ਪਾਨੀਪਤ,20-04-2023(ਪ੍ਰੈਸ ਕੀ ਤਾਕਤ)– ਸਮਾਲਖਾ ਕਸਬੇ ‘ਚ ਤੇਜ਼ ਰਫ਼ਤਾਰ ਪਿਕਅਪ ਡਰਾਈਵਰ ਨੇ 6ਵੀਂ ਜਮਾਤ ਦੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਵਿਦਿਆਰਥੀ ਡਿੱਗ ਗਿਆ ਅਤੇ ਪਿਕਅਪ ਦਾ ਪਹੀਆ ਉਸ ਦੇ ਮੂੰਹ ਉੱਪਰੋਂ ਲੰਘ ਗਿਆ। ਹਾਦਸੇ ਮਗਰੋਂ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਰਾਕਸੇੜਾ ਦਾ ਰਹਿਣ ਵਾਲਾ ਹੈ। ਉਹ ਖੇਤੀਬਾੜੀ ਕਰਦਾ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਹੈ। ਸਭ ਤੋਂ ਵੱਡਾ ਪੁੱਤਰ 11 ਸਾਲਾ ਉਦੈ, ਜੋ ਕਿ 6ਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਆਪਣੇ ਪੁੱਤਰ ਉਦੈ ਨਾਲ ਪਿੰਡ ਰਾਕਸੇੜਾ ਤੋਂ ਪਿੰਡ ਸਿਬਲਗੜ੍ਹ ਵੱਲ ਪੈਦਲ ਸੜਕ ਕੰਢੇ ਆਪਣੀ ਸਾਈਟ ਜਾ ਰਿਹਾ ਸੀ।
ਰਾਜੇਸ਼ ਕੁਮਾਰ ਨੇ ਦੱਸਿਆ ਕਿ ਟੱਕਰ ਲੱਗਦੇ ਹੀ ਉਦੈ ਸੜਕ ‘ਤੇ ਡਿੱਗ ਗਿਆ ਅਤੇ ਪਿਕਅਪ ਦਾ ਪਹੀਆ ਉਸ ਦੇ ਚਿਹਰੇ ਦੇ ਉਪਰੋਂ ਲੰਘ ਗਿਆ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਹ ਪੁੱਤਰ ਨੇ ਹਫੜਾ-ਦਫੜੀ ਵਿਚ ਹਸਪਤਾਲ ਸਮਾਲਖਾ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਾਜੇਸ਼ ਨੇ ਦੋਸ਼ ਲਾਇਆ ਕਿ ਪਿਕਅਪ ਡਰਾਈਵਰ ਦੀ ਲਾਪ੍ਰਵਾਹੀ ਦੇ ਚੱਲਦੇ ਹਾਦਸੇ ਵਿਚ ਉਸ ਦੇ ਪੁੱਤਰ ਦੀ ਜਾਨ ਗਈ ਹੈ। ਓਧਰ ਪੁਲਸ ਨੇ ਪਿਤਾ ਦੇ ਬਿਆਨ ‘ਤੇ ਪਿਕਅਪ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ।