ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪਟਿਆਲਾ ਬਲਾਕ ਦੀ ਮਹੀਨਾਵਾਰ ਮੀਟਿੰਗ ਪਿੰਡ ਧਬਲਾਨ ਦੇ ਗੁਰਦੁਆਰਾ ਸੰਤ ਆਸ਼ਰਮ ਵਿਖੇ ਬਲਾਕ ਪ੍ਰਧਾਨ ਜਗਦੀਪ ਸਿੰਘ ਪਹਾੜਪੁਰ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਮੀਟਿੰਗ ਵਿੱਚ ਜਿਲਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਤੋਂ ਇਲਾਵਾ ਡਾ. ਦਰਸ਼ਨ ਪਾਲ ਸੂਬਾ ਪ੍ਰਧਾਨ ਅਤੇ ਅਵਤਾਰ ਸਿੰਘ ਕੌਰਜੀਵਾਲਾ ਜਿਲਾ ਜਨਰਲ ਸਕੱਤਰ ਵੀ ਹਾਜਰ ਸਨ। ਅੱਜ ਦੀ ਮੀਟਿੰਗ ਵਿੱਚ ਬਿਜਲੀ ਨਾਲ ਸਬੰਧਤ ਮਸਲੇ ਪਹਾੜਪੁਰ ਦੇ ਦੋ ਪਰਿਵਾਰਾਂ ਦੇ ਮਸਲੇ 42 ਏਕੜ ਜਮੀਨ ਯੂਨੀਵਰਸਿਟੀ ਲਈ ਸਰਕਾਰ ਵਲੋਂ ਜਬਰੀ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਅਬਾਦਕਾਰਾਂ ਕਿਸਾਨਾਂ ਤੋਂ ਖੋਹਣ ਬਾਰੇ ਰਿਪੋਰਟ ਲਈ ਗਈ ਕਿਸਾਨਾਂ ਦਾ ਇਹ ਫੈਸਲਾ ਜਥੇਬੰਦੀ ਨੂੰ ਬਲਾਕ ਪ੍ਰਧਾਨ ਜਗਦੀਪ ਸਿੰਘ ਵਲੋਂ ਦੱਸਿਆ ਗਿਆ ਕਿ ਆਬਕਾਰ ਕਿਸਾਨਾਂ ਨੇ ਉੱਥੇ ਝੋਨੇ ਦੀ ਲਵਾਈ ਕਰ ਲਈ ਹੈ ਉੱਥੇ ਮੋਰਚਾ ਲੱਗਾ ਹੋਇਆ ਹੈ, ਅਤੇ ਕਿਸਾਨ ਕਿਸੇੇ ਵੀ ਕੀਮਤ ਤੇ ਇਹ ਜਮੀਨ ਨਹੀਂ ਛੱਡਣਗੇ। ਇਸ ਤੋਂ ਇਲਾਵਾ ਪੁਲਿਸ ਵੱਲੋਂ ਭੂ ਮਾਫੀਆ ਨਾਲ ਨਿਭਾਈ ਜਾ ਰਹੀ ਮਿੱਤਰਤਾ ਅਤੇ ਪ੍ਰਸ਼ਾਸ਼ਨ ਅਤੇ ਮਾਲ ਵਿਭਾਗ, ਡੀ.ਡੀ.ਪੀ.ਓ. ਵੱਲੋਂ ਲੰਮੇ ਸਮੇਂ ਤੋਂ ਪਹਾੜਪੁਰ ਦੇ ਕਿਸਾਨ ਨੂੰ ਇੱਕ ਏਕੜ ਜਮੀਨ ਨਾ ਦੇਣ ਅਤੇ ਹੋਰ ਮਸਲਿਆਂ ਤੋਂ ਦੁਖੀ ਹੋਏ ਕਿਸਾਨਾਂ ਵੱਲੋਂ 18 ਜੁਲਾਈ ਨੂੰ ਡੀ.ਸੀ. ਦਫਤਰ ਪਟਿਆਲਾ ਦੇ ਸਾਹਮਣੇ ਸਵੇਰੇ 9 ਵਜੇ ਤੋਂ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਜੇਕਰ ਫਿਰ ਵੀ ਪ੍ਰਸ਼ਾਸ਼ਨ ਦਾ ਰਵਈਆ ਇਹੋ ਜਿਹਾ ਰਹਿੰਦਾ ਹੈ ਤਾਂ ਧਰਨੇ ਨੂੰ ਅੱਗੇ ਵਧਾ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਬਲਾਕ ਦੀ ਪੂਰੀ ਟੀਮ ਨਿਧਾਨ ਸਿੰਘ ਬਲਾਕ ਖਜਾਨਚੀ, ਸ਼ਿੰਗਾਰਾ ਸਿੰਘ ਫਤਿਹਪੁਰ, ਮਨਜੀਤ ਸਿੰਘ ਮਹਿਮਦਪੁਰ, ਅਜਾਇਬ ਸਿੰਘ ਖੇੜੀ ਮੱਲਾਂ, ਦੰਮੀ ਸਿੰਘ ਜਾਹਲਾ, ਹਰਮਿੰਦਰ ਸਿੰਘ ਪ੍ਰੈਸ ਸਕੱਤਰ, ਸੁਲਤਾਨਪੁਰ ਛੰਨਾ, ਹਰਭਜਨ ਸਿੰਘ ਕੌਰਜੀਵਾਲਾ, ਕਰਮਜੀਤ ਸਿੰਘ ਪਸਿਆਣਾ, ਬਹਾਦਰ ਸਿੰਘ ਫਤਿਹਪੁਰ ਸ਼ਾਮਲ ਹੋਏ।