ਲੰਡਨ – ਅਕਤੂਬਰ ਭਾਰਤ ਸਰਕਾਰ ਦੇ ਇਸ਼ਾਰੇ ਤੇ ਬੀਤੇ ਹਫਤੇ ਮਿੱਡਲੈਂਡ ਅਤੇ ਲੰਡਨ ਦੇ ਇਲਾਕਿਆਂ ਵਿੱਚ ਸਿੱਖਾਂ ਦੇ ਘਰਾਂ ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਸੀ ,ਜਿਸ ਖਿਲਾਫ ਸਿੱਖਾਂ ਵਿੱਚ ਭਾਂਰੀ ਰੋਸ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯ ,ੂਕੇ,ਫਰੀ ਜੱਗੀ ਕੰਪੇਨ ਅਤੇ ਸਿੱਖ ਯੂਥ ਯੂ,ਕੇ ਵਲੋਂ ਬਰਤਾਨਵੀ ਸਰਕਾਰ ਚਲਾ ਰਹੀ ਕੰਜ਼ਰਵੇਟਿਵ (ਟੋਰੀ ) ਪਾਰਟੀ ਦੀ ਮੀਟਿੰਗ ਮੌਕੇ ਇੰਟਰਨੈਸ਼ਨਲ ਕੰਨਵੈਨਸ਼ਨ ਸੈਂਟਰ ਬਰਮਿੰਘਮ ਵਿਖੈ ਭਾਰੀ ਰੋਸ ਵਿਖਾਵਾ ਕੀਤਾ ਗਿਆ ਹੈ । ਰੋਸ ਵਿਖਾਵੇ ਵਿੱਚ ਸਿੱਖ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਸਾਬਤ ਕਰ ਦਿਤਾ ਕਿ ਕੋਈ ਜ਼ੁਲਮ ਜਾਂ ਧੱਕੇਸ਼ਾਹੀ ਉਹਨਾਂ ਦੇ ਹੌਂਸਲੇ ਪਸਤ ਨਹੀਂ ਕਰ ਨਹੀਂ ਸਕਦੀ । ਸਿੱਖ ਫੈਡਰੇਸ਼ਨ ਯ,ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ,ਭਾਈ ਦਵਿੰਦਰਜੀਤ ਸਿੰਘ ,ਭਾਈ ਜਸ ਸਿੰਘ ,ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਆਗੂ ਅਤੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਂਈ ਲਵਸ਼ਿੰਦਰ ਸਿੰਘ ਡੱਲੇਵਾਲ,ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ , ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਭਾਈ ਜਸਪਾਲ ਸਿੰਘ ਬੈਂਸ ,ਭਾਈ ਅਵਤਾਰ ਸਿੰਘ ਖੰਡਾ ,ਅਤੇ ਭਾਈ ਕੁਲਵੰਤ ਸਿੰਘ ਮੁਠੱਡਾ ,ਭਾਂਈ ਸਮਸ਼ੇਰ ਸਿੰਘ ,ਭਾਈ ਗੁਰਪ੍ਰੀਤ ਸਿੰਘ ਜੌਹਲ ,ਬੀਬੀ ਅਵਨੀਤ ਕੌਰ, ਸਰਬਜੀਤ ਸਿੰਘ ਰਾਜੋਆਣਾ ਟੀਵੀ ਸਮੇਤ ਅਨੇਕਾਂ ਸਿੱਖ ਨੌਜਵਾਨਾਂ ਨੇ ਰੋਸ ਵਿਖਾਵੇ ਨੂੰ ਸੰਬੋਧਨ ਕੀਤਾ ।

