No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਕੇਂਦਰ ਵੱਲੋਂ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਸਾਰੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਜਾਰੀ

admin by admin
June 18, 2018
in INDIA
0
ਕੇਂਦਰ ਵੱਲੋਂ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਸਾਰੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਜਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਰਮਜ਼ਾਨ ਦੇ ਪਾਕ ਮਹੀਨੇ ਦੌਰਾਨ ਦਹਿਸ਼ਤਗਰਦਾਂ ਖ਼ਿਲਾਫ਼ ਲਾਗੂ ਕੀਤੀ ਇਕਤਰ਼ਫ਼ਾ ਗੋਲੀਬੰਦੀ ਅੱਜ ਵਾਪਸ ਲੈ ਲਈ ਹੈ ਤੇ ਸੁਰੱਖਿਆ ਦਸਤਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦੀ ਦਹਿਸ਼ਤਗਰਦਾਂ ਨੂੰ ਹਮਲੇ ਤੇ ਹਿੰਸਾ ਕਰਨ ਤੋਂ ਰੋਕਣ ਦੇ ਸਾਰੇ ਲੋੜੀਂਦੇ ਕਦਮ ਚੁੱਕਣ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਬਿਆਨ ਵਿੱਚ ਕਿਹਾ, ‘‘ਸੁਰੱਖਿਆ ਦਸਤਿਆਂ ਨੂੰ ਅਜਿਹੇ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਕਿ ਦਹਿਸ਼ਤਗਰਦਾਂ ਨੂੰ ਹਮਲੇ ਕਰਨ ਅਤੇ ਹਿੰਸਾ ਤੇ ਕਤਲੋਗਾਰਤ ਫੈਲਾਉਣ ਤੋਂ ਰੋਕਿਆ ਜਾ ਸਕੇ’’ ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਰਾਜ ਵਿੱਚ ਦਹਿਸ਼ਤ ਤੇ ਹਿੰਸਾ ਤੋਂ ਮੁਕਤ ਮਾਹੌਲ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਰੱਖੇਗੀ। ਉਨ੍ਹਾਂ ਕਿਹਾ ‘‘ ਸਾਰੇ ਅਮਨਪਸੰਦ ਤਬਕਿਆਂ ਦੇ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਅੱਗੇ ਆਉਣ ਤੇ ਦਹਿਸ਼ਤਗਰਦਾਂ ਨੂੰ ਅਲੱਗ-ਥਲੱਗ ਕਰਨ ਤੇ ਗੁਮਰਾਹ ਹੋਏ ਨੌਜਵਾਨਾਂ ਨੂੰ ਅਮਨ ਦੇ ਰਾਹ ’ਤੇ ਲਿਆਉਣ।’’ ਕੇਂਦਰ ਸਰਕਾਰ ਨੇ ਲੰਘੀ 17 ਮਈ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਅਪਰੇਸ਼ਨ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਗ੍ਰਹਿ ਮੰਤਰੀ ਨੇ ਇਸ ਮਹੀਨੇ ਦੌਰਾਨ ਸੁਰੱਖਿਆ ਦਸਤਿਆਂ ਵੱਲੋਂ ਫ਼ੈਸਲੇ ਨੂੰ ਤਨੋ ਮਨੋ ਲਾਗੂ ਕਰਨ ਦੀ ਸ਼ਲਾਘਾ ਕੀਤੀ ਤਾਂ ਕਿ ਮੁਸਲਿਮ ਭਰਾ ਭੈਣਾਂ ਸ਼ਾਂਤਮਈ ਮਾਹੌਲ ਵਿੱਚ ਰਮਜ਼ਾਨ ਅਦਾ ਕਰ ਸਕਣ। ਗ੍ਰਹਿ ਮੰਤਰੀ ਨੇ ਕਿਹਾ ‘‘ ਸੁਰੱਖਿਆ ਦਸਤਿਆਂ ਨੇ ਇਸ ਦੌਰਾਨ ਮਿਸਾਲੀ ਜ਼ਬਤ ਦਾ ਮੁਜ਼ਾਹਰਾ ਕੀਤਾ ਜਦਕਿ ਦਹਿਸ਼ਤਗਰਦਾਂ ਨੇ ਆਮ ਲੋਕਾਂ ਤੇ ਸੁਰੱਖਿਆ ਦਸਤਿਆਂ ’ਤੇ ਹਮਲੇ ਜਾਰੀ ਰੱਖੇ ਜਿਸ ਕਾਰਨ ਕਈ ਮੌਤਾਂ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ 17 ਅਪਰੈਲ ਤੋਂ 17 ਮਈ ਤੱਕ ਅਤਿਵਾਦੀ ਹਮਲਿਆਂ ਦੀਆਂ 18 ਵਾਰਦਾਤਾਂ ਹੋਈਆਂ ਸਨ ਜਦਕਿ ਰਮਜ਼ਾਨ ਦੀ ਗੋਲੀਬੰਦੀ ਦੇ ਅਰਸੇ ਦੌਰਾਨ ਵਾਰਦਾਤਾਂ ਦੀ ਗਿਣਤੀ ਵਧ ਕੇ 50 ਹੋ ਗਈ। ਪੀਐਮਓ ਵਿੱਚ ਗ੍ਰਹਿ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕੁਝ ਟੀਵੀ ਚੈਨਲਾਂ ਨਾਲ ਗੱਲਬਾਤ ਦੌਰਾਨ ਕਿਹਾ ‘‘ਅਸੀਂ ਸਹੀ ਭਾਵਨਾ ਨਾਲ ਫ਼ੈਸਲਾ ਲਿਆ ਸੀ। ਗ੍ਰਹਿ ਮੰਤਰਾਲੇ ਨੇ ਹਾਸਲ ਸਰੋਤਾਂ ਤੋਂ ਜਾਣਕਾਰੀਆਂ ਲੈਣ ਤੋਂ ਬਾਅਦ ਫ਼ੈਸਲਾ ਕੀਤਾ ਕਿ ਅਪਰੇਸ਼ਨ ਮੁਲਤਵੀ ਕਰਨ ਦਾ ਐਲਾਨ ਹੁਣ ਹੋਰ ਜਾਰੀ ਨਹੀਂ ਰਹੇਗਾ। ਮੇਰਾ ਖਿਆਲ ਹੈ ਕਿ ਸਾਡੇ ਸਾਰਿਆਂ ਲਈ ਫ਼ੌਰੀ ਤਰਜੀਹ ਅਮਰਨਾਥ ਯਾਤਰਾ ਨੂੰ ਸ਼ਾਂਤਮਈ ਤੇ ਸਫ਼ਲ ਢੰਗ ਨਾਲ ਸਿਰੇ ਚੜ੍ਹਾਉਣਾ ਹੈ ਤੇ ਇਸ ਮੰਤਵ ਲਈ ਨਾ ਕੇਵਲ ਸਰਕਾਰ ਸਗੋਂ ਨਾਗਰਿਕ ਸਮਾਜ ਨੂੰ ਵੀ ਸਹਿਯੋਗ ਦੇਣ ਦੀ ਲੋੜ ਹੈ ਤੇ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਜਿਹਾ ਕੁਝ ਵੀ ਨਾ ਵਾਪਰੇ ਜਿਸ ਕਰ ਕੇ ਅਮਰਨਾਥ ਯਾਤਰਾ ਵਿੱਚ ਵਿਘਨ ਪੈਂਦਾ ਹੋਵੇ ਤੇ ਦੂਰੋਂ ਪਾਰੋਂ ਆਉਂਦੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚੇ।

Post Views: 31
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਬੋਹਾਦੋਜ਼ ਦੇ ਆਤਮਘਾਤੀ ਗੋਲ ਨਾਲ ਇਰਾਨ ਤੋਂ ਹਾਰਿਆ ਮੋਰਾਕੋ

Next Post

ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ – ਖਹਿਰਾ

Next Post
ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ – ਖਹਿਰਾ

ਮੈਂ ਸਿੱਖ ਰੈਫਰੈਂਡਮ 2020 ਦੀ ਹਮਾਇਤ ਨਹੀਂ ਕਰਦਾ - ਖਹਿਰਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800