No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਸਖਤ ਰੋਕਾਂ ਦਾ ਐਲਾਨ : ਪੰਜਾਬ ਨੂੰ ਕੋਵਿਡ ਦੇ ਮਾਮਲੇ ਵਿੱਚ ਮੁੰਬਈ, ਦਿੱਲੀ, ਤਾਮਿਲਨਾਡੂ ਨਹੀਂ ਬਣਨ ਦੇਣਾ ਚਾਹੁੰਦਾ : ਕੈਪਟਨ ਅਮਰਿੰਦਰ

admin by admin
July 12, 2020
in PUNJAB
0
ਸਖਤ ਰੋਕਾਂ ਦਾ ਐਲਾਨ : ਪੰਜਾਬ ਨੂੰ ਕੋਵਿਡ ਦੇ ਮਾਮਲੇ ਵਿੱਚ ਮੁੰਬਈ, ਦਿੱਲੀ, ਤਾਮਿਲਨਾਡੂ ਨਹੀਂ ਬਣਨ ਦੇਣਾ ਚਾਹੁੰਦਾ : ਕੈਪਟਨ ਅਮਰਿੰਦਰ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ•, 12 ਜੁਲਾਈ ((ਸ਼ਿਵ ਨਾਰਾਇਣ ਜਾਂਗੜਾ) : ਕੋਵਿਡ ਦੇ ਕੇਸਾਂ ਦੀ ਵਧਦੀ ਗਿਣਤੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੁਝ ਹੋਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਗਈ ਹੈ ਜਿਸ ਵਿੱਚ ਸਮਾਜਿਕ, ਜਨਤਕ ਤੇ ਪਰਿਵਾਰਕ ਇਕੱਠਾਂ ਬਾਰੇ ਬੰਦਸ਼ਾਂ ਸਮੇਤ ਕੰਮਕਾਜ ਦੌਰਾਨ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕੋਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਖਤੀ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਵੀ ਮੁੰਬਈ, ਦਿੱਲੀ ਜਾਂ ਤਾਮਿਲਨਾਡੂ ਦੇ ਰਾਹ ਪਏ। ਇਹ ਪੁੱਛੇ ਜਾਣ ‘ਤੇ ਕਿ ਸੂਬਾ ਸਰਕਾਰ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਹਫਤੇ ਦੇ ਅੰਤਲੇ ਦਿਨਾਂ ਲਈ ਲੌਕਡਾਊਨ ਕਿਉਂ ਨਹੀਂ ਲਗਾਉਂਦੀ ਤਾਂ ਉਨ•ਾਂ ਕਿਹਾ ਕਿ ਐਤਵਾਰ ਨੂੰ ਪਹਿਲਾ ਹੀਂ ਲੌਕਡਾਊਨ ਲਗਾਇਆ ਹੋਇਆ ਹੈ ਅਤੇ ਸਰਕਾਰ ਸਾਰੀ ਸਥਿਤੀ ‘ਤੇ ਪੂਰੀ ਨਿਗ•ਾਂ ਰੱਖ ਰਹੀ ਹੈ ਅਤੇ ਜੋ ਕਦਮ ਜ਼ਰੂਰੀ ਹੋਣਗੇ, ਉਹ ਚੁੱਕੇਗੀ।
ਮੌਜੂਦਾ ਸੰਕਟ ਦੇ ਚੱਲਦਿਆਂ ਹਰੇਕ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਤਰ•ਾਂ ਦੀਆਂ ਰੋਕਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਉਨ•ਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੀਆਂ ਜ਼ਿੰਦਗੀ ਬਚਾਉਣ ਲਈ ਕਿਸੇ ਕਿਸਮ ਦੇ ਇਕੱਠ ਤੋਂ ਗੁਰੇਜ਼ ਕਰਨ। ਉਨ•ਾਂ ਕਿਹਾ,”ਪੰਜਾਬ ਨੂੰ ਬਚਾਉਣ ਦੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਰਾਜਨੀਤੀ ਉਡੀਕ ਕਰ ਸਕਦੀ ਹੈ।” ਮਨੁੱਖਤਾ ਲਈ ਸਭ ਤੋਂ ਵੱਡੇ ਖਤਰੇ ਦਾ ਮੁਕਾਬਲਾ ਕਰਨ ਲਈ ਉਨ•ਾਂ ਸਾਰਿਆਂ ਨੂੰ ਸਾਂਝੀ ਲੜਾਈ ਲੜਨ ਦਾ ਸੱਦਾ ਦਿੱਤਾ।
