ਚੰਡੀਗੜ (ਹਰਮਿੰਦਰ ਸਿੰਘ ਨਾਗਪਾਲ) : ਪੁਲਿਸ ਦੀ ਨੌਕਰੀ ਚੰਗੇ ਕਰਮਾਂ ਨਾਲ ਹੀ ਮਿਲਦੀ ਹੈ ਇਹ ਪੰਕਤੀਆਂ ਐਸ ਐਚ ਓ ਪੁਲਿਸ ਸਟੇਸ਼ਨ 17 ਓਮ ਪ੍ਰਕਾਸ਼ ਨੇ ਸ਼ਾਸ਼ਤਰੀ ਮਾਰਕੀਟ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਗਪਾਲ ਤੇ ਉਹਨਾਂ ਦੇ ਨਾਲ ਵਧਾਈ ਦੇਣ ਗਏ ਮਾਰਕੀਟ ਦੇ ਆਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਜਿਸ ਦਿਨ ਦਾ ਐਸ ਐਚ ਓ ਓਮ ਪ੍ਰਕਾਸ਼ ਨੇ ਚਾਰਜ ਸੰਭਾਲਿਆ ਹੈ ਤਿਉਹਾਰਾਂ ਦੇ ਮੋਕੇ ਕਰਕੇ ਸਮਾਂ ਹੀ ਨਹੀਂ ਮਿਲਿਆ ਕਿ ਉਹ ਕਿਸੇ ਨੂੰ ਮਿਲ ਸਕਣ ਡਿਊਟੀ ਕਰਦਿਆਂ ਹੀ ਉਹ ਲੋਕਾਂ ਨੂੰ ਮਿਲ ਸਕੇ ਉਹਨਾਂ ਨੇ ਆਪਣੀ ਡਿਊਟੀ ਦੌਰਾਨ ਆਪਣੇ ਤਜੁੱਰਬੇ ਦੇ ਨਾਲ ਇਕ ਬਜ਼ੁਰਗ ਔਰਤ ਦੇ ਗੁੰਮ ਬੇਟੇ ਦੀ ਗੱਲ ਦੱਸੀ ਜਿਸ ਨੂੰ ਓਮ ਪ੍ਰਕਾਸ਼ ਨੇ ਜਲਦੀ ਹੀ ਲੱਭ ਦਿਤਾ ਸੀ ਤਾਂ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਕਿਸਮਤ ਵਾਲਿਆਂ ਨੂੰ ਭਗਵਾਨ ਮੋਕਾ ਦੇਂਦਾ ਹੈ ਏਐਸਆਈ ਤੋਂ ਸ਼ੁਰੂ ਕੀਤੀ ਨੋਕਰੀ ਤੋਂ ਲੈਕੇ ਸਾਰੇ ਚੰਡੀਗੜ ਦੇ ਵੱਖ-ਵੱਖ ਚੋਂਕੀਆ, ਪੁਲਿਸ ਸਟੇਸ਼ਨਾਂ ਦੇ ਤਜਰਬਿਆਂ ਬਾਰੇ ਸਾਡੇ ਬਿਊਰੋ ਚੀਫ ਹਰਮਿੰਦਰ ਸਿੰਘ ਨਾਗਪਾਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਐਸ ਐਚ ਓ ਪੁਲਿਸ ਸਟੇਸ਼ਨ ਸੈਕਟਰ 17 ਵਿੱਚ ਸੇਵਾ ਨਿਭਾ ਰਹੇ ਹਨ ਇਸ ਮੌਕੇ ਮਾਰਕੀਟ ਦੇ ਜਰਨਲ ਸੈਕਟਰੀ ਅਸ਼ਵਨੀ ਕੁਮਾਰ, ਵਾਇਸ ਪ੍ਰਧਾਨ ਬਬਲੂ,ਤੇ ਰਿੰਕੂ ਮੋਜੂਦ ਸਨ