No Result
View All Result
Thursday, August 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ  ਪੰਜਾਬ ਦੀ ਜਨਤਾ ਤੰਗ ਅਤੇ ਹੁਣ ਦੇਖਣਾ ਚਾਹੁੰਦੀ ਹੈ  ਆਪ ਦੀ ਸਰਕਾਰ – ਮੇਘਚੰਦ ਸ਼ੇਰਮਾਜਰਾ

admin by admin
August 10, 2021
in PUNJAB
0
ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ  ਪੰਜਾਬ ਦੀ ਜਨਤਾ ਤੰਗ ਅਤੇ ਹੁਣ ਦੇਖਣਾ ਚਾਹੁੰਦੀ ਹੈ  ਆਪ ਦੀ ਸਰਕਾਰ – ਮੇਘਚੰਦ ਸ਼ੇਰਮਾਜਰਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 10 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਆਮ ਆਦਮੀ ਪਾਰਟੀ ਪਟਿਆਲਾ ਨੂੰ ਅੱਜ ਵੱਡੀ ਤਾਕਤ ਮਿਲੀ, ਜਦੋਂ ਪਟਿਆਲਾ ਦੇ ਵਾਰਡ ਨੰ: 60 ਵਿਖੇ  ਵਾਰਡ ਇੰਚਾਰਜ ਸੂਬੇਦਾਰ ਸੁਰਜਨ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਪ੍ਰੋਗਰਾਮ ਵਿੱਚ ਨੌਜਵਾਨਾਂ ਦਾ ਇਕ ਵੱਡਾ ਇਕੱਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ। ਇਹਨਾਂ ਨੌਜਵਾਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਜਿਲ੍ਹਾ ਦਿਹਾਤੀ ਪ੍ਰਧਾਨ ਮੇਘਚੰਦ ਸ਼ੇਰਮਾਜਰਾ ਅਤੇ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਵੀਰਪਾਲ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ।

ਪ੍ਰੈਸ ਨੋਟ ਜਾਰੀ ਕਰਦਿਆਂ ਮੇਘਚੰਦ ਸ਼ੇਰਮਾਜਰਾ ਜਿਲ੍ਹਾ ਪ੍ਰਧਾਨ ਦਿਹਾਤੀ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਦੀ ਹੋਈ ਆਮ ਆਦਮੀ ਪਾਰਟੀ ਨੂੰ ਅੱਜ ਪਟਿਆਲਾ ਸ਼ਹਿਰ ਵਿੱਚ ਉਦੋਂ ਹੋਰ ਤਾਕਤ ਮਿਲੀ, ਜਦੋਂ ਪਾਰਟੀ ਦੇ ਵਾਰਡ ਨੰ: 60 ਵਿਖੇ  ਵਾਰਡ ਇੰਚਾਰਜ ਸੂਬੇਦਾਰ ਸੁਰਜਨ ਸਿੰਘ ਦੀ ਪ੍ਰੇਰਨਾ ਸਦਕਾ 25 ਨੌਜਵਾਨਾਂ ਅਤੇ ਮਹਿਲਾਵਾਂ ਦਾ ਇਕ ਵੱਡਾ ਗਰੁੱਪ ਅਮਰਜੀਤ ਸਿੰਘ, ਰਵੀ, ਕਮਲਾ ਰਾਣੀ, ਵਰਿੰਦਰ ਕੌਰ, ਰਾਜਰਾਣੀ ਕੌਰ, ਵਿਕੀ ਭੰਵਰ, ਰਾਜੂ ਚਾਵਲਾ, ਵਿਕੀ ਕੁਮਾਰ, ਗਗਨ ਕੁਮਾਰ, ਅਮਿਤ ਬੱਗਾ, ਨਰਿੰਦਰ ਨੰਦੂ, ਜੋਗਿੰਦਰ ਕੁਮਾਰ, ਸ਼ਭਾਸ ਚੰਦ, ਸਚਿਨ ਕੁਮਾਰ, ਜੱਸੀ ਪਟਿਆਲਾ, ਰੌਕੀ ਕੁਮਾਰ, ਰਾਜੂ ਰੰਗੀਲਾ, ਮਹਿੰਦਰ ਸਿੰਘ, ਗੋਪੀ ਮਹਿਰਾ, ਹੈਪੀ ਕੁਮਾਰ, ਰਿਕੀ ਕੁਮਾਰ, ਇੰਦਰਜੀਤ ਸਿੰਘ ਆਦਿ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ। ਇਸ ਮੌਕੇ ਇਹਨਾਂ ਨੋਜਵਾਨਾਂ ਨੇ ਪਾਰਟੀ ਜੁੜਨ ਤੇ ਆਪਣੀ ਖੁਸ਼ੀ ਪ੍ਰਗਟਾਈ ਅਤੇ ਪਾਰਟੀ ਲਈ ਦਿਨ ਰਾਤ ਸੇਵਾ ਕਰਨ ਦਾ ਪ੍ਰਣ ਲਿਆ।