ਕਈ ਫਰੰਟਲਾਈਨ ਵਰਕਰਾਂ ਅਤੇ ਸਰਕਾਰੀ ਅਫਸਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਸਮੇਤ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਉਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਵਾਈ ਦਾ ਹਾਲੇ ਕੋਈ ਪਤਾ ਨਹੀਂ ਅਤੇ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਛੱਡ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਸ਼ਨਿਚਰਵਾਰ ਨੂੰ ਮਾਸਕ ਨਾ ਪਹਿਨਣ ਲਈ 5100 ਲੋਕਾਂ ਦੇ ਚਲਾਨ ਕੀਤੇ ਗਏ ਜਦੋਂ ਕਿ ਕੁਝ ਥਾਵਾਂ ਉਤੇ ਜਨਤਕ ਤੌਰ ‘ਤੇ ਥੁੱਕ ਸੁੱਟਣ ਦੇ ਵੀ ਮਾਮਲੇ ਸਾਹਮਣੇ ਆਏ। ਉਨ•ਾਂ ਕਿਹਾ ਕਿ ਲੋਕਾਂ ਨੂੰ ਅਜਿਹਾ ਕੁਝ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ•ਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਲੋੜਵੰਦਾਂ ਨੂੰ ਮੁੜ ਵਰਤੋਂ ਅਤੇ ਧੋਣ ਵਾਲੇ ਮਾਸਕ ਹੋਰ ਵੰਡੇਗੀ।
ਮਰਨ ਵਾਲਿਆਂ ਦੇ ਮੈਡੀਕਲ ਪਿਛੋਕੜ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਰੋਨਾ ਨਾਲ ਹੋਈਆਂ ਸਾਰੀਆਂ ਮੌਤਾ ਦਾ ਲੇਖਾ ਕੀਤਾ ਜਾ ਰਿਹਾ ਹੈ ਤਾਂ ਜੋ ਡਾਕਟਰ ਅਤੇ ਮਾਹਿਰ ਕੋਵਿਡ ਵਿਰੁੱਧ ਲੜਾਈ ‘ਤੇ ਹੋਰ ਵਧੇਰੇ ਕੇਂਦਰਿਤ ਰਣਨੀਤੀ ਘੜਨ ਸਕਣ।
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੋਵਿਡ ਦੇ ਕੇਸਾਂ ਵਿੱਚ ਇਜ਼ਾਫਾ ਟੈਸਟਿੰਗ ਵਧਣ ਅਤੇ ਵੱਡੀ ਗਿਣਤੀ ਵਿੱਚ ਆ ਰਹੇ ਬਾਹਰੀ ਲੋਕਾਂ ਕਾਰਨ ਹੋਇਆ ਹੈ। ਉਨ•ਾਂ ਦੱਸਿਆ ਕਿ ਸ਼ੁਰੂਆਤ ਵਿੱਚ ਇਕ ਦਿਨ ‘ਚ 700 ਟੈਸਟ ਹੰਦੇ ਸਨ ਅਤੇ ਹੁਣ ਟੈਸਟਿੰਗ ਵਧਾ ਕੇ ਇਕ ਦਿਨ ਵਿੱਚ 10,000 ਤੋਂ ਵੱਧ ਹੋ ਗਈ ਹੈ। ਉਨ•ਾਂ ਕਿਹਾ ਕਿ ਸਿਰਫ ਪਿਛਲੇ ਚਾਰ ਦਿਨਾਂ ਵਿੱਚ ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ 63000 ਲੋਕ ਸੂਬੇ ਵਿੱਚ ਦਾਖ਼ਲ ਹੋਏ ਹਨ।
ਇਹ ਪੁੱਛੇ ਜਾਣ ‘ਤੇ ਹਿਮਾਚਲ ਪ੍ਰਦੇਸ਼ ਵਾਂਗ ਪੰਜਾਬ ਵੀ ਦਿੱਲੀ ਵਰਗੇ ਵੱਧ ਪ੍ਰਭਾਵਿਤ (ਹੌਟਸਪੌਟ) ਸੂਬਿਆਂ ਤੋਂ ਆ ਰਹੇ ਲੋਕਾਂ ਲਈ ਕੋਵਿਡ ਤੋਂ ਨੈਗੇਟਿਵ ਟੈਸਟ ਹੋਣ ਦੇ ਸਰਟੀਫਿਕੇਟ ਨੂੰ ਜ਼ਰੂਰੀ ਕਿਉਂ ਨਹੀਂ ਬਣਾਉਂਦਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁਆਂਢੀ ਸੂਬੇ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਉਨ•ਾਂ ਦੀ ਸਰਕਾਰ ਕੋਵਿਡ ਸ਼ੱਕੀਆਂ ਦੀ ਰੋਕਥਾਮ ਲਈ ਆਪਣੇ ਪੱਧਰ ‘ਤੇ ਕਦਮ ਚੁੱਕ ਰਹੀ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਮਾਮੂਲੀ ਜਿਹੇ ਲੱਛਣ ਪਾਏ ਜਾਣ ਜਾਂ ਸ਼ੱਕ ਹੋਣ ‘ਤੇ ਵੀ ਆਪੋ-ਆਪਣੀ ਜਾਂਚ ਕਰਵਾਉਣ ਅਤੇ ਇਸ ਵਿੱਚ ਕੋਈ ਜੋਖਮ ਨਾ ਲੈਣ ਕਿਉਂਕਿ ਮੌਤਾਂ ਰੋਕਣ ਲਈ ਕੋਵਿਡ ਦਾ ਛੇਤੀ ਪਤਾ ਲੱਗ ਜਾਣਾ ਜ਼ਰੂਰੀ ਹੈ। ਉਨ•ਾਂ ਅੱਗੇ ਕਿਹਾ ਕਿ ਸੂਬਾ ਭਰ ਵਿੱਚ ਰੋਗਾਣੂ ਰਹਿਤ ਕਰਨ ਲਈ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਕਿ ਮੌਨਸੂਨ ਨਾਲ ਸਬੰਧਤ ਹੋਰ ਵਾਇਰਸ ਦੇ ਫੈਲਾਅ ਰੋਕੇ ਜਾ ਸਕਣ।
ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ, ਪੰਜਾਬ ਦੀ ਕੀਤੀ ਅਪੀਲ ਕਿ ਕੋਵਿਡ ਨਾਲ ਨਿਪਟਣ ਵਿੱਚ ਉਨ•ਾਂ ਦੀ ਭੂਮਿਕਾ ਨੂੰ ਮੂਹਰਲੀ ਕਤਾਰ ਦੇ ਯੋਧਿਆਂ ਵਾਂਗ ਮਾਨਤਾ ਦੇਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ ਅਤੇ ਇਸ ਦੌਰਾਨ ਕਈ ਪ੍ਰਭਾਵਿਤ ਵੀ ਹੋਏ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਸ਼ੱਕ ਤਕਨੀਸ਼ੀਅਨ ਵੀ ਪੂਰੀ ਤਰ•ਾਂ ਮੂਹਰਲੀ ਕਤਾਰ ਦੇ ਯੋਧੇ ਹਨ ਅਤੇ ਮੌਜੂਦਾ ਸੰਕਟ ਵਿੱਚ ਉਨ•ਾਂ ਦੇ ਰੋਲ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੇ ਇਕ ਵਾਸੀ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਜ਼ਿਲ•ੇ ਦੇ ਸਰਕਾਰੀ ਹਸਪਤਾਲ ਵਿੱਚ ਖਰਾਬ ਸੀ.ਟੀ. ਸਕੈਨ ਮਸ਼ੀਨ ਬਾਰੇ ਪਤਾ ਕਰਵਾ ਕੇ ਸਮੱਸਿਆ ਨੂੰ ਦੂਰ ਕੀਤਾ ਜਾਵੇ।
ਮੁੱਖ ਮੰਤਰੀ ਨੇ ਯੂ.ਕੇ. ਅਧਾਰਿਤ ਪੰਜਾਬੀ ਵੱਲੋਂ ਆਪਣੀ ਮਾਤਾ ਨੂੰ ਮਿਲਣ ਲਈ ਪੰਜਾਬ ਆਉਣ ਪੁੱਛਣ ‘ਤੇ ਉਨ•ਾਂ ਨੂੰ ਦੱਸਿਆ ਕਿ ਇੱਥੇ ਪਹੁੰਚਣ ‘ਤੇ ਉਨ•ਾਂ ਨੂੰ 7 ਦਿਨਾਂ ਦਾ ਸੰਸਥਾਗਤ ਏਕਾਂਤਵਾਸ ਅਤੇ ਉਸ ਤੋਂ ਬਾਅਦ 7 ਦਿਨਾਂ ਦੇ ਘਰੇਲੂ ਏਕਾਂਤਵਾਸ ਦੇ ਨਿਯਮਾਂ ਦਾ ਪਾਲਣਾ ਕਰਨਾ ਹੋਵੇਗਾ ਅਤੇ ਉਨ•ਾਂ ਅਤੇ ਹੋਰਾਂ ਦੀ ਸੁਰੱਖਿਆ ਦੇ ਹਿੱਤ ਵਿੱਚ ਇਨ•ਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਸਕੀ। ਮੁੱਖ ਮੰਤਰੀ ਨੇ ਕਿਹਾ ਕਿ ਨਿਯਮ ਬਣਾਏ ਹੀ ਸਾਰਿਆਂ ਦੀ ਸੁਰੱਖਿਆ ਲਈ ਹਨ।
ਇੰਤਕਾਲ ਕਰਨ ਦੀ ਗਤੀ ਹੌਲੀ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਮੁੱਖ ਸਕੱਤਰ ਨੂੰ ਇਸ ਵਿੱਚ ਤੇਜ਼ੀ ਲਿਆਉਣ ਅਤੇ ਬਕਾਇਆ ਇੰਤਕਾਲਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ।
