ਚੰਡੀਗੜ, 28 ਨਵੰਬਰ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ 3 ਅਧਿਕਾਰੀਆਂ ਨੂੰ ਸੰਯੁਕਤ ਨਿਦੇਸ਼ਕ ਦੇ ਅਹੁੱਦੇ ‘ਤੇ ਪਦੋਂਉੱਨਤ ਕੀਤਾ ਹੈ| ਜਿੰਨਾਂ ਨੂੰ ਸੰਯੁਕਤ ਨਿਦੇਸ਼ਕ ਵੱਜੋਂ ਪਦੋਂਉੱਨਤ ਕੀਤਾ ਹੈ, ਉਨਾਂ ਵਿਚ ਰਣਬੀਰ ਸਿੰਘ ਸਾਂਗਵਾਨ, ਨੀਰਜਾ ਭੱਲਾ ਹਨ| ਅਨਿਤਾ ਦੱਤਾ ਨੂੰ ਸੰਯੁਕਤ ਨਿਦੇਸ਼ਕ (ਪ੍ਰੈਸ) ਬਣਾਇਆ ਹੈ|
ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਡਿਪਟੀ ਸੁਪਰਡੈਂਟ ਰਾਜਿੰਦਰ ਭਾਰਦਵਾਜ ਨੂੰ ਸੁਪਰਡੈਂਟ, ਸੂਚਨਾ ਕੇਂਦਰ ਸਹਾਇਕ ਬਲਵਾਨ ਸਿੰਘ ਨੂੰ ਸੁਪਰਡੈਂਟ, ਸੀਨੀਅਰ ਇੰਵਲਯੂਏਟਰ (ਖੋਜ ਤੇ ਸੰਦਰਭ) ਸੁਰੇਸ਼ ਸਿਹਾਗ ਨੂੰ ਪ੍ਰੋਜੈਕਟ ਅਧਿਕਾਰੀ (ਖੋਜ ਤੇ ਅਰਕਾਇਵ), ਖੋਜ ਸਹਾਇਕ ਛੋਟੂ ਰਾਮ ਨੂੰ ਪ੍ਰੋਜੈਕਟ ਅਧਿਕਾਰੀ (ਖੋਜ ਤੇ ਅਰਕਾਇਵ) ਅਤੇ ਖੋਜ ਸਹਾਇਕ ਵਿਨੋਦ ਕੁਮਾਰ ਨੂੰ ਪ੍ਰੋਜੈਕਟ ਅਧਿਕਾਰੀ (ਤਾਲਮੇਲ) ਵੱਜੋਂ ਪਦੋਂਉੱਨਤ ਕੀਤਾ ਹੈ|