ਲੁਧਿਆਣਾ, 10 ਮਾਰਚ (ਪ੍ਰੈਸ ਕੀ ਤਾਕਤ)- ਭਾਰਤ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਦੇਸ਼ਾਂ ‘ਚ ਬਤੌਰ ਰਾਜਦੂਤ ਸੇਵਾਵਾਂ ਨਿਭਾ ਚੁੱਕੇ ਬੁਤਸ਼ਿਕਨ ਸਿੰਘ ਅੱਜ ਸਵਰਗ ਸਿਧਾਰ ਗਏ ਹਨ। ਉਹ ਪਿਛਲੇ ਕਈ ਦਿਨਾਂ ਤੋਂ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਜੇਰੇ ਇਲਾਜ ਸਨ। ਸਵਰਗੀ ਬੁਤਸ਼ਿਕਨ ਸਿੰਘ ਨੇ ਆਸਟ੍ਰੇਲੀਆ ਤੋਂ ਇਲਾਵਾ ਸੰਸਾਰ ਦੇ ਹੋਰ ਬਹੁਤ ਸਾਰੇ ਮਹੱਤਵਪੂਰਨ ਦੇਸ਼ਾਂ ਵਿਚ ਬਤੌਰ ਰਾਜਦੂਤ ਸੇਵਾਵਾਂ ਨਿਭਾਈਆਂ।