ਕਾਂਸਟੇਬਲ ਨੇ ਸਵੇਰੇ 5 ਵਜੇ ਦੇ ਕਰੀਬ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈਸ ਵਿੱਚ ਸਵਾਰ ਆਰਪੀਐੱਫ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਅਤੇ ਤਿੰਨ ਯਾਤਰੀਆਂ ਦੀ ਆਪਣੇ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕਰਕੇ ਹੱਤਿਆ ਕਰ ਦਿੱਤੀ।ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਕਾਂਸਟੇਬਲ ਨੇ ਅੱਜ ਚੱਲਦੀ ਰੇਲਗੱਡੀ ਦੇ ਅੰਦਰ ਚਾਰ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਚੇਤਨ ਕੁਮਾਰ ਚੌਧਰੀ ਨੇ ਚੱਲਦੀ ਟਰੇਨ ਵਿੱਚ ਆਪਣੇ ਐਸਕਾਰਟ ਡਿਊਟੀ ਇੰਚਾਰਜ ਏਐੱਸਆਈ ਟੀਕਾ ਰਾਮ ਮੀਨਾ ਨੂੰ ਗੋਲੀ ਮਾਰ ਦਿੱਤੀ। ਆਪਣੇ ਸੀਨੀਅਰ ਨੂੰ ਗੋਲੀ ਮਾਰਨ ਤੋਂ ਬਾਅਦ ਕਾਂਸਟੇਬਲ ਨੇ ਹੋਰ ਬੋਗੀ ਵਿਚ ਜਾ ਕੇ ਤਿੰਨ ਸਵਾਰੀਆਂ ਨੂੰ ਗੋਲੀ ਮਾਰ ਦਿੱਤੀ।