No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਅਮਰੀਕਾ ਨੂੰ ਪਛਾੜ ਭਾਰਤ ਬਣੇਗਾ ਦੂਜਾ ਸਭ ਤੋਂ ਵੱਡਾ ਅਰਥਵਿਵਸਥਾ ਵਾਲਾ ਦੇਸ਼

admin by admin
July 11, 2023
in BREAKING, COVER STORY, National
0
COVID-19: NO ‘AT HOME’ ON REPUBLIC DAY AT PUNJAB RAJ BHAVAN
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ,11 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ ) – ਦੁਨੀਆ ’ਚ ਇਸ ਸਮੇਂ ਜੇ ਕੋਈ ਦੇਸ਼ ਸਭ ਤੋਂ ਵੱਧ ਉੱਭਰ ਕੇ ਆ ਰਿਹਾ ਹੈ ਤਾਂ ਉਹ ਹੈ ਭਾਰਤ। ਹਰ ਕੋਈ ਕਹਿ ਰਿਹਾ ਹੈ ਕਿ ਭਾਰਤ ਛੇਤੀ ਹੀ ਦੁਨੀਆ ਦੇ ਟੌਪ-3 ਪਾਵਰਫੁੱਲ ਦੇਸ਼ਾਂ ’ਚ ਸ਼ਾਮਲ ਹੋਵੇਗਾ। ਜਿੰਨੇ ਵੀ ਵੱਡੇ ਦੇਸ਼ ਹਨ, ਉਨ੍ਹਾਂ ’ਚ ਸਭ ਤੋਂ ਤੇਜ਼ੀ ਨਾਲ ਭਾਰਤੀ ਅਰਥਵਿਵਸਥਾ ਦੀ ਗ੍ਰੋਥ ਕਰ ਰਹੀ ਹੈ। ਹੁਣ ਦੁਨੀਆ ਦੇ ਦਿੱਗਜ਼ ਇਨਵੈਸਟਮੈਂਟ ਬੈਂਕ ਗੋਲਡਮੈਨ ਸਾਕਸ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ। ਗੋਲਡਮੈਨ ਸਾਕਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਸਾਲ 2075 ਤੱਕ ਅਮਰੀਕਾ (ਯੂ. ਐੱਸ.) ਨੂੰ ਪਛਾੜ ਦੇਵੇਗੀ। ਇਸ ਤਰ੍ਹਾਂ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗੀ ਅਤੇ ਪਹਿਲੇ ਨੰਬਰ ’ਤੇ ਹੋਵੇਗਾ ਚੀਨ। ਜਨਸੰਖਿਆ ਦੇ ਮਾਮਲੇ ’ਚ ਦੇਖੀਏ ਤਾਂ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। 1.4 ਅਰਬ ਲੋਕਾਂ ਨਾਲ ਭਾਰਤ ਦੁਨੀਆ ਵਿਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ।

ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਦੁਨੀਆ ਦਾ ਨਜ਼ਰੀਆ ਕਾਫ਼ੀ ਤੇਜ਼ੀ ਨਾਲ ਬਦਲਿਆ ਹੈ। ਇਸ ਦਾ ਕਾਰਣ ਹੈ ਕਿ ਸਾਡੀ ਤੇਜ਼ੀ ਨਾਲ ਵਧਦੀ ਮਿਡਲ ਕਲਾਸ ਆਬਾਦੀ ਅਤੇ ਉਸ ਦੇ ਨਾਲ ਹੀ ਵਧਦੀ ਮੰਗ ਅਤੇ ਖਪਤ। ਅੱਜ ਭਾਰਤ ਦੀ ਕੁੱਲ ਆਬਾਦੀ ’ਚੋਂ 31 ਫ਼ੀਸਦੀ ਮਿਡਲ ਕਲਾਸ ਹੈ। ਸਾਲ 2031 ਤੱਕ ਇਸ ਦੇ 38 ਫ਼ੀਸਦੀ ਤੱਕ ਜਾਣ ਦਾ ਅਨੁਮਾਨ ਹੈ। ਉੱਥੇ ਹੀ ਸਾਲ 2047 ਤੱਕ ਭਾਰਤੀ ਆਬਾਦੀ ’ਚ ਮਿਡਲ ਕਲਾਸ ਆਬਾਦੀ 60 ਫ਼ੀਸਦੀ ਤੱਕ ਪੁੱਜ ਜਾਏਗੀ। ਜਦੋਂ ਭਾਰਤ ਦੀ ਆਜ਼ਾਦੀ ਨੂੰ 100 ਸਾਲ ਹੋ ਜਾਣਗੇ ਉਦੋਂ ਦੇਸ਼ ’ਚ 1 ਅਰਬ ਤੋਂ ਵੱਧ ਲੋਕ ਮਿਡਲ ਕਲਾਸ ’ਚ ਹੋਣਗੇ।

