ਸਮਾਣਾ 14 ਜਨਵਰੀ(Press Ki taquat): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪਟਿਆਲਾ1 ਦੀਆਂ ਕੁਝ ਇਕਾਈਆਂ ਦੇ ਕਿਸਾਨ ਆਗੂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਦੇ ਹੱਕ ਵਿੱਚ ਨਿੱਤਰਦੇ ਨਜ਼ਰ ਆ ਰਹੇ ਹਨ ਇਸ ਦੇ ਤਹਿਤ ਯੂਨੀਅਨ ਦੇ ਬਲਾਕ ਪਟਿਆਲਾ1 ਦੇ ਕਿਸਾਨ ਦਾ ਇਕੱਠ ਫਤਿਹਪੁਰ ਦੇ ਗੁਰੂ ਘਰ ਵਿੱਚ ਕੀਤਾ ਗਿਆ ਜਿਸ ਵਿਚ ਦਰਜਨ ਦੇ ਕਰੀਬ ਪਿੰਡਾਂ ਦੀਆਂ ਇਕਾਈਆਂ ਨੇ ਭਾਗ ਲਿਆ ਅਤੇ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਵਿਚਾਰ ਕੀਤਾ ਗਿਆ ਕਿ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਜਥੇਬੰਦੀ ਵਿਚੋਂ ਕੱਢਣ ਤੇ ਮੈਂਬਰਸ਼ਿਪ ਖਾਰਜ ਕਰਨ ਦਾ ਫੈਸਲਾ ਲਿਆ ਗਿਆ ਹੈ ਉਸ ਨੂੰ ਮੁੜ ਤੋਂ ਵਿਚਾਰਿਆ ਜਾਵੇ ਕਿਉਂਕਿ ਲੋਕਾਂ ਨੂੰ ਇਹ ਫੈਸਲਾ ਠੀਕ ਨਹੀਂ ਲੱਗ ਰਿਹਾ ਹੈ ਜਿਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ ਉਹਨਾਂ ਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਸਵਿੰਦਰ ਸਿੰਘ ਸੋਮਾ ਨੂੰ ਜਥੇਬੰਦੀ ਤੋੜਨ ਅਤੇ ਜਥੇਬੰਦੀ ਵਿਰੋਧੀ ਗਤੀਵਿਧੀਆਂ ਚ ਸ਼ਮੂਲੀਅਤ ਦੇ ਲਗਾਏ ਇਲਜ਼ਾਮ ਬਿਲਕੁਲ ਬੇਬੁਨਿਆਦ ਅਤੇ ਸਚਾਈ ਤੋਂ ਦੂਰ ਹਨ ਪਿਛਲੇ ਲੰਮੇ ਸਮੇਂ ਤੋਂ ਬੀਕੇਯੂ ਉਗਰਾਹਾ ਵਿਚ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਦਿੱਲੀ ਮੋਰਚੇ ਵਿੱਚ ਵੀ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਇਸ ਲਈ ਲੌਂਗੋਵਾਲ ਦੇ ਖਿਲਾਫ ਲਏ ਗਏ ਫੈਸਲੇ ਤੇ ਫਿਰ ਤੋਂ ਵਿਚਾਰ ਕੀਤਾ ਜਾਵੇ ਤੇ ਉਹਨਾਂ ਦੇ ਅਹੁਦੇ ਨੂੰ ਬਹਾਲ ਕੀਤਾ ਜਾਵੇ ਇਸ ਮੋਕੇ ਚਮਕੌਰ ਸਿੰਘ ਭੇਡਪੁਰਾ ਗੁਰਵਿੰਦਰ ਸਿੰਘ ਸਦਰਪੁਰ ਤੇਜਿੰਦਰ ਸਿੰਘ ਰਾਜਗੜ੍ਹ ਬਲਕਾਰ ਸਿੰਘ ਤਰੋੜਾ ਗੁਰਮਿੰਦਰ ਸਿੰਘ ਬੀਬੀਪੁਰ ਦਿਲਬਾਗ ਸਿੰਘ ਫਤਿਹਪੁਰ ਸਤਵੀਰ ਸਿੰਘ ਗੋਲਡੀ ਹਰਿੰਦਰ ਸਿੰਘ ਚੂਹੜਪੁਰ ਖੁਰਦ ਸੁਖਪ੍ਰੀਤ ਸਿੰਘ ਚੂਹੜਪੁਰ ਕਲਾਂ ਦਰਸਨ ਸਿੰਘ ਗੱਜੂਮਾਜਰਾ ਹਰਭਜਨ ਸਿੰਘ ਜਗਰੂਪ ਸਿੰਘ ਭਗਵੰਤ ਸਿੰਘ ਰਘਬੀਰ ਸਿੰਘ ਕਰਮਜੀਤ ਸਿੰਘ ਰਣਧੀਰ ਸਿੰਘ ਸੁਖਚੈਨ ਸਿੰਘ ਤਰਲੋਚਨ ਸਿੰਘ ਜਗਮੇਲ ਸਿੰਘ ਗੁਰਵਿੰਦਰ ਕਾਕਾ