No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home WORLD

ਉੱਤਰ ਕੋਰੀਆ ਤੋਂ ਹੁਣ ਕੋਈ ਖ਼ਤਰਾ ਨਹੀਂ – ਡੋਨਾਲਡ ਟਰੰਪ

admin by admin
June 15, 2018
in WORLD
0
ਉੱਤਰ ਕੋਰੀਆ ਤੋਂ ਹੁਣ ਕੋਈ ਖ਼ਤਰਾ ਨਹੀਂ – ਡੋਨਾਲਡ ਟਰੰਪ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਇਤਿਹਾਸਕ ਮੀਟਿੰਗ ‘ਚ ਹਿੱਸਾ ਲੈਣ ਤੋਂ ਬਾਅਦ ਬੁਧਵਾਰ ਨੂੰ ਵਾਸ਼ਿੰਗਟਨ ਪੁੱਜੇ। ਐਂਡ੍ਰਿਊ ਏਅਰਬੇਸ ‘ਤੇ ਉਤਰਦਿਆਂ ਹੀ ਟਰੰਪ ਨੇ ਮੀਟਿੰਗ ਦੀ ਸਫ਼ਲਤਾ ਗਿਣਾਉਂਦਿਆਂ ਦੋ ਟਵੀਟ ਕੀਤੇ। ਪਹਿਲੇ ਟਵੀਟ ‘ਚ ਟਰੰਪ ਨੇ ਲਿਖਿਆ ਕਿ ਹੁਣ ਉੱਤਰ ਕੋਰੀਆ ਵਲੋਂ ਪ੍ਰਮਾਣੂ ਹਮਲੇ ਦਾ ਕੋਈ ਖ਼ਤਰਾ ਨਹੀਂ ਹੈ। ਉਥੇ ਹੀ ਦੂਜੇ ਟਵੀਟ ‘ਚ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਉੱਤਰ ਕੋਰੀਆ ਨੂੰ ਸੱਭ ਤੋਂ ਵੱਡੀ ਅਤੇ ਖ਼ਤਰਨਾਕ ਪ੍ਰੇਸ਼ਾਨੀ ਮੰਨਿਆ ਜਾਂਦਾ ਸੀ, ਉਹ ਹੁਣ ਖ਼ਤਮ ਹੋ ਚੁਕੀ ਹੈ। ਹੁਣ ਸਾਰੇ ਆਰਾਮ ਨਾਲ ਸੌਂ ਸਕਦੇ ਹਨ। ਟਰੰਪ ਨੇ ਟਵੀਟ ਵਿਚ ਲਿਖਿਆ, ”ਇਕ ਲੰਮੀ ਯਾਤਰਾ ਤੋਂ ਬਾਅਦ ਮੈਂ ਅਮਰੀਕਾ ਪਰਤ ਆਇਆ ਹਾਂ, ਜਿਸ ਦਿਨ ਮੈਂ ਕਾਰਜ ਭਾਰ ਸੰਭਾਲਿਆ ਸੀ, ਉਸ ਦੀ ਤੁਲਨਾ ਵਿਚ ਅੱਜ ਸਾਰੇ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹੋਣਗੇ। ਹੁਣ ਅਮਰੀਕੀ ਵਾਸੀਆਂ ਨੂੰ ਪ੍ਰਮਾਣੂ ਖ਼ਤਰੇ ਦਾ ਡਰ ਨਹੀਂ ਅਤੇ ਹੁਣ ਉਹ ਚੈਨ ਦੀ ਨੀਂਦ ਸੌਂ ਸਕਦੇ ਹਨ। ਟਰੰਪ ਨੇ ਅੱਗੇ ਲਿਖਿਆ, ”ਕਿਮ ਜੋਂਗ ਉਨ ਨਾਲ ਮੁਲਾਕਾਤ ਦਿਲਚਸਪ ਅਤੇ ਸਕਾਰਾਤਮਕ ਰਹੀ। ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਪਹਿਲਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਮੈਂ ਉੱਤਰੀ ਕੋਰੀਆ ਨਾਲ ਯੁੱਧ ਛੇੜਾਂਗਾ। ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਸਾਡੇ ਲਈ ਖ਼ਤਰਾ ਹੈ। ਹੁਣ ਅਜਿਹਾ ਨਹੀਂ ਹੈ, ਤੁਸੀਂ ਲੋਕ ਚੈਨ ਨਾਲ ਸੌਂ ਸਕਦੇ ਹੋ। ਦੱਸਣਯੋਗ ਹੈ ਕਿ ਬੀਤੀ 12 ਜੂਨ ਨੂੰ ਸਿੰਗਾਪੁਰ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ। ਦੋਹਾਂ ਦੇਸ਼ਾਂ ਵਿਚਾਲੇ ਹੋਈ ਇਹ ਬੈਠਕ ਕਾਫੀ ਸਕਾਰਾਤਮਕ ਰਹੀ। ਦੋਹਾਂ ਹੀ ਨੇਤਾਵਾਂ ਨੇ ਅਮਰੀਕਾ ਅਤੇ ਉੱਤਰੀ ਕੋਰੀਆ ਦੀ 65 ਸਾਲ ਦੀ ਦੁਸ਼ਮਣੀ ਨੂੰ ਇਕ ਮੁਲਾਕਾਤ ਵਿਚ ਖ਼ਤਮ ਕਰ ਦਿਤਾ।

Post Views: 37
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

FIFA WC 2018 : ਰੂਸ ਨੇ ਸਾਊਦੀ ਅਰਬ ਨੂੰ 5-0 ਨਾਲ ਹਰਾਇਆ

Next Post

ਅਕਾਲੀ ਦਲ ਨੂੰ ਛੱਡ ਕੇ ਸਾਰੀ ਵਿਰੋਧੀ ਧਿਰ ਬੈਂਸ ਦੀ ਪਿੱਠ ’ਤੇ

Next Post
ਅਕਾਲੀ ਦਲ ਨੂੰ ਛੱਡ ਕੇ ਸਾਰੀ ਵਿਰੋਧੀ ਧਿਰ ਬੈਂਸ ਦੀ ਪਿੱਠ ’ਤੇ

ਅਕਾਲੀ ਦਲ ਨੂੰ ਛੱਡ ਕੇ ਸਾਰੀ ਵਿਰੋਧੀ ਧਿਰ ਬੈਂਸ ਦੀ ਪਿੱਠ ’ਤੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800