ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਨੇ ਕੀਤਾ ਮੁਫਤ ਮੈਡੀਕਲ ਚੈਕ ਅਪ ਕੈਂਪ ਦਾ ਉਦਘਾਟਨ
ਮਾਹਿਰ ਡਾਕਟਰਾਂ ਵਲੋਂ ਬੱਚਿਆਂ ਦੇ ਮੁਫਤ ਮੈਡੀਕਲ ਚੈਕ ਅਪ ਕੈਂਪ ਸਮੇਂ ਦੀ ਲੋੜ : ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ
ਪਟਿਆਲਾ 5 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ) ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਨੇ ਅਰਬਨ ਅਸਟੇਟ ਫੇਸ 2 ਦੇ ਸ਼੍ਰੀ ਰਾਧਾ ਸ਼ਿਆਮ ਮੰਦਿਰ ਵਿੱਚ ਬੱਚਿਆਂ ਦੇ ਮੁਫਤ ਮੈਡੀਕਲ ਚੈਕ ਅਪ ਦਾ ਉਦਘਾਟਨ ਕੀਤਾ। ਬੱਚਿਆਂ ਦੇ ਐਮ ਐਸ ਸਰਜਰੀ ਬੱਚਿਆਂ ਦੇ ਡਾਕਟਰ ਰਵੀਤੇਜ਼ ਸਿੰਘ ਬੱਲ ਅਤੇ ਡਾਕਟਰ ਆਕ੍ਰਿਤੀ ਵਲੋਂ ਲਗਾਏ ਗਏ ਇਸ ਮੁਫਤ ਮੈਡੀਕਲ ਚੈਕ ਅਪ ਕੈਂਪ ਬੱਚਿਆਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਮੁਫਤ ਦਵਾਇਆਂ ਦਿਤੀਆਂ ਗਈਆਂ।
ਡਾਕਟਰ ਰਵੀਤੇਜ਼ ਸਿੰਘ ਬੱਲ ਅਤੇ ਡਾਕਟਰ ਆਕ੍ਰਿਤੀ ਵਲੋਂ 500 ਤੋਂ ਵੱਧ ਬੱਚਿਆਂ ਦਾ ਮੁਫਤ ਮੈਡੀਕਲ ਚੈਕ ਅਪ ਕੀਤਾ ਗਿਆ। ਇਸ ਮੋਕੇ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਮਾਹਿਰ ਡਾਕਟਰਾਂ ਵਲੋਂ ਬੱਚਿਆਂ ਦੇ ਮੁਫਤ ਮੈਡੀਕਲ ਚੈਕ ਅਪ ਕੈਂਪ ਲਗਾਏ ਜਾਣਾ ਸਮੇਂ ਦੀ ਲੋੜ ਹੈ। ਆਮ ਤੋਰ *ਤੇ ਐਤਵਾਰ ਨੂੰ ਹਸਪਤਾਲਾਂ ਵਿੱਚ ਛੁੱਟੀ ਹੁੰਦੀ ਹੈ ਅਤੇ ਕਈ ਵਾਰ ਆਮ ਦਿਨਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਕੋਲ ਕਾਫੀ ਭੀੜ ਹੁੰਦੀ ਹੈ ਪਰ ਅਜਿਹੇ ਮੁਫਤ ਮੈਡੀਕਲ ਚੈਕ ਅਪ ਕੈਂਪ ਵਿੱਚ ਛੁੱਟੀ ਵਾਲੇ ਦਿਨ ਵੀ ਸੇਵਾ ਕਰਨ ਵਾਲੇ ਡਾਕਟਰ ਕਾਫੀ ਘੱਟ ਮਿਲਦੇ ਹਨ ਅਤੇ ਅਜਿਹੇ ਡਾਕਟਰ ਧੰਨਵਾਦ ਦੇ ਪਾਤਰ ਹਨ।
ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਬਾਕਿ ਮਾਹਿਰ ਡਾਕਟਰਾਂ ਨੂੰ ਵੀ ਅੱਗੇ ਵੱਧ ਕੇ ਅਜਿਹੇ ਮੁਫਤ ਮੈਡੀਕਲ ਚੈਕ ਅਪ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਦੇਸ਼ ਦੇ ਭਵਿੱਖ ਬੱਚੇ ਕੁਪੋਸ਼ਣ ਦੀ ਬਜਾਏ ਨਰੋਏ, ਤੰਦਰੂਸਤ ਅਤੇ ਚੰਗੀ ਤਰਾਂ ਸਿਹਤਮੰਦ ਹੋ ਸਕਣ।
ਇਸ ਮੋਕੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰਸਟ ਦੇ ਚੈਅਰਮੈਨ ਸਵਤੰਤਰ ਰਾਜ ਪਾਸੀ, ਬਿਨਤੀ ਗਿਰੀ ਥਾਨਾਪਤੀ ਜੂਨਾ ਅਖਾੜਾ, ਹਿੰਦੂ ਸੁਰਕਸ਼ਾ ਪਰਿਸ਼ਦ ਦੇ ਕੋਮੀ ਪ੍ਰਧਾਨ ਹਿਤੇਸ਼ ਭਾਰਦਵਾਜ, ਸ਼੍ਰੀ ਰਾਧੇ ਸ਼ਿਆਮ ਮੰਦਿਰ ਕਮੇਟੀ ਦੇ ਮੈਂਬਰ ਜ਼ੋਗਿੰਦਰ ਅਰੋੜਾ, ਅਸ਼ੋਕ ਕੁਮਾਰ ਸ਼ਰਮਾ, ਨੀਲਮ ਸ਼ਰਮਾ, ਜੇ ਕੇ ਕਲਿਆਣ, ਕੇਸ਼ਵ ਗੁਪਤਾ ਆਦਿ ਨੇ ਸ਼ੰਕਰਾਨੰਦ ਗਿਰੀ ਮਹਾਰਾਜ ਦਾ ਸਵਾਗਤ ਕੀਤਾ