ਮਾਲੇਰਕੋਟਲਾ, 11 ਜਨਵਰੀ(Press Ki Taquat): (ਬਲਜੀਤ ਸਿੰਘ ਹੁਸੈਨਪੁਰਾ,ਇਮਰਾਨ ਖਾਨ) ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਵਲੋਂ ਸੀਨੀਅਰ ਐਡਵੋਕੇਟ ਸ਼੍ਰੀ ਇਜ਼ਾਜ਼ ਆਲਮ ਨੂੰ ਕਮਿਸ਼ਨ ਦਾ ਮੈਂਬਰ ਆਫ ਕਮਿਉਨਿਟੀ ਲੀਡਰ ਨਾਮਜ਼ਦ ਕੀਤਾ ਹੈ। ਵਰਣਨਯੋਗ ਹੈ ਕਿ ਉਕਤ ਮੈਂਬਰ ਦਾ ਕੰਮ ਸੂਬਿਆਂ ‘ਚ ਵਸ ਰਹੇ ਘੱਟ ਗਿਣਤੀ ਲੋਕਾਂ ਦੇ ਮਸਲਿਆਂ ਸਬੰਧੀ ਕਮਿਸ਼ਨ ਨੂੰ ਸਮੇਂ ਸਮੇਂ ਤੇ ਸਲਾਹ ਮਸ਼ਵਰਾ ਦੇਣਾ ਹੁੰਦਾ ਹੈ। ਐਡਵੋਕੇਟ ਇਜ਼ਾਜ਼ ਆਲਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਘੱਟ ਗਿਣਤੀਆਂ ਲਈ ਵੱਖ-ਵੱਖ ਚਲਾਈ ਜਾਂਦੀਆਂ ਭਲਾਈ ਸਕੀਮਾਂ ਦਾ ਫਾਇਦਾ ਘੱਟ ਗਿਣਤੀਆਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਘੱਟ ਗਿਣਤੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਮਲੇਰਕੋਟਲਾ ਵਿਖੇ ਮਾਨਿਰੀਟੀ ਵਿਭਾਗ ਵਲੋਂ ਉਸਾਰੇ ਜਾਣ ਵਾਲੇ ਮੈਡੀਕਲ ਕਾਲਜ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਜ਼ਾਜ਼ ਆਲਮ ਦੀ ਉਕਤ ਨਾਮਜਦਗੀ ਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ, ਸਾਬਕਾ ਡੀ.ਜੀ.ਪੀ ਜਨਾਬ ਮੁਹੰਮਦ ਮੁਸਤਫਾ, ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਫਾਰੂਕ ਅਨਸਾਰੀ ਆਦਿ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਮੁਬਾਰਕਬਾਦ ਪੇਸ਼ ਕੀਤੀ।