No Result
View All Result
Sunday, May 24, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home ENTERTAINMENT

ਸਿੱਧੂ ਮੂਸੇ ਵਾਲੇ ਦੀ ਆਮਦ ਤੋਂ ਇਕ ਦਿਨ ਪਹਿਲਾਂ ਗੋਲੀਆਂ ਚੱਲੀਆਂ ; ਇਕ ਜ਼ਖਮੀ

admin by admin
February 18, 2020
in ENTERTAINMENT
0
ਸਿੱਧੂ ਮੂਸੇ ਵਾਲੇ ਦੀ ਆਮਦ ਤੋਂ ਇਕ ਦਿਨ ਪਹਿਲਾਂ  ਗੋਲੀਆਂ ਚੱਲੀਆਂ ;  ਇਕ ਜ਼ਖਮੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵਾਂਸ਼ਹਿਰ, 18 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : ਗਾਇਕ ਸਿੱਧੂ ਮੂਸੇ ਵਾਲਾ ਦੀ ਆਮਦ ਤੋਂ ਇਕ ਦਿਨ ਪਹਿਲਾਂ 5-6 ਅਣਪਛਾਤਿਆਂ ਵਲੋਂ ਕਬੱਡੀ ਪ੍ਰਬੰਧਕਾਂ ‘ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ ਇਸ ਮਹੀਨੇ ਦਾ ਦੂਸਰਾ ਕਬੱਡੀ ਕੱਪ ਵੀ ਰੱਦ ਹੋ ਕੇ ਰਹਿ ਗਿਆ ਹੈ | ਕਬੱਡੀ ਕੱਪ ਲਈ ਤਿਆਰ ਕੀਤੇ ਖੇਡ ਮੈਦਾਨ ਤੋਂ ਆਪਣੇ ਘਰ ਗੜ੍ਹਸ਼ੰਕਰ ਜਾ ਰਹੇ ਪ੍ਰਵਾਸੀ ਭਰਾਵਾਂ ਦਾ ਪਿੱਛਾ ਕਰਦਿਆਂ ਕਾਰ ਸਵਾਰ ਹਮਲਾਵਰਾਂ ਵਲੋਂ ਕੀਤੀ ਗੋਲੀਬਾਰੀ ਕਾਰਨ ਇਕ ਦੇ ਗੋਲੀ ਲੱਗਣ ‘ਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ |
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਅੱਜ ਆਈ.ਟੀ.ਆਈ. ਗਰਾਊਾਡ ਨਵਾਂਸ਼ਹਿਰ ਵਿਖੇ ਦੂਸਰਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ | ਪ੍ਰਬੰਧਕਾਂ ਵਲੋਂ ਗਾਇਕ ਸਿੱਧੂ ਮੂਸੇ ਵਾਲਾ ਨੂੰ ਵੀ ਪ੍ਰੋਗਰਾਮ ਪੇਸ਼ ਕਰਨ ਲਈ ਬੁਲਾਇਆ ਗਿਆ ਸੀ ਪਰ ਐੱਸ.ਡੀ.ਐਮ. ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਵਲੋਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਅਤੇ ਵਿਦਿਆਰਥੀਆਂ ਦੇ ਇਮਤਿਹਾਨਾਂ ਨੂੰ ਲੈ ਕੇ ਪੰਜਾਬ ‘ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਿਰਫ਼ ਕਬੱਡੀ ਕੱਪ ਕਰਵਾਉਣ ਦੀ ਆਗਿਆ ਦਿੱਤੀ ਗਈ | ਜਦ ਕਿ ਸਾਊਾਡ ਦੀ ਆਗਿਆ ਨਾ ਮਿਲਣ ਕਰਕੇ ਸਿੱਧੂ ਮੂਸੇ ਵਾਲਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹੀ ਆ ਰਿਹਾ ਸੀ |
ਸਮਾਗਮ ਦੀਆਂ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਕਿ ਬੀਤੀ ਰਾਤ ਕਰੀਬ ਨੌਾ ਵਜੇ ਭਰਾ ਕਰਨਦੀਪ ਸਿੰਘ ਉਰਫ਼ ਕਰਨ ਅਤੇ ਸ਼ਰਨਦੀਪ ਸਿੰਘ ਜਦੋਂ ਪਿੰਡ ਬਰਨਾਲਾ ਕਲਾਂ ਵੱਲ ਮੁੜੇ ਤਾਂ ਪਿੱਛੇ ਤੋਂ ਇਕ ਕਾਰ ਵਿਚ ਜਾ ਰਹੇ 5-6 ਨੌਜਵਾਨਾਂ ਵਲੋਂ ਉਨ੍ਹਾਂ ਦੀ ਕਾਰ ਰੋਕ ਕੇ ਉਨ੍ਹਾਂ ‘ਤੇ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ | ਇਸ ਕਾਰਨ ਸ਼ਰਨਦੀਪ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇੱਥੋਂ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ | ਜਦਕਿ ਕਰਨਦੀਪ ਸਿੰਘ ਵਲੋਂ ਕਾਰ ਭਜਾ ਕੇ ਥਾਣੇ ਲਿਆਂਦੀ ਗਈ ਅਤੇ ਹਮਲਾਵਰ ਆਪਣੀ ਕਾਰ ਦਾ ਟਾਇਰ ਫੱਟਣ ਕਰਕੇ ਕਾਰ ਛੱਡ ਕੇ ਫ਼ਰਾਰ ਹੋ ਗਏ | ਕਰਨਦੀਪ ਸਿੰਘ ਅਤੇ ਸ਼ਰਨਦੀਪ ਸਿੰਘ ਦੋਵੇਂ ਸਕੇ ਭਰਾ ਹਨ ਅਤੇ ਉਹ ਕਰੀਬ 8 ਸਾਲ ਬਾਅਦ ਕੈਨੇਡਾ ਤੋਂ ਭਾਰਤ ਆਏ ਸਨ | ਮਾਮਲੇ ਨੂੰ ਲੈ ਕੇ ਐੱਸ.ਐੱਸ.ਪੀ. ਅਲਕਾ ਮੀਨਾ ਦੀ ਅਗਵਾਈ ‘ਚ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ |

Post Views: 52
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਕੈਨੇਡਾ ਸਰਕਾਰ ਅਤੇ ਆਦੀਵਾਸੀ ਵਸੋਂ ਵਿਚਾਲੇ ਟਕਰਾਓ ?

Next Post

ਕਰਮਚਾਰੀਆਂ ਤੋਂ ਸੈਕਟਰ 39ਬੀ ਅਤੇ ਪੰਚਕੂਲਾ ਵਿਚ ਮਕਾਨਾਂ ਲਈ ਬਿਨੈ ਮੰਗੇ

Next Post
ਕਰਮਚਾਰੀਆਂ ਤੋਂ ਸੈਕਟਰ 39ਬੀ ਅਤੇ ਪੰਚਕੂਲਾ ਵਿਚ ਮਕਾਨਾਂ ਲਈ ਬਿਨੈ ਮੰਗੇ

ਕਰਮਚਾਰੀਆਂ ਤੋਂ ਸੈਕਟਰ 39ਬੀ ਅਤੇ ਪੰਚਕੂਲਾ ਵਿਚ ਮਕਾਨਾਂ ਲਈ ਬਿਨੈ ਮੰਗੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800