ਕਿਸਾਨ ਨੁੰ ਆਪਣੀ ਪੂਰੀ ਜਮੀਨ ਦਾ 31 ਜੁਲਾਈ ਤਕ ਰਜਿਸਟ੍ਰੇਸ਼ਣ ਕਰਵਾਉਣ ‘ਤੇ ਦਿੱਤੇ ਜਾਣਗੇ 100 ਰੁਪਏ
ਜਲਦੀ ਕੀਤੀ ਜਾਵੇਗੀ ਏਡੀਓ ਦੀ ਭਰਤੀ
ਚੰਡੀਗੜ੍ਹ, 13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਦੀ ਜਮੀਨ ਦਾ ਸੌ-ਫੀਸਦੀ ਰਜਿਸਟ੍ਰੇਸ਼ਣ ਕਰਵਾਇਆ ਜਾਵੇਗਾ, ਇਹ ਸਾਲ ਵਿਚ 2 ਵਾਰ ਹੋਵੇਗਾ। ਕਿਸਾਨ ਆਪਣੀ ਪੂਰੀ ਜਮੀਨ ਦਾ ਰਜਿਸਟ੍ਰੇਸ਼ਣ 31 ਜੁਲਾਈ ਤਕ ਕਰਵਾਏਗਾ, ਉਸ ਨੂੰ 100 ਰੁਪਏ ਦਿੱਤੇ ਜਾਣਗੇ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਗੱਲ ਪਿਛਲੀ ਸ਼ਾਮ ਚੰਡੀਗੜ੍ਹ ਵਿਚ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਅਧਿਕਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਵਿਚ ਕਹੀ। ਇਸ ਦੌਰਾਨ ਅਧਿਕਾਰੀਆਂ ਨੇ ਕਈ ਸੁਝਾਅ ਦਿੱਤੇ ਜਿਨ੍ਹਾਂ ‘ਤੇ ਬਿੰਦੂਵਾਰ ਚਰਚਾ ਹੋਈ ਅਤੇ ਜਿਆਦਾਤਰ ‘ਤੇ ਸਹਿਮਤੀ ਬਣੀ।
ਜੈਵਿਕ/ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਹੈਫੇਡ ਤਿਆਰ ਕਰੇਗਾ ਯੋਜਨਾ
ਉਨ੍ਹਾਂ ਨੇ ਕਿਹਾ ਕਿ ਜੈਵਿਕ-ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਪਾਇਲਟ ਪ੍ਰੋਜੈਕਟ ਵਜੋ ਹੈਫੇਡ ਇਕ ਯੋਜਨਾ ਤਿਆਰ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚ ਜਲਦੀ ਹੀ ਏਡੀਓ ਦੀ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਖੇਤਰਫਲ ਦੇ ਆਧਾਰ ‘ਤੇ ਯੂਨਿਟ ਬਣਾ ਕੇ ਪਿੰਡ ਸਕੱਤਰੇਤਾਂ ਵਿਚ ਨਿਯੁਕਤ ਕੀਤਾ ਜਾਵੇਗਾ।
ਪਸ਼ੂਧਨ ਬੀਮਾ ਵਿਚ ਦੁਧਾਰੂ ਪਸ਼ੂਆਂ ਦੇ ਥਨਾਂ ਦੇ ਬੀਮਾ ਦੇ ਲਈ ਭਾਰਤ ਸਰਕਾਰ ਨੂੰ ਲਿਖਿਆ ਜਾਵੇਗਾ ਪੱਤਰ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਸ਼ੂਧਨ ਬੀਮਾ ਵਿਚ ਦੁਧਾਰੂ ਪਸ਼ੂਆਂ ਦੇ ਥਣਾਂ ਦੇ ਬੀਮਾ ਲਈ ਵੀ ਭਾਰਤ ਸਰਕਾਰ ਦੇ ਪਸ਼ੂਪਾਲਨ ਅਤੇ ਡੇਅਰੀ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਖਾਦ ਦੀ ਸਹੀ ਵਿਵਸਥਾਕੀਤੀ ਜਾਵੇਗੀ ਅਤੇ ਸੂਬੇ ਦੇ ਜਿਸ ਖੇਤਰ ਵਿਚ ਪਹਿਲਾਂ ਜਰੂਰਤ ਹੋਵੇਗੀ ਉੱਥੇ ਪਹਿਲਾਂ ਖਾਦ ਦੀ ਉਪਲਬਧਤਾ ਯਕੀਨੀ ਕੀਤੀ ਜਾਵੇਗੀ।
ਸੂਬੇ ਵਿਚ ਬਾਂਸ ਦੀ ਖੇਤੀ ਤਹਿਤ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਤਿਆਰ ਹੋਵੇਗੀ ਯੋਜਨਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬਾਂਸ ਦੀ ਖੇਤੀ ਤਹਿਤ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਪਾਇਲਟ ਪ੍ਰੋਜੈਕਟ ਵਜੋ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਡ੍ਰੇਨਾਂ ਦੀ ਸਫਾਈ ਕਰਵਾਉਣ, ਸੇਮ ਪ੍ਰਭਾਵਿਤ ਖੇਤਰਾਂ ਦੀ ਸਮਸਿਆ ਦਾ ਹੱਲ ਕਰਨ ਆਦਿ ਵਿਸ਼ਿਆਂ ‘ਤੇ ਵੀ ਵਿਸਤਾਰ ਨਾਲ ਚਰਚਾ ਹੋਈ।
ਇਸ ਮੌਕੇ ‘ਤੇ ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇ ਮਕਰੰਦ ਪਾਂਡੂਰੰਗ, ਹੈਫੇਡ ਦੇ ਪ੍ਰਬੰਧ ਨਿਦੇਸ਼ਕ ਜੇ ਗਣਸ਼ਨ , ਗ੍ਰਹਿ-1 ਵਿਭਾਗ ਦੇ ਵਿਸ਼ੇਸ਼ ਸਕੱਤਰ ਮਹਾਵੀਰ ਕੌਸ਼ਿਕ ਸਮੇਤ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਚੇਅਰਮੈਨ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।