ਰਾਸ਼ਟਰੀ ਡਿਫੈਂਸ ਅਕੈਡਮੀ (ਐਨ.ਡੀ.ਏ) ਇੰਸਟ੍ਰਕਟਰ ਨਾਇਬ ਸੂਬੇਦਾਰ ਹਰਬੰਸ ਸਿੰਘ ਦੇ ਪੋਤਰੇ ਵੱਲੋਂ ਕੀਤੀ ਬੇਨਤੀ ਕਿ ਨਾਇਬ ਸੂਬੇਦਾਰ ਉਨ•ਾਂ ਨੂੰ ਦਿਲੋਂ ਯਾਦ ਕਰਦੇ ਹਨ ਅਤੇ ਮਿਲਣਾ ਚਾਹੁੰਦੇ ਹਨ, ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ”ਜੇਕਰ ਉਹ ਆ ਸਕਦੇ ਹਨ ਤਾਂ ਕ੍ਰਿਪਾ ਕਰਕੇ ਉਨ•ਾਂ ਨੂੰ ਇਥੇ ਲਿਆਓ….. ਕੋਈ ਆਪਣੇ ਪੁਰਾਣੇ ਦੋਸਤਾਂ ਨੂੰ ਨਹੀਂ ਭੁੱਲ ਸਕਦਾ ਅਤੇ ਵਰਦੀ ਪਾਉਣ ਵਾਲੇ ਭਰਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ•ਾਂ ਅੱਗੇ ਕਿਹਾ ਕਿ ਜਦੋਂ ਤੁਸੀਂ ਵਰਦੀ ਪਾ ਲੈਂਦੇ ਹੋ ਤੁਸੀਂ ਉਮਰ ਭਰ ਲਈ ਦੋਸਤ ਬਣ ਜਾਂਦੇ ਹੋ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਬਕਾ ਐਨ.ਡੀ.ਏ ਇੰਸਟ੍ਰਕਟਰ ਨੂੰ ਮਿਲਣ ਲਈ ਇੰਤਜ਼ਾਰ ਕਰਨਗੇ।
ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਬਣਾਈ ਕੈਬਨਿਟ ਸਬ-ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪੀ ਜਾਵੇਗੀ ਅਤੇ ਉਨ•ਾਂ ਦੀ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਜਲਦ ਲਿਆ ਜਾਵੇਗਾ।
ਇਕ ਅੰਮ੍ਰਿਤਸਰ ਵਾਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ ਮਿਲਕਫੈਡ ਦੀ ਥਾਂ ਪੁਣੇ ਦੀ ਇਕ ਨਿੱਜੀ ਕੰਪਨੀ ਪਾਸੋਂ ਦੇਸੀ ਘਿਓ ਖਰੀਦੇ ਜਾਣ ਬਾਰੇ ਪ੍ਰਗਟਾਏ ਆਪਣੇ ਸਰੋਕਾਰ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸਦੇ ਹੱਕ ਵਿੱਚ ਨਹੀਂ ਹਨ ਕਿਉਂਜੋ ਡੇਅਰੀ ਪੰਜਾਬ ਲਈ ਦੂਜੀ ਫਸਲ ਹੈ। ਆਸ ਜਤਾਉਂਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ‘ਤੇ ਮੁੜ ਗੌਰ ਕਰੇਗੀ, ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਘਿਓ ਨਾਲੋ ਹੋਰ ਕੋਈ ਘਿਓ ਬਿਹਤਰ ਨਹੀਂ।
ਫਾਜ਼ਿਲਕਾ ਦੇ ਇਕ ਕਿੰਨੋ ਫਾਰਮਿੰਗ ਵਾਲੇ ਕਿਸਾਨ ਵੱਲੋਂ ਕੋਵਿਡ ਦੇ ਸੰਕਟ ਜਿਸਦੀ ਸਿਖਰ ਆਉਂਦੇ ਤਿੰਨ-ਚਾਰ ਮਹੀਨਿਆਂ ਵਿੱਚ ਕਿਆਸੀ ਜਾ ਰਹੀ ਹੈ, ਨੂੰ ਵੇਖਦਿਆਂ ਉਸਦੀ ਫਸਲ ਲਈ ਉਸਾਰੂ ਮਾਰਕੀਟਿੰਗ ਯਕੀਨੀ ਬਣਾਏ ਜਾਣ ਬਾਰੇ ਕੀਤੀ ਬੇਨਤੀ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਮਜ਼ਬੂਤ ਮਾਰਕੀਟਿੰਗ ਢਾਂਚਾ ਪਹਿਲਾਂ ਹੀ ਮੌਜੂਦ ਹੈ, ਉਹ ਖੇਤੀਬਾੜੀ ਵਿਭਾਗ ਨੂੰ ਇਸ ਮਸਲੇ ਨੂੰ ਵੇਖਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਵਿੱਚ ਕੋਈ ਚੋਰ ਮੋਰੀ ਨਾ ਹੋਵੇ, ਬਾਰੇ ਆਖਣਗੇ।
