ਮਹਾਰਾਸ਼ਟਰ(ਪ੍ਰੈਸ ਕੀ ਤਾਕਤ), 11 ਮਾਰਚ- ਪੁਣੇ ’ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸ਼ਰਾਬ ਘੁਟਾਲੇ ’ਚ ਇਕ ਨਹੀਂ ਸਗੋਂ ਕਈ ਲੋਕਾਂ ਨੇ ਭੂਮਿਕਾ ਨਿਭਾਈ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਵਿਜੇ ਨਾਇਰ ਨਾਲ ਤੁਹਾਡਾ ਕੀ ਰਿਸ਼ਤਾ ਹੈ? ਜਦੋਂ ਆਬਕਾਰੀ ਨੀਤੀ ਬਣਾਈ ਗਈ ਤਾਂ ਕੀ ਵਿਜੇ ਨਾਇਰ ਉੱਥੇ ਸੀ?ਉਨ੍ਹਾਂ ਕਿਹਾ ਕਿ ਕਿੰਗਪਿਨ ਨੂੰ ਮੇਰਾ ਸਵਾਲ ਹੈ ਕਿ ‘ਵੀ’ ਕੌਣ ਹੈ? ਅਤੇ ਕਿਸ ਦੇ ਸੰਦੇਸ਼ ਵਿਚ ਇਹ ਆਉਂਦਾ ਹੈ ਕਿ ਸਾਨੂੰ ਪੈਸੇ ਦੀ ਲੋੜ ਹੈ।

