No Result
View All Result
Wednesday, April 15, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਵਿਧਾਇਕ ਭੁੱਲਰ ਨੇ ਐੱਸ.ਐੱਸ.ਪੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ

admin by admin
August 20, 2021
in PUNJAB
0
ਵਿਧਾਇਕ ਭੁੱਲਰ ਨੇ ਐੱਸ.ਐੱਸ.ਪੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਤਰਨ ਤਾਰਨ, 19 ਅਗਸਤ(ਰਣਬੀਰ ਸਿੰਘ)- ਕਾਂਗਰਸ ਪਾਰਟੀ ਦੇ ਖੇਮਕਰਨ ਤੋਂ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਨੇ ਆਪਣੀ ਹੀ ਸੂਬਾ ਸਰਕਾਰ ਖਿਲਾਫ਼ ਸਿੱਧੇ ਤੌਰ ’ਤੇ ਮੋਰਚਾ ਖੋਲ੍ਹਦਿਆਂ ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀਆਂ ਅਤੇ ਖਾਸ ਕਰਕੇ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਖਿਲਾਫ਼ ਅਨੇਕਾਂ ਕਿਸਮ ਦੇ ਗੰਭੀਰ ਦੋਸ਼ ਲਗਾਉਂਦਿਆਂ ਉਸ ਨੂੰ ਇਸ ਅਹੁਦੇ ਦੇ ਅਯੋਗ ਆਖਿਆ ਹੈ। ਸੁਖਪਾਲ ਸਿੰਘ ਭੁੱਲਰ ਨੇ ਇਸ ਸਬੰਧੀ ਅੱਜ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਸਰਹੱਦੀ ਖੇਤਰ ਦੇ ਕਸਬਾ ਭਿੱਖੀਵਿੰਡ ਵਿੱਚ ਕਰਕੇ ਸੂਬੇ ਅੰਦਰ ਅਮਨ-ਕਾਨੂੰਨ ਦੀ ਅਤਿ ਮੰਦੀ ਹਾਲਤ ਹੋਣ ਤੇ ਚਿੰਤਾ ਜ਼ਾਹਰ ਕੀਤੀ । ਉਨ੍ਹਾਂ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਲੇ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅਸਲਾ ਲਾਇਸੰਸ ਬਣਵਾਉਣ ਵਾਲਿਆਂ ਨੂੰ ਆਪਣੇ ਘਰਾਂ ਤੋਂ ਇਲਾਵਾ ਪਿੰਡਾਂ-ਕਸਬਿਆਂ ਆਦਿ ਦੇ ਚੌਰਾਹਿਆਂ ’ਤੇ ਸੀ.ਸੀ.ਟੀ.ਵੀ ਲਗਵਾਉਣ ਲਈ ਆਖਣਾ ਇੱਕ ਤਰ੍ਹਾਂ ਨਾਲ ਰਿਸ਼ਵਤ ਲੈਣ ਦੇ ਬਰਾਬਰ ਹੈ । ਇਸ ਸਭ ਕੁੱਝ ਬਾਰੇ ਐੱਸ.ਐੱਸ.ਪੀ ਨੇ ਕੁੱਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਿਰਫ ਆਪਣਾ ਕੰਮ ਕਰਦੇ ਹਨ। ਵਿਧਾਇਕ ਨੇ ਐੱਸ.ਐੱਸ.ਪੀ ਵੱਲੋਂ ਅਸਲਾ ਲਾਈਸੈਂਸ ਜਾਰੀ ਕਰਵਾਉਣ ਵਾਲੇ 138 ਬਿਨੇਕਾਰਾਂ ਦੀਆਂ ਅਰਜ਼ੀਆਂ ਤੇ ‘ਅਸਵੀਕਾਰ’ ਲਿਖੇ ਜਾਣ ਨੂੰ ਲੋਕਾਂ ਦੇ ਹਜ਼ਾਰਾਂ ਰੁਪਏ ਖਰਚੇ ਜਾਣ ਨੂੰ ਬਰਬਾਦ ਕਰਨਾ ਕਿਹਾ । ਉਨ੍ਹਾਂ ਨੇ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਉੱਤੇ ਵੀ ਸਵਾਲ ਚੁੱਕੇ।
ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਦੇ ਡੋਪ ਟੈਸਟ ਦੀ ਮੰਗ:-ਜ਼ਿਲ੍ਹਾ ਤਰਨਤਾਰਨ ਦੇ ਖੇਮਕਰਨ ਹਲਕੇ ਤੋ ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਨੇ ਅੱਜ ਆਪਣੀ ਦੇ ਸਰਕਾਰ ਤੇ ਸਵਾਲ ਚੁੱਕਦੇ ਕਿਹਾ ਕਿ ਬੀਤੇ ਐਤਵਾਰ ਨੂੰ ਪਿੰਡ ਭਾਈ ਲੱਧੂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਪਰ ਐੱਸਐਚਓ ਜਸਵਿੰਦਰ ਸਿੰਘ ਬਰਾੜ ਨੂੰ ਇਹ ਤੱਕ ਪਤਾ ਨਹੀਂ ਕਿ ਇਹ ਪਿੰਡ ਉਨ੍ਹਾਂ ਦੇ ਹਦੂਦ ਅੰਦਰ ਹੈ। ਉਨ੍ਹਾਂ ਬੀਤੇ ਕੁੱਝ ਮਹੀਨੇ ਪਹਿਲਾਂ ਭਿੱਖੀਵਿੰਡ ਵਿਚ ਕਾਮਰੇਡ ਬਲਵਿੰਦਰ ਸਿੰਘ ਦੇ ਹੋਏ ਕਤਲ ਮਾਮਲੇ ਤੇ ਵੀ ਸਵਾਲ ਚੁੱਕੇ। ਉਨ੍ਹਾਂ ਜ਼ਿਲ੍ਹੇ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਬਾਰੇ ਕਿਹਾ ਕਿ ਪਤਾ ਨਹੀਂ ਕਿਹੜੇ ਸੂਬੇ ਵਿਚੋਂ ਲਿਆਕੇ ਇਸਨੂੰ ਇੱਥੇ ਲਗਾਇਆ ਗਿਆ ਜਿਸਨੂੰ ਪੰਜਾਬ ਬਾਰੇ ਕੁਝ ਪਤਾ ਨਹੀਂ ਨਾਲ ਉਨ੍ਹਾਂ ਕਿਹਾ ਤਰਨਤਾਰਨ ਜ਼ਿਲ੍ਹੇ 16 ਥਾਣਿਆਂ ਅਤੇ 17 ਪੁਲੀਸ ਚੌਕੀਆਂ ਵਿਚ ਲੱਗੇ ਥਾਣਾ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਦੇ ਡੋਪ ਟੈਸਟ ਕਰਵਾਏ ਜਾਣ ਕਿ ਇਹ ਅਫ਼ਸਰ ਡਿਊਟੀ ਦੇ ਲਾਇਕ ਵੀ ਹਨ ਜਾਂ ਨਹੀਂ।
Post Views: 90
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Against the state governmentAmmunition licenseBorder areaConcerned about being in a bad situationCongress PartyIs equivalent to taking a bribeKhemkaranlatest newslatest updates on punjabOfficers are also worthy of dutyOutpost in-charges Last Sundaypress conferencepress ki taquat newspunjab newsRefusal to commentSukhpal Singh Bhullartop 10 news
Previous Post

करोड़ों के मालिक को जूते भी पहनने नहीं हुऐ नसीब, देश छोड़कर भागा

Next Post

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੱਟੀ ਮੋੜ ਸਦਰ ਥਾਣੇ ਅੱਗੇ ਪੱਕੇ ਮੋਰਚੇ ਦਾ ਕੀਤਾ ਐਲਾਨ

Next Post
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੱਟੀ ਮੋੜ ਸਦਰ ਥਾਣੇ ਅੱਗੇ ਪੱਕੇ ਮੋਰਚੇ ਦਾ ਕੀਤਾ ਐਲਾਨ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੱਟੀ ਮੋੜ ਸਦਰ ਥਾਣੇ ਅੱਗੇ ਪੱਕੇ ਮੋਰਚੇ ਦਾ ਕੀਤਾ ਐਲਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800