ਚੰਡੀਗੜ, 04 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): – ਹਰਿਆਣਾ ਨੂੰ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਦੇ ਸਫਲ ਲਾਗੂ ਕਰਨ ਲਈ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਤੀਜੇ ਪੁਰਸਕਾਰ ਨਾਲ ਸਨਮਾਨਿਤ ਕੀਤਾ|
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੇ ਦਿਨ ਨਵੀਂ ਦਿੱਲੀ ਵਿਚ ਆਯੋਜਿਤ ਇਕ ਸਮਾਰੋਹ ਵਿਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਜ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ|
ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਇਹ ਪੁਰਸਕਾਰ ਸਤੰਬਰ, 2017 ਤੋਂ ਦਸੰਬਰ, 2019 ਤਕ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਦੇ ਤਹਿਤ ਕੀਤੇ ਗਏ ਵਧੀਆ ਕੰਮਾਂ ਲਈ ਪ੍ਰਦਾਨ ਕੀਤਾ ਗਿਆ| ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਯੋਜਨਾ ਜਨਵਰੀ, 2017 ਤੋਂ ਦੇਸ਼ ਦੇ ਸਾਰੇ ਜਿਲਿਆਂ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਯੋਜਨਾ ਦੇ ਤਹਿਤ ਕੌਮੀ ਖੁਰਾਕ ਸੁਰੱਖਿਆ ਐਕਟ, 2013 ਦੇ ਪ੍ਰਾਵਧਾਨਾ ਦੇ ਅਨੁਸਾਰ ਕੇਂਦਰ ਅਤੇ ਰਾਜ ਸਰਕਾਰ ਦੇ ਵਿੱਚ 60ਯ40 ਦੇ ਅਨੁਪਾਤ ਵਿਚ ਖਰਚ ਦਾ ਭੁਗਤਾਨ ਕੀਤਾ ਜਾ ਰਿਹਾ ਹੈ|
ਮੰਤਰੀ ਨੇ ਕਿਹਾ ਕਿ ਰਾਜ ਵਿਚ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਦੇ ਤਹਿਤ ਹੁਣ ਤਕ 159.91 ਕਰੋੜ ਰੁਪਹੇ ਦੀ ਰਕਮ ਖਰਚ ਕੀਤੀ ਗਈ ਹੈ| ਰਾਜ ਵਿਚ ਯੋਜਨਾ ਦੇ ਤਹਿਤ ਜਨਵਰੀ 2017 ਤਸਂ 28 ਜਨਵਰੀ, 2020 ਤਕ 3,70,656 ਲਾਭਪਾਤਰਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ ਜਨਵਰੀ, 2017 ਵਿਚ ਯੋਜਨਾ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਕ 3,55,739 ਲਾਭਪਾਤਰਾਂ ਨੂੰ 152.72 ਕਰੋੜ ਰੁਪਏ ਦੀ ਰਕਮ ਵੰਡੀ ਗਈ ਹੈ|
ਉਨਾਂ ਨੇ ਕਿਹਾ ਕਿ ਯੋਜਨਾ ਦੇ ਤਹਿਤ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀ ਮਾਂਵਾਂ ਦੇ ਪੋਸ਼ਣ ਪੱਧਰ ਨੂੰ ਸੁਧਾਰਣ ਅਤੇ ਇਸ ਦੌਰਾਨ ਮਾਤਾਵਾਂ ਨੂੰ ਹੋਣ ਵਾਲੇ ਵੇਜ ਲਾਸ ਦੀ ਆਂਸ਼ਿਕ ਭਰਪਾਈ ਲਈ ਤਿੰਨ ਕਿਸ਼ਤਾਂ ਵਿਚ 5,000 ਰੁਪਏ ਦੀ ਰਕਮ ਅਦਾ ਕੀਤੀ ਜਾਂਦੀ ਹੈ ਤਾਂ ਜੋ ਜਣੇਪਾ ਦੌਰਾਨ ਅਤੇ ਪਹਿਲੇ ਜਨਮੇ ਬੱਚੇ ਦੇ ਜਨਮ ਦੇ ਬਾਅਦ ਕਾਫੀ ਰੂਪ ਨਾਲ ਅਰਾਮ ਕਰ ਸਕਣ| ਉਨਾਂ ਨੇ ਕਿਹਾ ਕਿ ਯੋਜਨਾ ਦੇ ਤਹਿਤ ਮਾਤਾਵਾਂ ਅਤੇ ਬੱਚਿਆਂ ਦੇ ਸਿਹਤ ਨਾਲ ਸਬੰਧਿਤ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਕਰਨ ‘ਤੇ ਲਾਭਕਾਰੀਆਂ ਨੂੰ ਗਰਭਧਾਰਣ ਦੇ ਰਜਿਸਟ੍ਰੇਸ਼ਨ ‘ਤੇ 1000 ਰੁਪਏ ਦੀ ਪਹਿਲੀ ਕਿਸ਼ਤ ਗਰਭਧਾਰਨ ਦੇ 6 ਮਹੀਨੇ ਬਾਅਦ 2000 ਰਰੁਪਏ ਦੀ ਦੂਜੀ ਕਿਸ਼ਤ ਅਤੇ ਬੱਚੇ ਦੇ ਜਨਮ ਦੇ ਰਜਿਸਟ੍ਰੇਸ਼ਨ ‘ਤੇ ਮੁੜ 2000 ਰੁਪਏ ਦੀ ਤੀਜੀ ਕਿਸ਼ਤ ਅਦਾ ਕੀਤੀ ਜਾਂਦੀ ਹੈ|
ਉਨਾਂ ਨੇ ਕਿਹਾ ਕਿ ਯੋਜਨਾ ਦਾ ਟੀਚਾ ਅਜਿਹੀ ਸਾਰੇ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀ ਮਾਂਵਾਂ ਨੂੰ ਲਾਭ ਦੇਣਾ ਹੈ ਜੋ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਜਨਤਕ ਖੇਤਰ ਦੇ ਅਦਾਰਿਆਂ ਦੇ ਰੈਗੂਲਰ ਕਰਮਚਾਰੀ ਨਹੀਂ ਹਨ ਅਤੇ ਕਿਸੇ ਹੋਰ ਯੋਜਨਾ ਦੇ ਤਹਿਤ ਅਜਿਹਾ ਹੀ ਲਾਭ ਪ੍ਰਾਪਤ ਕਰ ਰਹੀ ਹੈ| ਯੋਜਨਾ ਦੇ ਤਹਿਤ ਪਹਿਲੀ ਜਨਵਰੀ, 2017 ਜਾਂ ਉਸ ਦੇ ਬਾਅਦ ਗਰਭਧਾਰਣ ਕਰਨ ਵਾਲੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਦੀ ਯੋਗ ਹੋਣਗੀਆਂ|
ਸ੍ਰੀਮਤੀ ਢਾਂਡਾ ਨੇ ਕਿਹਾ ਕਿ ਰਾਜ ਸਰਕਾਰ ਨੇ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਦੇ ਤਹਿਤ ਇਕ ਰਾਜ ਪੱਧਰ ਕਮੇਟੀ ਗਠਿਤ ਕੀਤੀ ਹੈ ਜੋ ਇਸ ਯੋਜਨਾ ਦੇ ਪਰਿਣਾਮਾਂ ਦੀ ਕੁਸ਼ਲਤਾ ਅਤੇ ਪ੍ਰਭਾਵਿਤਾ ਨੂੰ ਸੁਧਾਰਨ ਲਈ ਫਲੈਕਸੀ ਫੰਡ ਦੇ ਤਹਿਤ ਪਰਿਯੋਜਨਾਵਾਂ ਅਤੇ ਗਤੀਵਿਧੀਆਂ ਮੰਜੂਰ ਕਰਨ ਦਾ ਕੰਮ ਕਰਦੀ ਹੈ ਅਤੇ ਉਨਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਦੀ ਹੈ| ਕਮੇਟੀ ਯੋਜਨਾਵਾਂ ਦੇ ਲਾਗੂ ਕਰਨ ਦੀ ਸਮੀਖਿਆ ਕਰਦੇ ਹੋਏ ਇਹ ਵੀ ਯਕੀਨੀ ਕਰਦੀ ਹੈ ਕਿ ਉਨਾਂ ਦਾ ਲਾਗੂ ਨਿਰਧਾਰਿਤ ਦਿਸ਼ਾ ਨਿਰਦੇਸ਼ ਅਨੁਸਾਰ ਹੋਣ| ਇਸ ਤੋਂ ਇਲਾਵਾ, ਕਮੇਟੀ ਪਰਿਯੋਜਨਾਵਾਂ ਦੇ ਲਾਗੂ ਕਰਨ ਦੀ ਨਿਗਰਾਨੀ ਲਈ ਖੇਤਰੀ ਅਧਿਐਨ ਕਰਨ ਦੇ ਬਾਅਦ ਇਹ ਯਕੀਨੀ ਕਰਦੀ ਹੈ ਕਿ ਯਤਨਾਂ ਜਾਂ ਸੰਸਾਧਨਾਂ ਦਾ ਦੋਹਰਾਵ ਨਾ ਹੋਵੇ| ਕਮੇਟੀ ਮਹਿਲਾ ਅਤੇ ਬਾਲ ਸਿਹਤ ਅਤੇ ਹੋਰ ਸਬੰਧਿਤ ਖੇਤਰਾਂ ਲਈ ਲਾਭਕਾਰੀ ਹੋਰ ਪਰਿਯੋਜਨਾਵਾਂ ਵੀ ਲਾਗੂ ਕਰ ਰਹੀ ਹੈ| ਇਸ ਤੋਂ ਇਲਾਵਾ, ਕਮੇਟੀ ਇਹ ਵੀ ਯਗੀਨੀ ਕਰਦੀ ਹੈ ਕਿ ਪਰਿਯੋਜਨਾਵਾਂ ਵਿਚ ਵਿੱਤੀ ਪੱਦਤੀ ਜਾਂ ਸਬਸਿਡੀ ਸਹਾਇਤਾ ਦੇ ਸਬੰਧ ਵਿਚ ਕਿਸੇ ਵੀ ਤਰਾਂ ਦੀ ਅੰਤਰ ਜਿਲਾ ਅਸਮਾਨਤਾਵਾਂ ਪੈਦਾ ਨਾ ਹੋਵੇ|