24-05-2023(ਪ੍ਰੈਸ ਕੀ ਤਾਕਤ)- 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਪੰਜਾਬ ਬੋਰਡ ਵੱਲੋਂ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ।12ਵੀਂ ਜਮਾਤ ਦੀ ਪ੍ਰੀਖਿਆ ਮਾਰਚ 2023 ‘ਚ ਹੋਈ ਸੀ। 3637 ਵਿਦਿਆਰਥੀ ਫੇਲ੍ਹ ਹੋਏ ਹਨ। 18,569 ਵਿਦਿਆਰਥੀਆਂ ਦੀ ਕੰਪਾਰਟਮੈੰਟ ਆਈ ਹੈ। ਕੁੜੀਆਂ ਦਾ ਪਾਸ ਫ਼ੀਸਦ 95.47 ਹੈ। ਮੁੰਡਿਆਂ ਦਾ ਪਾਸ ਫੀਸਦ 90.14 ਹੈ। ਸਾਇੰਸ ਵਿਸ਼ੇ ਦਾ ਨਤੀਜਾ 98.68 ਫ਼ੀਸਦ ਸਭ ਤੋਂ ਵੱਧ ਰਿਹਾ। 96.91 ਫ਼ੀਸਦ ਨਤੀਜੇ ਨਾਲ ਗੁਰਦਾਸਪੁਰ ਮੋਹਰੀ ਰਿਹਾ।ਮਾਰਚ 2023 ਵਿਚ ਹੋਈ 12ਵੀਂ ਜਮਾਤ ਦੀ ਪ੍ਰੀਖਿਆ ‘ਚ 296709 ਵਿਦਿਆਰਥੀ ਬੈਠੇ ਸਨ।
ਨਤੀਜਾ ਜਾਰੀ ਹੋਣ ਤੋੰ ਬਾਅਦ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਚੈੱਕ ਕਰ ਸਕਦੇ ਹਨ। ਬੋਰਡ ਵੱਲੋਂ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਸੀ ਕਿ ਅਕਾਦਮਿਕ ਸਾਲ 2023 ਲਈ ਸੀਨੀਅਰ ਸੈਕੰਡਰੀ ਨਤੀਜੇ 31 ਮਈ 2023 ਤਕ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਹਨ।
ਹੁਣ PSEB ਕਲਾਸ 12ਵੀਂ ਦਾ ਨਤੀਜਾ 2023 ਸਕ੍ਰੀਨ ‘ਤੇ ਦਿਖਾਈ ਦੇਵੇਗਾ। ਹੁਣ ਉਸੇ ਦੁਆਰਾ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ. ਹੁਣ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।