ਚੰਡੀਗੜ•, 4 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): ਸੂਬੇ ਦੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਕੈਂਸਰ ਦੀ ਰੋਕਥਾਮ, ਖੋਜ ਅਤੇ ਇਲਾਜ ਨੂੰ ਉਤਸ਼ਾਹਤ ਕਰਨ ਲਈ, ਰਾਜ ਦੇ ਸਾਰੇ ਸਰਕਾਰੀ ਸਿਹਤ ਅਦਾਰਿਆਂ ਵਿੱਚ ‘ਵਿਸ਼ਵ ਕੈਂਸਰ ਦਿਵਸ’ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜੇਕਰ ਪਹਿਲੇ ਪੜਾਅ ਵਿੱਚ ਪਤਾ ਲੱਗ ਜਾਵੇ ਤਾਂ ਕੈਂਸਰ ਦਾ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਸਾਲ ‘ਵਿਸ਼ਵ ਕੈਂਸਰ ਦਿਵਸ’ ਦਾ ਵਿਸ਼ਾ ਵੀ ‘“ਮੈਂ ਹਾਂ ਅਤੇ ਮੈਂ ਕਰਾਂਗਾ’ ਰੱਖਿਆ ਗਿਆ” ਤਾਂ ਜੋ ਕੈਂਸਰ ਵਿਰੁੱਧ ਲੜਨ ਦੇ ਮਹੱਤਵ ਨੂੰ ਉਜਾਗਰ ਕੀਤਾ ਜਾ ਸਕੇ।
ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਾਰੇ ਜ਼ਿਲਿ•ਆਂ ਦੀਆਂ ਸਿਹਤ ਸੰਸਥਾਂਵਾਂ ਵਿਖੇ ਕੈਂਸਰ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਏ ਹਨ ਤਾਂ ਜੋ ਲੋਕਾਂ ਨੂੰ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੇ ਸਕ੍ਰੀਨਿੰਗ ਪ੍ਰੋਗਰਾਮ ਤਹਿਤ ਕੈਂਸਰ ਦੇ 1232 ਮਰੀਜ਼ਾਂ ਵਿਚ ਕੈਂਸਰ ਦੀ ਬਿਮਾਰੀ ਪਾਈ ਗਈ , ਜਿਨ•ਾਂ ਵਿੱਚੋਂ ਓਰਲ ਕੈਂਸਰ ਦੇ 373, ਬ੍ਰੈਸਟ ਕੈਂਸਰ ਲਈ 427 ਅਤੇ ਸਰਵਾਈਕਲ ਕੈਂਸਰ ਦੇ 435 ਮਾਮਲੇ ਸਾਹਮਣੇ ਆਏ।
ਉਨ•ਾਂ ਅੱਗੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੀ ਆਬਾਦੀ ਏ.ਐਨ.ਐਮਜ਼ ਦੁਆਰਾ 3 ਕਿਸਮ ਦੇ ਕੈਂਸਰ ਜਿਵੇਂ ਓਰਲ, ਬ੍ਰੈਸਟ ਅਤੇ ਸਰਵਾਈਕਲ ਲਈ ਜਾਂਚ ਕੀਤੀ ਜਾ ਰਹੀ ਹੈ। ਕੈਂਸਰਾਂ ਦੀ ਛੇਤੀ ਪਛਾਣ ਲਈ ਲਗਭਗ 4200 ਏ.ਐਨ.ਐਮ ਅਤੇ 18000 ਤੋਂ ਵੱਧ ਹੋਰ ਪੈਰਾ- ਮੈਡੀਕਲ ਸਟਾਫ ਨੂੰ ਇਨ•ਾਂ ਮਰੀਜ਼ਾਂ ਦੀ ਪਛਾਣ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ । ਸਕ੍ਰੀਨਿੰਗ ਦੌਰਾਨ ਪਾਏ ਗਏ ਸ਼ੱਕੀ ਮਾਮਲਿਆਂ ਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ‘ਸਰਬੱਤ ਸਹਿਤ ਬੀਮਾ ਯੋਜਨਾ’ ਕੈਂਸਰ ਦੇ ਮਰੀਜਾਂ ਲਈ ਵਰਦਾਨ ਸਿੱਧ ਹੋਈ ਹੈ, ਜਿਸ ਤਹਿਤ ਸੂਚੀਬੱਧ ਹਸਪਤਾਲਾਂ ਵਿੱਚ 2183 ਅਜਿਹੇ ਮਰੀਜ਼ਾਂ ਨੂੰ ਟਰਸ਼ਰੀ ਸਿਹਤ ਸੇਵਾਵਾਂ ਪ੍ਰਾਪਤ ਹੋਈਆਂ। “ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼” ਯੋਜਨਾ ਤਹਿਤ ਹਰੇਕ ਮਰੀਜ਼ ਨੂੰ 1.50 ਲੱਖ (ਇਕ ਲੱਖ ਪੰਜਾਹ ਹਜ਼ਾਰ) ਦੀ ਵਿੱਤੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਹੁਣ ਤੱਕ 60872 ਕੈਂਸਰ ਮਰੀਜ਼ਾਂ ਨੂੰ 793 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ।