No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਜਾਸੂਸ ਕੁੜੀ ਨੇ ਇੰਝ ਜਾਲ ‘ਚ ਫਸਾਇਆ, ਖੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਨੌਜਵਾਨ ਗ੍ਰਿਫ਼ਤਾਰ

admin by admin
September 15, 2021
in PUNJAB
0
ਜਾਸੂਸ ਕੁੜੀ ਨੇ ਇੰਝ ਜਾਲ ‘ਚ ਫਸਾਇਆ, ਖੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਨੌਜਵਾਨ ਗ੍ਰਿਫ਼ਤਾਰ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਲੁਧਿਆਣਾ,15 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਪਾਕਿਸਤਾਨ ਖੁਫ਼ੀਆ ਏਜੰਸੀ (ਪੀ. ਆਈ. ਓ.) ਵਿਚ ਕੰਮ ਕਰਨ ਵਾਲੀ ਇਕ ਕੁੜੀ ਨੇ 35 ਸਾਲਾ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਜਾਲ ’ਚ ਫਸਾ ਲਿਆ ਅਤੇ ਫਿਰ ਉਸ ਦੇ ਮੋਬਾਇਲ ਨੰਬਰਾਂ ’ਤੇ ਇਕ-ਇਕ ਕਰ ਕੇ 3 ਵ੍ਹਟਸਐਪ ਨੰਬਰ ਲੈ ਲਏ। ਇਸ ਤੋਂ ਬਾਅਦ 7 ਡਿਫੈਂਸ ਮੁਲਾਜ਼ਮਾਂ ਨਾਲ ਸੋਸ਼ਲ ਮੀਡੀਆ ਜ਼ਰੀਏ ਨਜ਼ਦੀਕੀਆਂ ਵਧਾ ਕੇ ਉਨ੍ਹਾਂ ਦੇ 2 ਗਰੁੱਪਾਂ ’ਚ ਸ਼ਾਮਲ ਹੋ ਗਈ। ਇਸ ਤੋਂ ਬਾਅਦ ਗਰੁੱਪ ਦੀ ਸਾਰੀ ਗੱਲਬਾਤ ’ਤੇ ਨਿਗਰਾਨੀ ਰੱਖਣ ਲੱਗ ਪਈ। ਇਸ ਕੇਸ ਦਾ ਪਤਾ ਲੱਗਦੇ ਹੀ ਹਰਕਤ ਵਿਚ ਆਈ ਸੀ. ਆਈ. ਏ.-3 ਦੀ ਪੁਲਸ ਨੇ ਜੋਧਪੁਰ ਏਅਰਫੋਰਸ ਇੰਟੈਲੀਜੈਂਸੀ ਨਾਲ ਮਿਲ ਕੇ ਪਹਿਲਾਂ ਨੌਜਵਾਨ ਨੂੰ ਪ੍ਰਤਾਪ ਚੌਂਕ ਨੇੜਿਓਂ ਦਬੋਚ ਕੇ ਡਵੀਜ਼ਨ ਨੰ. 6 ਵਿਚ ਕੇਸ ਦਰਜ ਕੀਤਾ ਅਤੇ ਹੁਣ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਰ ਕੁੜੀ ਨੇ ਕਿਸੇ ਤਰ੍ਹਾਂ ਗੱਲਾਂ ਵਿਚ ਉਲਝਾ ਕੇ ਨੌਜਵਾਨ ਦੇ ਮੋਬਾਇਲ ਦਾ ਵ੍ਹਟਸਐਪ ਆਪਣੇ ਕੋਲ ਚਲਾਉਣਾ ਸ਼ੁਰੂ ਕਰ ਦਿੱਤਾ। ਫਿਰ ਡਿਫੈਂਸ ਮੁਲਾਜ਼ਮਾਂ ਤੱਕ ਕਿਸੇ ਤਰ੍ਹਾਂ ਪੁੱਜ ਕੇ ਡਿਫੈਂਸ ਦੇ ਵ੍ਹਟਸਐਪ ਗਰੁੱਪ ਸੀ. ਐੱਮ. ਡੀ. ਮੁਚੁਅਲ ਪੋਸਟਿੰਗ ਅਤੇ ਮੇਸ ਇਨਫਰਮੇਸ਼ਨ ਅਪਡੇਟ ਵਿਚ ਸ਼ਾਮਲ ਹੋ ਗਈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਕੁੜੀ ਵੱਲੋਂ ਨਾਮਜ਼ਦ ਨੌਜਵਾਨ ਦੇ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ ਵਿਚ ਫੋਨ ਐਪ ਜ਼ਰੀਏ 10 ਹਜ਼ਾਰ ਤੋਂ ਜ਼ਿਆਦਾ ਰੁਪਏ ਜਮ੍ਹਾਂ ਕਰਾਏ ਗਏ ਸਨ, ਜਿਸ ਤੋਂ ਬਾਅਦ ਪੈਸੇ ਮਹਾਰਾਸ਼ਟਰ ਅਤੇ ਪੂਨਾ ਵਿਚ ਚੱਲ ਰਹੇ ਐੱਸ. ਬੀ. ਆਈ. ਬੈਂਕ ਸ਼ਾਖਾ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ। ਮੰਗਲਵਾਰ ਨੂੰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਏ. ਸੀ. ਪੀ. ਪਵਨਜੀਤ ਸਿੰਘ ਮੁਤਾਬਕ ਨਾਮਜ਼ਦ ਨੌਜਵਾਨ ਦੀ ਪਛਾਣ ਪਿੰਡ ਉੱਚੀ ਦੌਦ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਮਲੇਰਕੋਟਲਾ ਵਿਚ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੀ ਕੁੜੀ ਨਾਲ ਜਸਵਿੰਦਰ ਦੀ ਫੇਸਬੁੱਕ ’ਤੇ ਦੋਸਤੀ ਹੋਈ, ਜਿਸ ਨੇ ਦੱਸਿਆ ਕਿ ਉਹ ਬਠਿੰਡਾ ਦੀ ਰਹਿਣ ਵਾਲੀ ਜਸਲੀਨ ਬਰਾੜ ਹੈ ਅਤੇ ਉਸ ਨਾਲ ਵਿਆਹ ਕਰਨ ਦੇ ਸੁਫ਼ਨੇ ਦਿਖਾ ਕੇ ਭਰੋਸਾ ਜਿੱਤ ਲਿਆ, ਜਿਸ ਤੋਂ ਬਾਅਦ ਦੋਵਾਂ ਦੀ ਮੋਬਾਇਲ ਵ੍ਹਟਸਐਪ ’ਤੇ ਇਕ-ਦੂਜੇ ਨਾਲ ਗੱਲ ਹੋਣ ਲੱਗ ਪਈ। ਜਾਂਚ ਦੌਰਾਨ ਇਕ ਆਡੀਓ ਵੀ ਮਿਲੀ ਹੈ, ਜਿਸ ਵਿਚ ਕੁੜੀ ਜੈਪੁਰ ਜਾ ਕੇ ਇਕ ਸੀ. ਡੀ. ਲੈ ਕੇ ਆਉਣ ਦੀ ਗੱਲ ਕਹਿ ਰਹੀ ਹੈ, ਨਾਲ ਹੀ ਜਸਵਿੰਦਰ ਨੇ ਉਸ ਨੂੰ ਤਿੰਨ ਵ੍ਹਟਸਐਪ ਚਲਾਉਣ ਲਈ ਵੱਖ-ਵੱਖ ਮੋਬਾਇਲ ਨੰਬਰ ਦਿੱਤੇ ਸਨ। ਪੁਲਸ ਮੁਤਾਬਕ ਜਾਂਚ ਦੌਰਾਨ ਕਾਫੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