ਗੋਲਡਮੈਨ ਸਾਕਸ ਨੇ ਇਕ ਗ੍ਰਾਫ ਰਾਹੀਂ ਚੀਨ, ਭਾਰਤ, ਅਮਰੀਕਾ, ਯੂਰਪ ਅਤੇ ਜਾਪਾਨ ਦੀ ਜੀ. ਡੀ. ਪੀ. ਗ੍ਰੋਥ ਦੀ ਰਫ਼ਤਾਰ ਦੇ ਅਨੁਮਾਨ ਨੂੰ ਦਿਖਾਇਆ ਹੈ। ਇਹ ਗ੍ਰਾਫ ਦੱਸਦਾ ਹੈ ਕਿ ਸਾਲ 1980 ਤੋਂ 2010 ਤੱਕ ਭਾਰਤ ਦੀ ਜੀ. ਡੀ. ਪੀ. ਦੂਜੇ ਦੇਸ਼ਾਂ ਦੀ ਤੁਲਣਾ ’ਚ ਕਾਫ਼ੀ ਘੱਟ ਸੀ। ਉੱਥੇ ਹੀ 2020 ਤੋਂ 2075 ਦੌਰਾਨ ਭਾਰਤ ਦੀ ਜੀ. ਡੀ. ਪੀ. 52.5 ਲੱਖ ਕਰੋੜ ਡਾਲਰ ਦੀ ਹੋ ਜਾਏਗੀ। ਇਸ ਤਰ੍ਹਾਂ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਚੀਨ 57 ਲੱਖ ਕਰੋੜ ਡਾਲਰ ਨਾਲ ਟੌਪ ’ਤੇ ਹੋਵੇਗਾ। ਉੱਥੇ ਹੀ 51.5 ਲੱਖ ਕਰੋੜ ਡਾਲਰ ਨਾਲ ਅਮਰੀਕਾ ਤੀਜੇ ਸਥਾਨ ’ਤੇ, 30.3 ਲੱਖ ਕਰੋੜ ਨਾਲ ਯੂਰਪ ਚੌਥੇ ਸਥਾਨ ’ਤੇ ਅਤੇ 7.5 ਲੱਖ ਕਰੋੜ ਡਾਲਰ ਨਾਲ ਜਾਪਾਨ 5ਵੇਂ ਸਥਾਨ ’ਤੇ ਹੋਵੇਗਾ।

ਇਸ ਸਮੇਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੀ ਲਿਸਟ ’ਚ ਭਾਰਤ ਦਾ 5ਵਾਂ ਸਥਾਨ ਹੈ। ਸੰਯੁਕਤ ਰਾਸ਼ਟਰ ਅਮਰੀਕਾ 23.3 ਲੱਖ ਕਰੋੜ ਡਾਲਰ ਦੀ ਜੀ. ਡੀ. ਪੀ. ਨਾਲ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ। ਚੀਨ 17.7 ਲੱਖ ਕਰੋੜ ਡਾਲਰ ਨਾਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਤੀਜੇ ਨੰਬਰ ’ਤੇ ਜਾਪਾਨ ਹੈ, ਜਿਸ ਦੀ ਜੀ. ਡੀ. ਪੀ. 4.9 ਲੱਖ ਕਰੋੜ ਡਾਲਰ ਹੈ। ਚੌਥੇ ਨੰਬਰ ’ਤੇ 4.3 ਲੱਖ ਕਰੋੜ ਡਾਲਰ ਨਾਲ ਜਰਮਨੀ ਆਉਂਦਾ ਹੈ। ਭਾਰਤ 3.2 ਲੱਖ ਕਰੋੜ ਡਾਲਰ ਦੀ ਜੀ. ਡੀ. ਪੀ. ਨਾਲ 5ਵੇਂ ਸਥਾਨ ’ਤੇ ਹੈ। ਛੇਵੇਂ ਸਥਾਨ ’ਤੇ ਯੂ. ਕੇ. ਹੈ, ਜਿਸ ਦੀ ਅਰਥਵਿਵਸਥਾ 3.1 ਲੱਖ ਕਰੋੜ ਡਾਲਰ ਹੈ।

Post Views: 85
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 5th largest economychina economyeconomyIndiaindia 5th largest economyindia become 5th largest economy bbcindia becomes 4th largest economyindia becomes 5th largest economyindia economic growthindia economyindia overtakes uk economyindia populationindia to become 3rd largest economyindia to become 3rd largest economy? the world economic leagueindia to become 5th largest economyindia to overtake europeindian economylargest economy
Previous Post

ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜੀ

Next Post

ਖਾਲਿਸਤਾਨ ਰੈਲੀਆਂ ਇਨਸਾਫ਼ ਲਈ ਕੀਤੀਆਂ ਜਾ ਰਹੀਆਂ ਹਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਲਈ?

Next Post
ਖਾਲਿਸਤਾਨ ਰੈਲੀਆਂ ਇਨਸਾਫ਼ ਲਈ ਕੀਤੀਆਂ ਜਾ ਰਹੀਆਂ ਹਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਲਈ?

ਖਾਲਿਸਤਾਨ ਰੈਲੀਆਂ ਇਨਸਾਫ਼ ਲਈ ਕੀਤੀਆਂ ਜਾ ਰਹੀਆਂ ਹਨ ਜਾਂ ਲੋਕਾਂ ਨੂੰ ਗੁਮਰਾਹ ਕਰਨ ਲਈ?

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In