ਖੰਨਾ ਵਾਸੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਕੇਟਾਂ ਨੂੰ ਅੰਤਰ-ਰਾਸ਼ਟਰੀ ਵਿੱਦਿਆ ਲਈ ਆਸਟਰੇਲੀਆ ਵਰਗੇ ਕੁਝ ਮੁਲਕਾ ਵੱਲੋਂ ਮਾਨਤਾ ਨਾ ਦੇਣ ਸਬੰਧੀ ਉਠਾਏ ਨੁਕਤੇ ਬਾਰੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਮੁੱਦਾ ਆਸਟਰੇਲੀਆ ਸਰਕਾਰ ਪਾਸ ਉਠਾਣਗੇ ਅਤੇ ਅਪੀਲ ਕਰਨਗੇ ਕਿ ਆਸਟਰੇਲੀਆ ਵਿੱਚ ਉੱਚ ਸਿੱਖਿਆ ਡਿਗਰੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਿਕੇਟਾਂ ਨੂੰ ਬਣਦੀ ਮਾਨਤਾ ਦਿੱਤੀ ਜਾਵੇ।
ਕੰਢੀ ਪੱਟੀ ਅੰਦਰ ਕੀਰਤਪੁਰ ਸਾਹਿਬ ਦੇ ਖੇਤਰ ਚੰਗਰ ਵਿੱਚ 65 ਕਰੋੜ ਦੀ ਲਾਗਤ ਵਾਲੇ ਪੀਣ ਵਾਲੇ ਪਾਣੀ ਅਤੇ ਲਿਫਟ ਸਿੰਜਾਈ ਪ੍ਰਾਜੈਕਟ ਦੀ ਸਥਿਤੀ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੱਤ ਯੋਜਨਾਵਾਂ ਉਲੀਕੀਆਂ ਗਈਆਂ ਸਨ, ਜਿਨ•ਾਂ ਵਿਚੋਂ ਤਿੰਨ ਪਹਿਲਾਂ ਹੀ ਕਾਰਜ਼ਸ਼ੀਲ ਹਨ ਅਤੇ ਦੋ ਦਾ ਕੰਮ ਪ੍ਰਗਤੀ ਅਧੀਨ ਹੈ ਜਦੋਂਕਿ ਬਾਕੀ ਦੋ ਵਿਹਾਰਕ ਤੌਰ ‘ਤੇ ਸੰਭਵ ਨਹੀਂ ਪਾਈਆਂ ਗਈਆਂ।

Post Views: 68
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #IndiaFightsCorona COVID-19 in India#PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh Punjab coronavirus symptomscarona cerfew updates in punjabCarona Virus Cases in India : LIVE UPDATESchandigarh newscorona virus in punjabcorona virus latest figures news in punjabCorona Virus Trackers appCoronavirus (COVID-19) News: Find Latest News Update information Outbreak Cases Death Rate of Coronavirus I Raftaar newscoronavirus in punjab: Latest News & VideosCoronaVirus is easier to avoid in punjabCoronavirus positive cases in India continuecoronavirus rumors in punjabCoronavirus Update (Live)Coronavirus Updates Worldometer - real time world statisticsCoronavirus updates: Latest Coronavirus NewsCoronavirus world-o-meter update live: Country-wise total number of carona casesCoronavirus Worldometer 5 countries with the highestcovid 19 Coronavirus Live