Post Views: 62
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 000 was deposited in the bank account through the phone appAccording to policeAir Force IntelligenceAn audio was also found during the investigationBecame friends on FacebookI. Was. I. Was. I. More than Rs 10M. D. Mutual postingmajor revelations are expected during the investigationMobile numbersPakistan's intelligence agencyPratap ChowkShe runs three WhatsAppsStart running WhatsApp on your mobileTalk to each other on mobile WhatsAppThe accused court on TuesdayThe whole conversationTook 3 WhatsApp numbers
Previous Post

ਕਿਸਾਨ ਮਜਦੂਰ ਸੰਘਰਸ਼ ਕਮੇਟੀ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ 41 ਮੈਬਰੀ ਇਕਾਈ ਦਾ ਕੀਤਾ ਗਿਆ ਗਠਨ

Next Post

ਭਾਰੀ ਬਾਰਿਸ਼ ਨੇ ਖੋਲੀਆਂ ਕਾਂਗਰਸ ਸਰਕਾਰ ਦੇ ਵਿਕਾਸ ਕਾਰਜਾਂ ਦੀਆਂ ਪੋਲਾਂ

Next Post
ਭਾਰੀ ਬਾਰਿਸ਼ ਨੇ ਖੋਲੀਆਂ ਕਾਂਗਰਸ ਸਰਕਾਰ ਦੇ ਵਿਕਾਸ ਕਾਰਜਾਂ ਦੀਆਂ ਪੋਲਾਂ

ਭਾਰੀ ਬਾਰਿਸ਼ ਨੇ ਖੋਲੀਆਂ ਕਾਂਗਰਸ ਸਰਕਾਰ ਦੇ ਵਿਕਾਸ ਕਾਰਜਾਂ ਦੀਆਂ ਪੋਲਾਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In