ਪਟਿਆਲਾ,09-02-23(ਪ੍ਰੈਸ ਕੀ ਤਾਕਤ ਬਿਊਰੋ): ਦੇਸ਼ ਅਤੇ ਪੰਜਾਬ ਸੂਬੇ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦੇ ਰੋਸ ਵਜੋਂ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮੋਦੀ ਸਰਕਾਰ ਤੇ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ ਤੇ ਨਵਾਂ ਟੈਕਸ ਲਗਾਕੇ ਕੀਮਤਾਂ ਵਿੱਚ ਵਾਧਾ ਕਰ ਪੰਜਾਬ ਦੇ ਲੋਕਾਂ ਤੇ ਵਾਧੂ ਦਾ ਬੋਝ ਪਾ ਦਿੱਤਾ ਹੈ। ਮਹਿੰਗਾਈ ਆਮ ਲੋਕਾਂ ਦਾ ਪਹਿਲਾਂ ਹੀ ਲੱਕ ਤੋੜ ਰਹੀ ਹੈ ਜਿਵੇਂ—ਜਿਵੇਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਗੱਡੀਆਂ ਦਾ ਕਿਰਾਇਆ ਭਾੜਾ ਵਧ ਜਾਂਦਾ ਹੈ ਤੇ ਉਸੀ ਤਰ੍ਹਾਂ ਮਹਿੰਗਾਈ ਵੀ ਵੱਧਦੀ ਚਲੀ ਜਾਂਦੀ ਹੈ। ਜਿਸ ਦੀ ਮਾਰ ਹਰ ਇੱਕ ਵਰਗ ਦੇ ਲੋਕਾਂ ਨੂੰ ਝੇਲਣੀ ਪੈਂਦੀ ਹੈ ਤੇ ਆਰਥਿਕ ਤੰਗੀਆਂ ਪ੍ਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਹੈ ਤੇ ਸੂਬਾ ਸਰਕਾਰਾਂ ਪੈਟਰੋਲ ਅਤੇ ਡੀਜਲ ਦੇ ਰੇਟਾਂ ਨੂੰ ਨਾ ਵਧਾ ਸਕਣ ਇਸ ਲਈ ਕੀਮਤਾਂ ਤੇ ਲਗਾਮ ਲਗਾਉਣ ਲਈ ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਵੇ। ਪੈਟਰੋਲ ਅਤੇ ਡੀਜਲ ਮਹਿੰਗਾ ਹੋਣ ਕਾਰਨ ਮਹਿੰਗਾਈ ਆਪਣੀ ਰਫਤਾਰ ਨੂੰ ਤੇਜ ਕਰ ਪੈਰ ਪਸਾਰਦੀ ਹੈ। ਜਿਸ ਦੀ ਮਾਰ ਹਰ ਇੱਕ ਪਰਿਵਾਰ ਤੇ ਪੈਦੀ ਹੈ ਰੋਜ਼ਾਨਾ ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ *ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਰਿਆਨਾ, ਫਲ, ਸਬਜੀਆਂ, ਰਸੋਈ ਗੈਸ ਅਤੇ ਪੈਟਰੋਲ, ਡੀਜਲ ਤੇ ਸੀ.ਐਨ.ਜ਼ੀ. ਗੈਸ ਆਦਿ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਹਰ ਵਰਗ ਦੇ ਲੋਕਾਂ ਦੀਆਂ ਅੱਖਾਂ ਵਿੱਚ ਅਥਰੂ ਲਿਆਉਣ ਦਾ ਕੰਮ ਕਰ ਰਹੀਆਂ ਹਨ ਤੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਕੁੱਲ ਮਿਲਾਕੇ ਹਰ ਇੱਕ ਲੋੜੀਂਦੀ ਚੀਜਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਮਹਿੰਗਾਈ ਕਰਕੇ ਹਰ ਵਰਗ ਦੇ ਲੋਕਾਂ ਦਾ ਮੋਦੀ ਸਰਕਾਰ ਤੇ ਮਾਨ ਸਰਕਾਰ ਖਿਲਾਫ ਰੋਸ ਵੱਧਦੀ ਹੀ ਜਾ ਰਿਹਾ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿਹਾ ਕਿ ਪੈਟਰੋਲ ਅਤੇ ਡੀਜਨ ਨੂੰ ਜੀ.ਐਸ.ਟੀ. ਦੇ ਦਾਇਰੇ *ਚ ਲਿਆਉਂਦਾ ਜਾਵੇ ਤਾਂ ਜੋ ਜਨਤਾ ਤੇ ਪਾਇਆ ਜਾ ਰਿਹਾ ਵਿੱਤੀ ਭਾਰ ਘੱਟ ਸਕੇ। ਮਹਿੰਗਾਈ ਨੂੰ ਕਾਬੂ ਪਾਉਣ ਲਈ ਤੇ ਲੋਕਾਂ ਨੂੰ ਰਾਹਤ ਦੇਣ ਸਬੰਧੀ ਮੋਦੀ ਸਰਕਾਰ ਤੁਰੰਤ ਸਖਤ ਕਦਮ ਚੁੱਕੇ। ਇਸ ਮੌਕੇ ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਹੈਪੀ ਸਿੰਘ, ਮਾਨ ਸਿੰਘ, ਸੰਤ ਸਿੰਘ, ਚਰਨਜੀਤ ਚੌਹਾਨ, ਪਰਮਾ ਅਨੰਦ, ਕੁਲਜੀਤ ਸਿੰਘ, ਪ੍ਰਵੀਨ ਕੁਮਾਰ, ਗਿਆਨ ਚੰਦ, ਸੁਖਵਿੰਦਰ ਸਿੰਘ, ਪ੍ਰਭਜੀਤ ਸਿੰਘ, ਹੁਕਮ ਸਿੰਘ, ਸੋਨੂੰ ਕੁਮਾਰ, ਪ੍ਰੇਮ ਕੁਮਾਰ, ਰਸ਼ਪਾਲ ਸਿੰਘ, ਜਗਤਾਰ ਸਿੰਘ, ਵਰਨ ਕੁਮਾਰ, ਸਦੀਪ ਸਿੰਘ, ਪਰਮਿੰਦਰ ਸਿੰਘ, ਅਸ਼ੋਕ ਕੁਮਾਰ, ਮੋਹਨ ਸਿੰਘ, ਸਤਪਾਲ ਸਿੰਘ ਆਦਿ ਹਾਜਰ ਸਨ।