UpdatesCovid-19 cases in the last 24 hourscrime news in punjabcriminal newscriminal storyHow To Prevent Coronavirus In punjabINDIA Breaking News TodayIndia Coronavirus Map and Case CountINDIA Latest News HeadlinesIndia's COVID-19 casesinternational latest news channelJUST NOW INDIA BREAKING : TOP 10 HEADLINES news todayjust now india newsLatest National News Headlines and Breaking News in IndiaLatest News and Updates on PunjabLatest News Breaking News TodayLATEST NEWS IN INDIA : CORONA VIRUS UPDATESLatest News Today From IndiaLatest News: top news headlines videos and updateslive updateslive viral newslive viral videoLock Down PunjabOfficial Updates Coronavirus - World Health OrganizationOfficial Updates Coronavirus | COVID-19 in India |pb govt. newspress ki takatpress ki taquatpunjab congress akali dal newspunjab congress newspunjab Coronavirus Live Updatespunjab Coronavirus rumour-mongerspunjab crime newsPunjab government latest newsPunjab Live latest newspunjab politicsPunjabi khabranpunjabi latest newsSuspected Of Corona Virus Found In Punjabtop 10 newspaperstop ten patiala daily punjabi newspapers listਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਰੀ ਇੰਦੌਰ ਤੋਂ ਕਾਬੂ

Next Post

ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਸਣੇ ਜ਼ਿਲ੍ਹੇ ਵਿੱਚ 22 ਕੋਵਿਡ ਪੋਜ਼ਟਿਵ ਕੇਸਾਂ ਦੀ ਪੁਸ਼ਟੀ, 575 ਕੋਵਿਡ ਪੋਜ਼ਟਿਵ

Next Post
ਕੋਰੋਨਾ ਪੀੜਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਮਾਨਵਤਾ ਖਤਰੇ ਵਿੱਚ

ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਸਣੇ ਜ਼ਿਲ੍ਹੇ ਵਿੱਚ 22 ਕੋਵਿਡ ਪੋਜ਼ਟਿਵ ਕੇਸਾਂ ਦੀ ਪੁਸ਼ਟੀ, 575 ਕੋਵਿਡ ਪੋਜ਼ਟਿਵ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In