No Result
View All Result
Sunday, July 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਈ.ਐਨ.ਟੀ., ਓਨਕਾਲੋਜੀ ਤੇ ਪੈਡਿਆਟ੍ਰਿਕਸ ਸਰਜਰੀ ਦੇ 3 ਮੌਡੁਲਰ ਆਪਰੇਸ਼ਨ ਥੀਏਟਰ ਮਰੀਜਾਂ ਲਈ ਵਰਦਾਨ ਸਾਬਤ ਹੋਣਗੇ – ਡਾ. ਬਲਬੀਰ ਸਿੰਘ

admin by admin
October 22, 2024
in BREAKING, COVER STORY, INDIA, National, PUNJAB
0
ਈ.ਐਨ.ਟੀ., ਓਨਕਾਲੋਜੀ ਤੇ ਪੈਡਿਆਟ੍ਰਿਕਸ ਸਰਜਰੀ ਦੇ 3 ਮੌਡੁਲਰ ਆਪਰੇਸ਼ਨ ਥੀਏਟਰ ਮਰੀਜਾਂ ਲਈ ਵਰਦਾਨ ਸਾਬਤ ਹੋਣਗੇ – ਡਾ. ਬਲਬੀਰ ਸਿੰਘ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਪਟਿਆਲਾ, 22 ਅਕਤੂਬਰ:
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਕਰਾਂਤੀ ਲਿਆਂਦੀ ਹੈ। ਸਿਹਤ ਮੰਤਰੀ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ 3 ਹੋਰ ਈ.ਐਨ.ਟੀ., ਓਨਕਾਲੋਜੀ ਤੇ ਪੈਡਿਆਟ੍ਰਿਕਸ ਸਰਜਰੀ ਦੇ ਅਲਟਰਾ ਮਾਡਰਨ, ਅਤਿਆਧੁਨਿਕ ਮੋਡੁਲਰ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਕੇ ਮਰੀਜਾਂ ਨੂੰ ਸਮਰਪਿਤ ਕਰਨ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 7.5 ਕਰੋੜ ਰੁਪਏ ਦੀ ਲਾਗਤ ਨਾਲ 4 ਮੌਡੁਲਰ ਆਪਰੇਸ਼ਨ ਥੀਏਟਰ ਮਰੀਜਾਂ ਨੂੰ ਸਮਰਪਿਤ ਕੀਤੇ ਗਏ ਸਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ, ਜਿਸ ਤਹਿਤ ਰਾਜਿੰਦਰਾ ਹਸਪਤਾਲ ਨੂੰ ਸਰਕਾਰ ਵੱਲੋਂ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਆਪਰੇਸ਼ਨ ਥੀਏਟਰ ਏਮਜ ਜਾਂ ਫਿਰ ਪੀਜੀਆਈ ਵਰਗੀਆਂ ਸੰਸਥਾਵਾਂ ਵਿੱਚ ਹਨ ਅਤੇ ਇਹ ਸੁਵਿਧਾਵਾਂ ਵੱਡੇ ਤੋਂ ਵੱਡੇ ਕਾਰਪੋਰੇਟ ਹਸਪਤਾਲਾਂ ਵਿੱਚ ਵੀ ਨਹੀਂ ਹਨ, ਜਿਸ ਲਈ ਇਹ ਮੌਡੁਲਰ ਆਪੇਰਸ਼ਨ ਥੀਏਟਰ ਮਰੀਜਾਂ ਲਈ ਵਰਦਾਨ ਸਾਬਤ ਹੋਣਗੇ, ਕਿਉਂਕਿ ਇੱਥੇ ਸਾਫ਼ ਸੁਥਰੇ ਵਾਤਾਵਰਣ ਵਿੱਚ ਮਰੀਜਾਂ ਦੇ ਆਪਰੇਸ਼ਨ ਹੋਣ ਸਫ਼ਲਤਾ ਦਰ ਵਧੇਗੀ ਤੇ ਮਰੀਜ ਸਿਹਤਮੰਦ ਹੋਕੇ ਆਪਣੇ ਘਰਾਂ ਨੂੰ ਜਾਣਗੇ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਆਪਰੇਸ਼ਨ ਥੀਏਟਰਾਂ ‘ਚ ਲੈਮੀਨਾਰ ਫਲੋ ਸਿਸਟਮ ਤੇ ਹੈਫ਼ਾ ਫਿਲਟਰ ਕਰਕੇ ਲਗਾਤਾਰ ਹਰ ਤਿੰਨ ਤੋਂ ਪੰਜ ਮਿੰਟ ਬਾਅਦ ਹਵਾ ਤਬਦੀਲ ਹੋਵੇਗੀ ਤੇ ਤਾਪਮਾਨ ਤੇ ਨਮੀਂ ਕੰਟਰੋਲ ਕਰਦੇ ਹਨ, ਇੱਥੇ ਮਰੀਜਾਂ ਨੂੰ ਆਪਰੇਸ਼ਨ ਤੋਂ ਬਾਅਦ ਕਿਸੇ ਵੀ ਲਾਗ ਦੀ ਬਿਮਾਰੀ ਦਾ ਕੋਈ ਖ਼ਤਰਾ ਨਹੀਂ ਹੋਵੇਗਾ। ਇੱਥੇ ਵਰਤੇ ਜਾਣ ਵਾਲੇ ਸਾਰੇ ਉਪਕਰਨ ਪ੍ਰੀਫੈਬਰੀਕੇਟ ਤੇ ਦੀਵਾਰ ਵਿੱਚ ਫਿਟ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੈਕਟਰੀਆ, ਫੰਗਸ, ਵਾਇਰਸ ਤੋਂ ਰਹਿਤ ਹੋਣਗੇ ਚਾਰੇ ਅਲਟਰਾ ਮਾਡਰਨ ਮੌਡੁਲਰ ਆਪਰੇਸ਼ਨ ਥੀਏਟਰ ਜਿਸ ਕਰਕੇ ਇੱਥੇ ਇੱਕ ਮਰੀਜ ਤੋਂ ਦੂਜੇ ਮਰੀਜ ਨੂੰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦਾ ਵੀ ਕੋਈ ਖ਼ਤਰਾ ਨਹੀਂ ਰਹੇਗਾ। ਇਨ੍ਹਾਂ ਥੀਏਟਰਾਂ ਵਿੱਚ ਸਿਮੁਲੇਟਰ ਤੇ ਰਿਕਾਰਡਿੰਗ ਸਿਸਮਟ ਵੀ ਹੈ, ਜੋਕਿ ਟਰਸ਼ਰੀ ਕੇਅਰ ਇੰਸਟੀਚਿਊਟ ‘ਚ ਪੜ੍ਹਦੇ ਮੈਡੀਕਲ ਦੇ ਵਿਦਿਆਰਥੀਆਂ ਦੀ ਸਿਖਲਾਈ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਇਨ੍ਹਾਂ ਮੌਡੁਲਰ ਅਪਰੇਸ਼ਨ ਥੀਏਟਰਾਂ ਵਿੱਚ ਆਧੁਨਿਕ ਤਕਨੀਕ ਦੇ ਇਕੂਪਮੈਂਟਸ ਲਗਾਏ ਗਏ ਹਨ।
ਇਕ ਮੌਕੇ ਡੀ.ਆਰ.ਐਮ.ਈ. ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਗਿਰੀਸ਼ ਸਾਹਨੀ, ਡਾ. ਦੀਪਾਲੀ, ਈ.ਐਨ.ਟੀ. ਦੇ ਮੁਖੀ ਡਾ. ਸੰਜੀਵ ਭਗਤ, ਓਨਕੋਲੋਜੀ ਸਰਜਨ ਡਾ. ਅਨੁਭਵ, ਤੇ ਪੈਡਿਆਟ੍ਰਿਕਸ ਸਰਜਰਨ ਡਾ. ਰਵੀ ਕੁਮਾਰ ਆਦਿ ਮਾਹਰ ਡਾਕਟਰ ਵੀ ਮੌਜੂਦ ਸਨ।
Post Views: 23
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: balbir singh bhaurabalbir singh bhaura interviewbalbir singh punjab health minister latest updateBalbir Singh Sidhubalbir singh takes oath as ministercabinet minister dr balbir singhdr balbir singhdr balbir singh oath ceremonydr. balbir singh bhaurahealth minister balbir singhmla balbir singh takes oath as health ministerpunjab health minister balbir singh sidhupunjab new health minister dr balbir singhSukhbir Singh Badal
Previous Post

ਵਿਭਾਗਾਂ ਦੀ ਵੰਡ ਤੋਂ ਬਾਅਦ ਹਰਿਆਣਾ ਦੇ ਮੰਤਰੀ ਆਪਣਾ ਕੰਮ ਸ਼ੁਰੂ ਕਰਦੇ ਹਨ।

Next Post

ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਲਾਈਫ਼ ਸਕਿੱਲ, ਮੁੱਢਲੀ ਸਹਾਇਤਾ ਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਦੀ ਸਿਖਲਾਈ : ਡਾ. ਬਲਬੀਰ ਸਿੰਘ

Next Post
ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਲਾਈਫ਼ ਸਕਿੱਲ, ਮੁੱਢਲੀ ਸਹਾਇਤਾ ਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਦੀ ਸਿਖਲਾਈ : ਡਾ. ਬਲਬੀਰ ਸਿੰਘ

ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਲਾਈਫ਼ ਸਕਿੱਲ, ਮੁੱਢਲੀ ਸਹਾਇਤਾ ਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਦੀ ਸਿਖਲਾਈ : ਡਾ. ਬਲਬੀਰ ਸਿੰਘ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In