ਸੀ.ਐਚ.ਸੀ ਮਾਨੂੰਪੁਰ (ਪ੍ਰੈਸ ਕੀ ਤਾਕਤ ਬਿਊਰੋ): ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਦੀਆਂ ਹਦਾਇਤਾ ਅਨੁਸਾਰ ਅਤੇ ਡਾ. ਰਵੀ ਦੱਤ ਐਸ.ਐਮ.ਓ ਮਾਨੂੰਪੁਰ ਦੀ ਅਗਵਾਈ ਵਿੱਚ ਸੀ.ਐਚ.ਸੀ ਮਾਨੂੰਪੁਰ ਵਿਖੇ ਔਰਤਾ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਸਕਰਨਿੰਗ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਰਵੀ ਦੱਤ ਨੇ ਦੱਸਿਆਂ ਕਿ 7 ਫਰਵਰੀ ਤੋਂ 10 ਫਰਵਰੀ ਤੱਕ ਬਰੈਸਟ ਕੈਂਸਰ ਏ ਆਈ ਡਿਜੀਟਲ ਪ੍ਰਾਜਕੈਟ ਅਧੀਨ ਥਰਮਲਟਿਕਸ ਵਿਧੀ ਰਾਹੀ ਨਿਰਾਮਾਈ ਸੰਸਥਾ ਵੱਲੋਂ ਸੀ.ਐਚ.ਸੀ ਮਾਨੂੰਪੁਰ ਵਿਖੇ ਔਰਤਾ ਚ ਛਾਤੀ ਕੈਂਸਰ ਦੇ ਸ਼ੱਕੀ ਕੇਸਾ ਦੀ ਫ੍ਰਰੀ ਸਕਰਨਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕੇ ਇਸ ਵਿਧੀ ਨਾਲ ਔਰਤਾ ਦੇ ਕੈਂਸਰ ਦਾ ਜਲਦੀ ਪਤਾ ਲੱਗ ਸਕਦਾ ਹੈ। ਔਰਤਾ ਦੀ ਛਾਤੀ ਚ ਕੋਈ ਗੱਠ ਜਾ ਗਿਲਟੀ , ਨਿਪਲ ਤੋ ਡਿਸਚਾਰਜ, ਛਾਤੀਆਂ ਚ ਕੋਈ ਉਭਾਰ ਆਦਿ ਲੱਛਣ ਦਿਖਾਈ ਤੇ ਤਰੁੰਤ ਜਾਂਚ ਕਰਵਾਉਣੀ ਚਾਹੀਦੀ ਹੈ। ਬੀ.ਈ.ਈ ਗੁਰਦੀਪ ਸਿੰਘ ਨੇ ਕਿਹਾ ਕੇ ਪੰਜਾਬ
ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਅਧੀਨ ਕੈਸ਼ਰ ਦੇ ਮਰੀਜਾ ਦੀ 1.5 ਲੱਖ ਤੱਕ ਦੇ ਨਕਦੀ ਰਹਿਤ ਇਲਾਜ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਸਮੇਂ ਲਖਵੀਰ ਕੌਰ, ਰਣਜੀਤ ਕੌਰ, ਜਗਦੀਪ ਸਿੰਘ,ਰੁਪਿੰਦਰ ਕੌਰ ਆਦਿ ਵੀ ਹਾਜਰ ਸਨ।