ਚੰਡੀਗੜ, 15 ਫਰਵਰੀ (ਪਿਯੂਸ਼ ਗੁਪਤਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਸਮਾਜਿਕ ਤੇ ਆਰਥਿਕ ਨਜ਼ਰ ਨਾਲ ਇਕ ਦੂਜੇ ਦੇ ਪੂਰਕ ਹਨ| ਭਾਰਤ ਵਿਚ ਹਰਿਆਣਾ ਸੂਬਾ ਕੌਮਾਂਤਰੀ ਕੰਪਨੀਆਂ ਨੂੰ ਵਧੀਆ ਤੇ ਸੁਰੱਖਿਅਤ ਮਾਹੌਲ ਦਿੰਦੇ ਹੋਏ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ| ਅਜਿਹਾ ਵਿਚ ਹਰਿਆਣਾ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਵੀ ਜਾਪਾਨ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਹਮੇਸ਼ਾ ਰਹੇਗੀ|
ਮੁੱਖ ਮੰਤਰੀ ਅੱਜ ਗੁਰੂਗ੍ਰਾਮ ਵਿਚ ਆਈਐਮਟੀ ਮਾਨੇਸਰ ਦੇ ਨੇੜੇ ਹਸਨਪੁਰ-ਤਾਵੜੂ ਰੋਡ ‘ਤੇ ਸਥਿਤ ਕਲਾਸਿਕ ਗੋਲਫ ਤੇ ਕੰਟ੍ਰੀ ਕਲਬ ਵਿਚ ਆਯੋਜਿਤ ਗੋਲਫ ਨੈਟਵਰਕਿੰਗ ਇਵੇਂਟ ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ| ਮੁੱਖ ਮੰਤਰੀ ਨੇ ਇਵੇਂਟ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਭਾਰਤ-ਜਾਪਾਨ ਉਦਯੋਗਿਕ ਨਿਵੇਸ਼ ਨਾਲ ਸਬੰਧਤ ਬੁਲਲੇਟ ਦੀ ਘੁੰਡ ਚੁੱਕਾਈ ਵੀ ਕੀਤੀ|
ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤ ਤੇ ਜਾਪਾਨ ਤੋਂ ਆਏ ਵਫ਼ਦ ਨਾਲ ਰੂ-ਬ-ਰੂ ਹੁੰਦੇ ਹੋਏ ਕਿਹਾ ਕਿ ਅੱਜ ਦੋਵੇਂ ਦੇਸ਼ ਦੁਨਿਆ ਵਿਚ ਵੱਡੇ ਸਾਂਝੇਦਾਰ ਵੱਜੋਂ ਕੰਮ ਕਰ ਰਹੇ ਹਨ ਅਤੇ ਹਰਿਆਣਾ ਸੂਬੇ ਵਿਚ ਜਾਪਾਨ ਦੀ ਕਈ ਕੌਮਾਂਤਰੀ ਕੰਪਨੀਆਂ ਸਥਾਪਿਤ ਹਨ| ਵਪਾਰ ਤੇ ਨਿਵੇਸ਼ ਦੇ ਖੇਤਰ ਵਿਚ ਭਾਰਤ ਦਾ ਵਿਸ਼ੇਸ਼ ਤੌਰ ‘ਤੇ ਹਰਿਆਣਾ ਰਾਜ ਦੀ ਸਾਂਝੇਦਾਰੀ ਜਾਪਾਨਾ ਨਾਲ ਵਧੀਆ ਢੰਗ ਨਾਲ ਅੱਗੇ ਵੱਧ ਰਹੀ ਹੈ, ਜਿਸ ਦਾ ਆਧਾਰ ਦੋਸਤੀ, ਭਰੋਸਾ ਤੇ ਸਹਿਯੋਗ ਹੈ| ਇਲੈਕਟ੍ਰੋਨਿਕਸ, ਆਟੋਮੋਬਾਇਲ, ਟੈਕਟਾਇਲ, ਮੈਡੀਕਲ ਉਪਕਰਣ, ਨਵੀਂਕਰਨੀ ਊਰਜਾ ਤੇ ਫੂਡ ਪ੍ਰੋਸੈਸਿੰਗ ਅਨੇਕ ਅਜਿਹੇ ਉਦਯੋਗਿਕ ਖੇਤਰ ਹਨ, ਜਿੰਨਾਂ ਵਿਚ ਹਰਿਆਣਾ ਜਾਪਾਨ ਦੀ ਮੇਜਬਾਨੀ ਵਧੀਆ ਨਿਵੇਸ਼ ਵੱਜੋਂ ਕਰ ਰਿਹਾ ਹੈ|
