ਉਤਰਾਖੰਡ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਅਲਕਨੰਦਾ ਨਦੀ ਦੇ ਕੰਢੇ ਟਰਾਂਸਫਾਰਮਰ ਫਟਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਉੱਤਰਾਖੰਡ ਪੁਲੀਸ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਪਿੱਪਲਕੋਟੀ ਦਾ ਚੌਕੀ ਇੰਚਾਰਜ ਵੀ ਸ਼ਾਮਲ ਹੈ। ਚਮੋਲੀ ਦੇ ਐੱਸਪੀ (ਐਸਪੀ) ਪਰਮਿੰਦਰ ਡੋਵਾਲ ਨੇ ਕਿਹਾ, ‘ਅਲਕਨੰਦਾ ਨਦੀ ਦੇ ਕੰਢੇ ਟਰਾਂਸਫਾਰਮਰ ਫਟਣ ਕਾਰਨ 15 ਮੌਤਾਂ ਹੋ ਗਈਆਂ ਤੇ ਕਈ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।