No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਖਾਕੀ ਤੇ ਲਾਇਆ ਦਾਗ : ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਣ ਵਾਲੇ 1 ASI & Constable ਨੌਕਰੀ ਤੋਂ ਬਰਖਾਸਤ-ਐਸ.ਐਸ.ਪੀ. ਸਿੱਧੂ

admin by admin
April 27, 2020
in INDIA
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 27 ਅਪ੍ਰੈਲ (ਪੀਤੰਬਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹਾ ਪੁਲਿਸ ਦੇ ਇੱਕ ਸਹਾਇਕ ਥਾਣੇਦਾਰ ਤੇ ਇੱਕ ਕਾਂਸਟੇਬਲ ਨੂੰ ਨਸ਼ਾ ਤਸਕਰਾ ਨਾਲ ਮਿਲੀ ਭੁਗਤ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਛੱਡਣ ਦੇ ਮਾਮਲੇ ਵਿੱਚ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦਾ ਮਿਤੀ 7-4-1986 ਦਾ ਭਰਤੀ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੰ: 2137/ਪਟਿਆਲਾ ਜੋ ਕਿ ਚੌਂਕੀ ਇੰਚਾਰਜ ਰੋਹਟੀ ਪੁਲ ਲੱਗਾ ਹੋਇਆ ਸੀ। ਇਸੇ ਤਰ੍ਹਾਂ ਮਿਤੀ 20-12-2011 ਦਾ ਭਰਤੀ ਸਿਪਾਹੀ ਗਗਨਦੀਪ ਸਿੰਘ ਨੰਬਰ 1098/ਪਟਿਆਲਾ ਵੀ ਇਸੇ ਪੁਲਿਸ ਚੌਂਕੀ ਵਿੱਚ ਤਾਇਨਾਤ ਸੀ, ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਕਰਕੇ ਅਤੇ ਨਸ਼ਾ ਤਸਕਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਛੱਡਣ ਕਾਰਨ ਇਨ੍ਹਾਂ ਵਿਰੁੱਧ ਮੁਕੱਦਮਾ ਨੰ: 55 ਮਿਤੀ 26-4-2020 ਅ/ਧ 213, 166-ਏ ਆਈ.ਪੀ.ਸੀ. 21/15/20 ਐਨ.ਡੀ.ਪੀ.ਐਸ. ਐਕਟ, 61 ਅਕਸਾਈਜ ਐਕਟ ਥਾਣਾ ਐਸ.ਟੀ.ਐਫ. ਫੇਸ-4 ਐਸ.ਏ.ਐਸ. ਨਗਰ ਮੋਹਾਲੀ ਦਰਜ ਰਜਿਸਟਰ ਹੋਇਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਹਨਾਂ ਦੇ ਰਿਹਾਇਸ਼ੀ ਕਮਰੇ ਵਿਚੋਂ 15 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 250 ਗ੍ਰਾਮ ਚਰਸ, 5 ਗ੍ਰਾਮ ਹੈਰੋਇਨ ਅਤੇ ਇੱਕ ਕੈਨੀ ਪਲਾਸਟਿਕ ਜਿਸ ਵਿੱਚ 30 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਈ ਹੈ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਭਗੋੜੇ ਮੁਲਾਜਮਾ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਸਵਿਧਾਨ ਦੇ ਆਰਟੀਕਲ 311 (2) ਬੀ ਤਹਿਤ ਏ.ਐਸ.ਆਈ. ਮਨਜੀਤ ਸਿੰਘ ਨੂੰ ਹੁਕਮ ਨੰਬਰ 3353-65/ਸਟੈਨੋ-1, ਮਿਤੀ 27-4-2020 ਅਤੇ ਸਿਪਾਹੀ ਗਗਨਦੀਪ ਸਿੰਘ ਨੂੰ ਹੁਕਮ ਨੰਬਰ 3366-78/ਸਟੈਨੋ-1, ਮਿਤੀ 27-4-2020 ਅਨੁਸਾਰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਕਿਹਾ ਕਿ ਕਿਸੇ ਵੀ ਪੁਲਿਸ ਮੁਲਾਜਮ ਦੀ ਕਿਸੇ ਵੀ ਕਿਸਮ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਨੂੰ ਨਾ ਉਨ੍ਹਾਂ ਨੇ ਪਹਿਲਾਂ ਕਦੇ ਬਰਦਾਸ਼ਤ ਗਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਹੀ ਇਹਨਾਂ ਦੋਵੇ ਪੁਲਿਸ ਮੁਲਾਜਮਾਂ ਨੂੰ ਪੁਲਿਸ ਮਹਿਕਮਾ ਵਿਚੋਂ ਬਰਖਾਸਤ ਕੀਤਾ ਗਿਆ ਹੈ।

Post Views: 37
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: crime news in patialajust now patiala newsLatest News and Updates on Patialalive updates of patialapatiala crime newsPatiala local latest newsPatiala politicspress ki takatpress ki taquatPunjabi khabranpunjabi latest news
Previous Post

ਪਟਿਆਲਾ ਦੇ ਰਾਜਪੁਰਾ ਚ ਕੋਰੋਨਾ ਪਾਜ਼ੀਟਿਵ ਮ੍ਰਿਤਕ ਔਰਤ ਕਮਲੇਸ਼ ਰਾਣੀ ਦਾ ਸਸਕਾਰ

Next Post

ਸਫਾਈ ਸੈਨਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਰਿਹਾ ਨਗਰ ਨਿਗਮ : ਕਮਿਸ਼ਨਰ

Next Post
ਸਫਾਈ ਸੈਨਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਰਿਹਾ ਨਗਰ ਨਿਗਮ : ਕਮਿਸ਼ਨਰ

ਸਫਾਈ ਸੈਨਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਰਿਹਾ ਨਗਰ ਨਿਗਮ : ਕਮਿਸ਼ਨਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In