ਟੋਰਾਂਟੋ (ਅਮ੍ਰਿਤਪਾਲ ਸਿੰਘ ਸਾਹਨੀ)
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਅਤੇ ਦੁਨੀਆ ਭਰ ਵਿਚ ਹਿੰਦੂ ਭਾਈਚਾਰੇ ਵੱਲੋਂ ਮਨਾਏ ਜਾ ਰਹੇ ਹੋਲੀ ਦੇ ਤਿਉਹਾਰ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਆਪਣੇ ਇਕ ਟਵੀਟ ਵਿਚ ਟਰੂਡੋ ਨੇ ਲਿਖਿਆ,”ਅੱਜ ਅਸੀਂ ਕੈਨੇਡਾ ਅਤੇ ਦੁਨੀਆ ਭਰ ਵਿਚ ਹੋਲੀ ਮਨਾਉਣ ਲਈ ਹਿੰਦੂ ਭਾਈਚਾਰਿਆਂ ਵਿਚ ਸ਼ਾਮਲ ਹੁੰਦੇ ਹਾਂ। ਉਹਨਾਂ ਨੇ ਕਿਹਾ, ਹੋਲੀ ਰੰਗਾਂ ਦੇ ਤਿਉਹਾਰ ਦੇ ਰੂਪ ਵਿਚ ਜਾਣੀ ਜਾਂਦੀ ਹੈ। ਹੋਲੀ ਬਸੰਤ ਦੇ ਆਗਮਨ ਦਾ ਪ੍ਰਤੀਕ ਹੈ। ਇਹ ਸ਼ਾਂਤੀ ਤੇ ਦੋਸਤੀ ਦਾ ਜਸ਼ਨ ਮਨਾਉਣ ਅਤੇ ਉਸ ਨੂੰ ਮਜ਼ਬੂਤ ਕਰਨ ਅਤੇ ਨਵੇਂ ਮੌਸਮ ਨੂੰ ਉਮੀਦ ਤੇ ਖੁਸ਼ੀ ਨਾਲ ਅੱਗੇ ਵਧਾਉਣ ਦਾ ਸਮਾਂ ਹੈ। ਇਹ ਚੰਗਿਆਈ ਦੀ ਬੁਰਾਈ ‘ਤੇ ਜਿੱਤ ਨੂੰ ਪ੍ਰਤੀਬਿੰਬਤ ਕਰਨ ਦਾ ਇਕ ਮੌਕਾ ਹੈ।

