ਨਵੀਂ ਦਿੱਲੀ27-01-23( ਪ੍ਰੈਸ ਕੀ ਤਾਕਤ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਪ੍ਰੀਖਿਆ ਤੇ ਚਰਚਾ’ ਸ਼ੁਰੂ ਹੋਣ ‘ਤੇ ਕਿਹਾ ਕਿ ਉਹ ਵਿਦਿਆਰਥੀਆਂ ਦੀ ਹੀ ਨਹੀਂ ਮੇਰੀ ਵੀ ਪ੍ਰੀਖਿਆ ਹੈ। ਬੱਚਿਆਂ ਨਾਲ ਗੱਲ ਕਰਦੇ ਹੋਏ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲ ਜਾਂਦਾ ਹੈ, ਕੁਝ ਨਵੀਆਂ ਜਾਣਕਾਰੀਆਂ ਵੀ ਮਿਲ ਜਾਂਦੀਆਂ ਹਨ। ਰਾਸ਼ਟਰੀ ਰਾਜਧਾਨੀ ਸਥਿਤ ਤਾਲਕਟੋਰਾ ਇਨਡੋਰ ਸਟੇਡੀਅਮ ‘ਚ ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਪ੍ਰੀਖਿਆ ਦੇਣ ‘ਚ ਬਹੁਤ ਆਨੰਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਭ ਤੋਂ ਜ਼ਿਆਦਾ ਰੁਚੀ ਇਸ ਗੱਲ ‘ਚ ਰਹਿੰਦੀ ਹੈ ਕਿ ਅੱਜ ਦਾ ਨੌਜਵਾਨ ਕੀ ਸੋਚ ਰਿਹਾ ਹੈ।
ਪ੍ਰੀਖਿਆ ਤੇ ਚਰਚਾ’ ‘ਚ ਸ਼ਾਮਲ ਹੋਣ ਲਈ 38 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾ ਕੇ ਇਕ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਅਤੇ ਵਿਦਿਆਰਥੀਆਂ ਵਿਚਾਲੇ ਗੱਲਬਾਤ ਦਾ ਇਹ ਸਾਲਾਨਾ ਪ੍ਰੋਗਰਾਮ ਪ੍ਰੀਖਿਆ ਸੰਬੰਧੀ ਤਣਾਅ ਦੇ ਮੁੱਦਿਆਂ ਨਾਲ ਜੁੜਿਆ ਹੈ। ਪ੍ਰੀਖਿਆ ਤੇ ਚਰਚਾ ਪ੍ਰੋਗਰਾਮ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ 16 ਫਰਵਰੀ 2018 ‘ਚ ਕੀਤੀ ਗਈ ਸੀ।