No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home COVER STORY

ਸਵੀਡਨ ‘ਚ ਕੁਰਾਨ ਸਾੜਨ ‘ਤੇ UN ‘ਚ ਇਕਜੁੱਟ ਹੋਏ ਭਾਰਤ, ਪਾਕਿਸਤਾਨ ਤੇ ਚੀਨ, ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

admin by admin
July 13, 2023
in COVER STORY, National, WORLD
0
ਸਵੀਡਨ ‘ਚ ਕੁਰਾਨ ਸਾੜਨ ‘ਤੇ UN ‘ਚ ਇਕਜੁੱਟ ਹੋਏ ਭਾਰਤ, ਪਾਕਿਸਤਾਨ ਤੇ ਚੀਨ, ਪ੍ਰਸਤਾਵ ਨੂੰ ਮਿਲੀ ਮਨਜ਼ੂਰੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸਵੀਡਨ ‘ਚ ਈਦ-ਉਲ-ਅਜ਼ਹਾ ਮੌਕੇ ਇਕ ਵਿਅਕਤੀ ਨੇ ਮਸਜਿਦ ਦੇ ਬਾਹਰ ਕੁਰਾਨ ਨੂੰ ਸਾੜ ਕੇ ਪ੍ਰਦਰਸ਼ਨ ਕੀਤਾ ਸੀ। ਇਸ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਮੁਸਲਮਾਨਾਂ ‘ਚ ਸਵੀਡਨ ਸਰਕਾਰ ਖ਼ਿਲਾਫ਼ ਗੁੱਸਾ ਭੜਕਿਆ ਹੋਇਆ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ‘ਚ ਇਸ ਘਟਨਾ ਦੇ ਖ਼ਿਲਾਫ਼ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਮੰਗਲਵਾਰ ਮਨਜ਼ੂਰੀ ਦੇ ਦਿੱਤੀ ਗਈ। ਭਾਰਤ ਨੇ ਵੀ ਪਾਕਿਸਤਾਨ ਦੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ।ਪ੍ਰਸਤਾਵ ‘ਤੇ ਅਸਹਿਮਤੀ ਕਾਰਨ ਮੰਗਲਵਾਰ ਨੂੰ ਪਾਸ ਨਹੀਂ ਹੋ ਸਕਿਆ ਸੀ। ਇਸ ਤੋਂ ਪਹਿਲਾਂ ਮਤੇ ‘ਤੇ ਬਹਿਸ ਦੌਰਾਨ ਮੁਸਲਿਮ ਦੇਸ਼ਾਂ ਨੇ ਸਵੀਡਨ ‘ਚ ਕੁਰਾਨ ਨੂੰ ਸਾੜਨ ਦੀ ਘਟਨਾ ਨੂੰ ਇਸਲਾਮੋਫੋਬੀਆ ਤੋਂ ਪ੍ਰੇਰਿਤ ਕਾਰਵਾਈ ਵਜੋਂ ਜਵਾਬਦੇਹੀ ਦੇਣ ਦੀ ਮੰਗ ਕੀਤੀ ਸੀ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਇਸ ਮੁੱਦੇ ‘ਤੇ ਰਿਪੋਰਟ ਸੌਂਪਣ ਦੀ ਮੰਗ ਕੀਤੀ ਹੈ। ਪਾਕਿਸਤਾਨ ਨੇ 57 ਦੇਸ਼ਾਂ ਦੇ ਸੰਗਠਨ ਓਆਈਸੀ ਦੀ ਤਰਫੋਂ ਇਕ ਖਰੜਾ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਵਿੱਚ ਕੁਝ ਦੇਸ਼ਾਂ ‘ਚ ਜਨਤਕ ਤੌਰ ‘ਤੇ ਪਵਿੱਤਰ ਕੁਰਾਨ ਦੀ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਗਈ ਸੀ।UNHRC ‘ਚ ਕੁਲ 47 ਮੈਂਬਰ ਹਨ। ਓਆਈਸੀ ਦੇ ਸਿਰਫ਼ 19 ਦੇਸ਼ ਇਸ ਵਿੱਚ ਹਨ। ਪੱਛਮੀ ਦੇਸ਼ਾਂ ਦੇ ਕੁਝ ਡਿਪਲੋਮੈਟਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ। ਇਸ ਪ੍ਰਸਤਾਵ ‘ਤੇ ਭਾਰਤ ਸਮੇਤ ਚੀਨ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਉਥੇ ਹੀ ਅਮਰੀਕਾ, ਜਰਮਨੀ, ਰੋਮਾਨੀਆ, ਲਿਥੁਆਨੀਆ, ਬ੍ਰਿਟੇਨ, ਫਰਾਂਸ ਸਮੇਤ 12 ਦੇਸ਼ਾਂ ਨੇ ਪ੍ਰਸਤਾਵ ਦਾ ਵਿਰੋਧ ਕੀਤਾ। ਨੇਪਾਲ ਸਮੇਤ 7 ਦੇਸ਼ ਇਸ ‘ਤੇ ਵੋਟਿੰਗ ਤੋਂ ਦੂਰ ਰਹੇ। ਕੁਲ 28 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਹੈ।

Post Views: 58
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #approve proposal#swedenChinaIndiapak
Previous Post

ਰਵੀਨਾ ਰਾਣੀ ਮਿੱਤਲ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ

Next Post

ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ ‘ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ

Next Post
ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ ‘ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ

ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ 'ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In