ਮੇਘਚੰਦ ਸ਼ੇਰਮਾਜਰਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੀ ਹੈ ਅਤੇ ਅਕਾਲੀ ਦਲ ਤੇ ਭਾਜਪਾ ਤੋਂ ਵੀ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ਉਪਰੰਤ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ, ਬਿਜਲੀ ਦੇ ਪਿਛਲੇ ਸਾਰੇ ਬਕਾਇਆ ਮਾਫ, 24 ਘੰਟੇ ਬਿਜਲੀ ਦਿੱਤੀ ਜਾਵੇਗੀ। ਨੌਜਵਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਿਆਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨਾਂ ਦੇ ਰੁਜ਼ਗਾਰ ਦਾ ਵਿਸ਼ੇਸ਼ ਧਿਆਨ ਰੱਖੇਗੀ, ਬੇਰੁਜ਼ਗਾਰੀ ਨੂੰ ਨੱਥ ਪਾਵੇਗੀ। ਅੱਜ ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਅਤੇ ਮੁਲਾਜ਼ਮ ਹਰ ਰੋਜ਼ ਪੁਲਿਸ ਤਸ਼ੱਦਦ ਦਾ ਸ਼ਿਕਾਰ ਹਨ, ਰੁਜ਼ਗਾਰ ਦੇਣ ਦੀ ਬਜਾਏ ਖੋਹਿਆ ਜ਼ਾ ਰਿਹਾ ਹੈ। ਮੁੱਖ ਮੰਤਰੀ ਸੂਬੇ ਵਿਚੋਂ ਗੈਰਹਾਜ਼ਰ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਦਾ ਮਾਫੀਆ ਰਾਜ ਉਸੇ ਤਰਾਂ ਚੱਲ ਰਿਹਾ ਹੈ। ਜ਼ਹਿਰੀਲੀ ਸ਼ਰਾਬ ਦੀਆਂ ਫੜੀਆਂ ਗਈਆਂ ਨਜ਼ਾਇਜ਼ ਫੈਕਟਰੀਆਂ ਦੇ ਮੁਲਾਜ਼ਮਾਂ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਅਤੇ ਲੋਕ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਸਿੱਧੂ ਦੀ ਪ੍ਰਧਾਨਗੀ ਦਾ ਡਰਾਮਾ ਰਚਿਆ ਗਿਆ ਹੈ।

ਇਸ ਮੌਕੇ ਬੋਲਦਿਆਂ ਵੀਰਪਾਲ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਨੇ ਕਿਹਾ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਵੀ ਆਮ ਲੋਕ ਪ੍ਰਭਾਵਿਤ ਹੋਏ ਹਨ, ਜਿਸ ਕਰਕੇ ਲੋਕ ਹੁਣੇ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਕੇਜਰੀਵਾਲ ਸਾਹਿਬ ਦੀ ਮੁਫਤ 300 ਯੂਨਿਟ ਦੀ ਬਿਜਲੀ ਗਾਰੰਟੀ ਕਰਕੇ ਪਾਰਟੀ ਨਾਲ ਜੁੜ ਰਹੀਆਂ ਹਨ। ਜੋ ਕੀ ਇਕ ਬਦਲਾਅ ਦਾ ਸੰਕੇਤ ਹੈ, ਆਮ ਲੋਕ ਹੁਣ ਪੰਜਾਬ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਭਾਜਪਾ ਤੋਂ ਛੁਟਕਾਰਾ ਚਾਹੁੰਦੇ ਹਨ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਇਸ ਮੌਕੇ ਪਾਰਟੀ ਦੇ ਵਾਰਡ ਇੰਚਾਰਜ ਸੂਬੇਦਾਰ ਸੁਰਜਨ ਸਿੰਘ, ਡਾਕਟਰ ਬਰਾਰ, ਅਸ਼ੋਕ ਸਿਰਸਵਾਲ, ਜੋਰਾ ਸਿੰਘ ਚੀਮਾ, ਨਰੇਸ਼ ਕੁਮਾਰ ਨਿਸ਼ੂ ਹਾਜ਼ਰ ਸਨ।

Post Views: 76
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 2022 Assembly ElectionsAam Aadmi Party PatialaAkali DalArvind KejriwalBhagwant Singh MannBJPCaptain SarkarDistrict President Women's Winglatest newslatest updates on punjabpress ki taquat newsPunjab Governmentpunjab politicsPunjab Presidentthe false promises of Captain Sarkarthe people of Punjab
Previous Post

ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਤਰੀਕ ਐਲਾਨੀ

Next Post

ਮੁਹਾਲੀ ਸ਼ਹਿਰ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕਰੇਗਾ ਨਗਰ ਨਿਗਮ: ਬਲਬੀਰ ਸਿੰਘ ਸਿੱਧੂ

Next Post
File Photo

ਮੁਹਾਲੀ ਸ਼ਹਿਰ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕਰੇਗਾ ਨਗਰ ਨਿਗਮ: ਬਲਬੀਰ ਸਿੰਘ ਸਿੱਧੂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In