ਉਨਾਂ ਨੇ ਫਿਫਤ ਵੇ ਆਫ ਇੰਡਿਆ-ਜਾਪਾਨ ਰਿਲੇਸ਼ਨ ਵੱਜੋਂ ਵਿਚ ਕੀਤੀ ਗਈ ਨਵੀਂ ਸ਼ੁਰੂਆਤ ‘ਤੇ ਸਟੈਟੇਜਿਕ ਰਿਸਰਚ ਟੀਮ ਨੂੰ ਵਧਾਈ ਦਾ ਪਾਤਰ ਦਸਿਆ ਅਤੇ ਕਿਹਾ ਕਿ ਇਸ ਟੀਮ ਦੀ ਰਿਪੋਰਟ ਜਾਪਾਨੀ ਨਿਵੇਸ਼ਕਾਂ ਲਈ ਭਾਰਤੀ ਪਰਿਚਾਲਨ ਤੇ ਮਾਲੀ ਮਾਹੌਲ ਨੂੰ ਆਸਾਨ ਬਣਾਉਣ ਦੀ ਦਿਸ਼ਾ ਵਿਚ ਇਕ ਛੋਟ ਜਿਹਾ ਕਦਮ ਹੈ| ਭਰੋਸਾ ਆਧਾਰਿਤ ਸਬੰਧਾਂ ਦੀ ਮਜਬੂਤੀ ਵਿਚ ਹਰਿਆਣਾ ਸੂਬਾ ਆਪਣੀ ਮਜ਼ਬੂਤ ਢੰਗ ਨਾਲ ਭੂਮਿਕਾ ਰਿਹਾ ਹੈ| ਉਨਾਂ ਨੇ ਜਾਪਾਨ ਤੋਂ ਪੁੱਜੇ ਨਿਵੇਸ਼ਕਾਂ ਨੂੰ ਦਸਿਆ ਕਿ ਹਰਿਆਣਾ ਖੇਤਰਫਲ ਦੀ ਨਜ਼ਰ ਨਾਲ ਜ਼ਰੂਰ ਛੋਟਾ ਹੈ, ਪਰ ਦੇਸ਼ ਦੀ ਅਰਥਵਿਵਸਥਾ ਵਿਚ ਹਰਿਆਣਾ ਦਾ ਯੋਗਦਾਨ 3.5 ਫੀਸਦੀ ਹੈ|
ਸ੍ਰੀ ਮਨੋਹਰ ਲਾਲ ਨੇ ਜਾਪਾਨ ਦੇ ਵਫ਼ਦ ਨੂੰ ਦਸਿਆ ਕਿ ਹਰਿਆਣਾ ਸੂਬਾ ਵਧਾ ਮੌਕਿਆਂ, ਉਦਮਾਂ ਤੇ ਨਵਾਚਾਰ ਦੀ ਜਮੀਨ ਹੈ ਅਤੇ ਦੇਸ਼ ਦੇ ਸੱਭ ਤੋਂ ਵੱਧ ਤਰੱਕੀ ਤੇ ਉਦਯੋਗਿਕ ਵੱਜੋਂ ਵਿਕਸਿਤ ਸੂਬਿਆਂ ਵਿਚ ਹਰਿਆਣਾ ਦੀ ਵੱਖਰੀ ਪਛਾਣ ਹਨ| ਉਨਾਂ ਦਸਿਆ ਕਿ ਭਾਰਤ ਦੇ ਵੱਡੇ ਸੂਬਿਆਂ ਵਿਚ ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ ਸੱਭ ਤੋਂ ਵੱਧ ਹੈ ਅਤੇ ਸੂਬੇ ਦੀ ਜੀਡੀਪੀ ਲਗਭਗ 12 ਫੀਸਦੀ ਸਾਲਾਨਾ ਦੀ ਦਰ ਨਾਲ ਲਗਾਤਾਰ ਅੱਗੇ ਵੱਧ ਰਹੀ ਹੈ| ਸੂਬੇ ਦੀ ਅਰਥਵਿਵਸਥਾ ਵਿਚ ਵਿਨਿਰਮਾਣ ਤੇ ਸੇਵਾ ਖੇਤਰ ਦਾ ਲਗਭਗ 86 ਫੀਸਦੀ ਯੋਗਦਾਨ ਹੈ| ਉਨਾਂ ਦਸਿਆ ਕਿ ਸਨਅਤੀ ਮੰਜ਼ੂਰੀ ਪ੍ਰਦਾਨ ਕਰਨ ਲਈ ਹਰਿਆਣਾ ਸੂਬਾ ਨੇ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਹੈ ਅਤੇ ਅੱਜ ਭਾਰਤ ਵਿਚ ਸੱਭ ਤੋਂ ਵਧੀਆ ਪ੍ਰਣਾਲੀਆਂ ਵਿਚ ਇਹ ਸਿਸਟਮ ਵਧੀਆ ਬਣ ਰਿਹਾ ਹੈ|
ਉਨਾਂ ਨੇ ਜਾਪਾਨੀ ਵਫ਼ਦ ਨਾਲ ਗਲਬਾਤ ਕਰਦੇ ਹੋਏ ਖੁਸ਼ੀ ਜਤਾਈ ਕਿ ਜਾਪਾਨੀ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਨਿਵੇਸ਼ ਵਿਚ ਵਰਣਨਯੋਗ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਅਜਿਹੇ ਵਿਚ ਇਹ ਡੂੰਘੀ ਸਬੰਧ ਬਣ ਰਹੇ ਇਸ ਲਈ ਸਰਕਾਰ ਵੱਲੋਂ ਉਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ|
ਮੁੱਖ ਮੰਤਰੀ ਨੇ ਗੋਲਫ ਨੈਟਵਰਕਿੰਗ ਇਵੇਂਟ ਦੌਰਾਨ ਖਿਡਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਤੇ ਯਾਦਗ਼ਾਰੀ ਚਿੰਨਾਂ ਦਿੱਤੇ| ਉਨਾਂ ਨੇ ਇਵੇਂਟ ਦੇ ਜੇਤੂ ਰਹੇ ਰਾਏ ਮਿਯਾਨੋ ਸੈਨ, ਕੇ.ਕੇ.ਸਿੰਧੂ ਤੇ ਕੋਜੀ ਮੁਰਾਤਾ ਸੈਨਨ ਨੂੰ ਸਪਾਟ ਪ੍ਰਾਇਜ ਅਤੇ ਓਵਰ ਆਲ ਪ੍ਰਾਇਜ ਆਜਾਦ ਸੰਧੂ ਅਤੇ ਕੁਲਵਿੰਦਰ ਸਿੰਘ ਨੂੰ ਦੇ ਕੇ ਸਨਮਾਨਿਤ ਕੀਤਾ|