋੜ ’ਤੇ ਭੀੜ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਨਿਸ਼ਾਨਾ ਬਣਾਉਣ, ਗੋਲ਼ੀਬਾਰੀ ਕਰਨ, ਪਥਰਾਅ ਕਰਨ ਅਤੇ ਕਾਰਾਂ ਨੂੰ ਅੱਗ ਲਾਉਣ ਤੋਂ ਕੁਝ ਘੰਟਿਆਂ ਬਾਅਦ ਦੰਗਾਕਾਰੀਆਂ ਨੇ ਗੁਰੂਗ੍ਰਾਮ ਦੇ ਸੋਹੰਦੜਾ ਸ਼ਹਿਰ ’ਚ ਵਾਹਨਾਂ ਅਤੇ ਦੁਕਾਨਾਂ ਨੂੰ ਸਾੜ ਦਿੱਤਾ। ਸੋਮਵਾਰ ਰਾਤ 9 ਵਜੇ ਤੱਕ ਪੁਲਸ ਨੇ ਸੋਹੰਦੜਾ ਦੀ ਭੀੜ ਨੂੰ ਤਿੱਤਰ-ਬਿੱਤਰ ਕਰ ਦਿੱਤਾ, ਜਿਸ ਕਾਰਨ ਉੱਥੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੁਰੂਗ੍ਰਾਮ ’ਚ ਅੱਧੀ ਰਾਤ ਤੋਂ ਬਾਅਦ ਦੂਜੇ ਧੜੇ ਨੇ ਨਿਰਮਾਣ ਅਧੀਨ ਅੰਜੁਮਨ ਮਸਜਿਦ ’ਚ ਅੱਗ ਲਾ ਦਿੱਤੀ। ਭੀੜ ਵੱਲੋਂ ਕੀਤੀ ਗਈ ਗੋਲ਼ੀਬਾਰੀ ’ਚ 26 ਸਾਲਾ ਨਾਇਬ ਇਮਾਮ ਸਾਦ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਬਿਹਾਰ ਦੇ ਰਹਿਣ ਵਾਲੇ ਇਮਾਮ ਦੀ ਹਸਪਤਾਲ ’ਚ ਮੌਤ ਹੋ ਗਈ। ਮਸਜਿਦ ’ਤੇ ਹਮਲੇ ਦੇ ਸਿਲਸਿਲੇ ’ਚ 5 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।ਸੋਮਵਾਰ ਨੂੰ ਨੂਹ ਅਤੇ ਫਰੀਦਾਬਾਦ ’ਚ ਬੁੱਧਵਾਰ ਤੱਕ ਮੋਬਾਇਲ ਇੰਟਰਨੈੱਟ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ। ਆਸ-ਪਾਸ ਦੇ ਜ਼ਿਲ੍ਹਿਆਂ ’ਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ।

Post Views: 96
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #gurugram#gurugram #gurugramviolence #gurugramattackinmuslimfamily #mosqueingurugram #gurugrammobattack #gurugrammosquecommunal clashes in haryana's gurugram & nuhgurugram attack in muslim familygurugram mob attackgurugram mosquegurugram mosque attackgurugram newsgurugram violenceharyana clashes: fresh violence in gurugram & nuhmob attack muslim family gurugrammob attacks gurugram masjidmob attacks gurugram masjivmob attacks muslim family at gurugram housemosque in gurugrammosque in gurugram set ablazemuslim man attacked in gurugram
Previous Post

ਨੂਹ ਹਿੰਸਾ ਦਾ ਸੇਕ ਗੁਰੂਗ੍ਰਾਮ ਤੱਕ ਪੁੱਜਾ

Next Post

CM ਕੇਜਰੀਵਾਲ ਹੋਈ”ਬੇਹੱਦ ਚਿੰਤਾਜਨਕ”, ਸ਼ਾਂਤੀ ਦੀ ਕੀਤੀ ਅਪੀਲ

Next Post
ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ

CM ਕੇਜਰੀਵਾਲ ਹੋਈ''ਬੇਹੱਦ ਚਿੰਤਾਜਨਕ'', ਸ਼ਾਂਤੀ ਦੀ ਕੀਤੀ ਅਪੀਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800