ਪਟਿਆਲਾ (ਪੈ੍ਰਸ ਕੀ ਤਾਕਤ ਬਿਉਰੋ) : ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਉਂਡ ਵਿਚ 25ਵਾਂ ਪੰਜ ਰੋਜਾ ਭਗਤੀ ਯੋਗ ਵੇਦਾਂਤ ਸੰਤ ਸਮੇਲਨ 10 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿਚ ਰੋਜਾਨਾ ਸਵੇਰੇ 7 ਵਜੇ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਜੀ ਮਹਾਰਾਜ ਮੈਡੀਟੇਸ਼ਨ ਕਰਵਾਉਣਗੇ ਅਤੇ ਰੋਜਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸਤਸੰਗ ਹੋਇਆ ਕਰੇਗਾ ਜਿਸ ਵਿਚ ਸੰਤ ਬਾਬਾ ਰਾਮ ਸਿੰਘ ਨਾਨਕਸਰ ਸੀਂਘੜਾ ਵਾਲੇ ਅਤੇ ਦੀਦੀ ਮਾਂ ਸਾਧਵੀ ਰਿਤੰਭਰਾ, ਸਵਾਮੀ ਜਯੋਤੀਰਮਯ ਨੰਦ ਗਿਰੀ ਵੀ ਭਾਗ ਲੈਣਗੇ।
ਅਖੰਡ ਪਰਮਧਾਮ ਯੁਗ ਧਿਆਨ ਸਾਧਨਾ ਕੇਂਦਰ ਪਟਿਆਲਾ ਦੇ ਪ੍ਰਧਾਨ ਚਮਨ ਲਾਲ ਗਰਗ ਨੇ ਕਿਹਾ ਕਿ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਦੀ ਚੇਲੀ ਸਾਧਵੀ ਨਿੰਰਜਨ ਜਯੋਤੀ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ ਪਟਿਆਲਾ ਦੇ ਭਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ।
